Dailyhunt Logo
  • Light mode
    Follow system
    Dark mode
    • Play Story
    • App Story
America 'ਚ ਭਾਰਤੀ truck driver ਦੀ ਸੜਕ ਹਾਦਸੇ ਦੌਰਾਨ ਮੌਤ

America 'ਚ ਭਾਰਤੀ truck driver ਦੀ ਸੜਕ ਹਾਦਸੇ ਦੌਰਾਨ ਮੌਤ

ਕਰਨਾਲ : ਅਮਰੀਕਾ ਵਿਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਭਾਰਤੀ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਿਸ ਦੀ ਸ਼ਨਾਖ਼ਤ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸਬੰਧਤ ਗੌਰਵ ਕੁਮਾਰ ਵਜੋਂ ਕੀਤੀ ਗਈ ਹੈ। ਹਾਦਸਾ ਨੇਵਾਡਾ ਸੂਬੇ ਦੇ ਐਲਕੋ ਕਸਬੇ ਨੇੜੇ ਇੰਟਰਸਟੇਟ 80 'ਤੇ ਵਾਪਰਿਆ ਜਦੋਂ ਗੌਰਵ ਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਨੇਵਾਡਾ ਹਾਈਵੇਅ ਪੈਟਰੋਲ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਉਧਰ, ਗੌਰਵ ਦੇ ਪਰਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਉਸ ਦਾ ਟਰੱਕ ਖੱਡ ਵਿਚ ਜਾ ਡਿੱਗਿਆ ਅਤੇ ਬਾਹਰ ਨਿਕਲਣ ਦਾ ਮੌਕਾ ਨਾ ਮਿਲ ਸਕਿਆ। ਗੌਰਵ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਤਕਰੀਬਨ 2 ਸਾਲ ਪਹਿਲਾ ਅਮਰੀਕਾ ਪੁੱਜਾ ਅਤੇ ਬਿਹਤਰ ਜ਼ਿੰਦਗੀ ਲਈ ਕਰੜੀ ਮਿਹਨਤ ਕਰਨ ਲੱਗਾ।

ਹਰਿਆਣਾ ਨਾਲ ਸਬੰਧਤ ਸੀ 23 ਸਾਲ ਦਾ ਗੌਰਵ ਕੁਮਾਰ

ਮਾਪਿਆਂ ਨੇ ਜ਼ਮੀਨ ਵੇਚ ਕੇ 50 ਲੱਖ ਰੁਪਏ ਦਾ ਪ੍ਰਬੰਧ ਕੀਤਾ ਤਾਂਕਿ ਇਕਲੌਤੇ ਪੁੱਤ ਦਾ ਭਵਿੱਖ ਚੰਗਾ ਬਣ ਸਕੇ। ਅਮਰੀਕਾ ਪੁੱਜਣ ਮਗਰੋਂ ਗੌਰਵ ਨੇ ਟਰੱਕ ਡਰਾਈਵਿੰਗ ਦੀ ਸਿਖਲਾਈ ਲਈ ਅਤੇ ਇਸ ਕਿੱਤੇ ਨਾਲ ਜੁੜ ਗਿਆ ਪਰ ਇਸੇ ਦੌਰਾਨ ਡੌਨਲਡ ਟਰੰਪ ਦੀ ਸਖ਼ਤੀ ਦਾ ਦੌਰ ਸ਼ੁਰੂ ਹੋ ਗਿਆ ਅਤੇ ਗੌਰਵ ਇਕ ਸਟੋਰ 'ਤੇ ਕੰਮ ਕਰਨ ਲੱਗਾ ਪਰ ਆਮਦਨ ਜ਼ਿਆਦਾ ਨਾ ਹੋਣ ਕਰ ਕੇ ਮੁੜ ਟ੍ਰਕਿੰਗ ਵਾਲੇ ਪਾਸੇ ਆਉਣ ਦਾ ਮਨ ਬਣਾਇਆ। ਪਰਵਾਰ ਨੇ ਦੱਸਿਆ ਕਿ ਗੌਰਵ ਨਾਲ ਉਨ੍ਹਾਂ ਦੀ ਆਖਰੀ ਗੱਲ 26 ਮਈ ਨੂੰ ਨੂੰ ਹੋਈ ਜਦੋਂ ਉਹ ਇਕ ਟਰੱਕ ਸਟੌਪ 'ਤੇ ਰੁਕਿਆ। ਟਰੱਕ ਸਟੌਪ ਤੋਂ ਰਵਾਨਾ ਹੋਣ ਮਗਰੋਂ ਉਹ ਕੁਝ ਮੀਲ ਦੂਰ ਹੀ ਗਿਆ ਸੀ ਕਿ ਹਾਦਸਾ ਵਾਪਰ ਗਿਆ ਅਤੇ 27 ਮਈ ਨੂੰ ਪੁਲਿਸ ਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਗੌਰਵ ਦੇ ਅਕਾਲ ਚਲਾਣੇ ਦੀ ਦੁਖਦ ਖ਼ਬਰ ਵੀ ਸੁਣਾ ਦਿਤੀ।

ਮਾਪਿਆਂ ਨੇ ਜ਼ਮੀਨ ਵੇਚ ਕੇ 2 ਸਾਲ ਪਹਿਲਾਂ ਅਮਰੀਕਾ ਭੇਜਿਆ

ਗੌਰਵ ਦੇ ਮਾਪੇ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖਣਾ ਚਾਹੁੰਦੇ ਹਨ ਅਤੇ ਹਰਿਆਣਾ ਸਰਕਾਰ ਸਣੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ। ਇਸ ਤੋਂ ਇਲਾਵਾ ਗੋਫੰਡਮੀ ਪੇਜ ਸਥਾਪਤ ਕਰਦਿਆਂ ਫੰਡ ਇਕੱਤਰ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਕਰਨਾਲ ਜ਼ਿਲ੍ਹੇ ਨਾਲ ਸਬੰਧਤ 6 ਨੌਜਵਾਨਾਂ ਦੀ ਪਿਛਲੇ 5 ਮਹੀਨੇ ਦੌਰਾਨ ਕੈਨੇਡਾ ਅਤੇ ਅਮਰੀਕਾ ਵਿਚ ਮੌਤ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਹੀ ਕਰਨਾਲ ਦੀ ਸ਼ਿਵ ਕਲੌਨੀ ਦੇ ਪ੍ਰਵੀਨ ਦੀ ਮੌਤ ਹੋ ਗਈ ਜਦੋਂ ਰੈਡ ਲਾਈਟ 'ਤੇ ਇਕ ਤੇਜ਼ ਰਫ਼ਤਾਰ ਗੱਡੀ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿਤੀ ਅਤੇ ਉਹ ਮੌਕੇ 'ਤੇ ਹੀ ਦਮ ਤੋੜ ਗਿਆ।

ਕਰਨਾਲ : ਅਮਰੀਕਾ ਵਿਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਭਾਰਤੀ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਿਸ ਦੀ ਸ਼ਨਾਖ਼ਤ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸਬੰਧਤ ਗੌਰਵ ਕੁਮਾਰ ਵਜੋਂ ਕੀਤੀ ਗਈ ਹੈ। ਹਾਦਸਾ ਨੇਵਾਡਾ ਸੂਬੇ ਦੇ ਐਲਕੋ ਕਸਬੇ ਨੇੜੇ ਇੰਟਰਸਟੇਟ 80 'ਤੇ ਵਾਪਰਿਆ ਜਦੋਂ ਗੌਰਵ ਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਨੇਵਾਡਾ ਹਾਈਵੇਅ ਪੈਟਰੋਲ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ, ਗੌਰਵ ਦੇ ਪਰਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਉਸ ਦਾ ਟਰੱਕ ਖੱਡ ਵਿਚ ਜਾ ਡਿੱਗਿਆ ਅਤੇ ਬਾਹਰ ਨਿਕਲਣ ਦਾ ਮੌਕਾ ਨਾ ਮਿਲ ਸਕਿਆ। ਗੌਰਵ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਤਕਰੀਬਨ 2 ਸਾਲ ਪਹਿਲਾ ਅਮਰੀਕਾ ਪੁੱਜਾ ਅਤੇ ਬਿਹਤਰ ਜ਼ਿੰਦਗੀ ਲਈ ਕਰੜੀ ਮਿਹਨਤ ਕਰਨ ਲੱਗਾ।

ਹਰਿਆਣਾ ਨਾਲ ਸਬੰਧਤ ਸੀ 23 ਸਾਲ ਦਾ ਗੌਰਵ ਕੁਮਾਰ

Dailyhunt
Disclaimer: This content has not been generated, created or edited by Dailyhunt. Publisher: Daily Hamdard