Friday, 13 Dec, 12.04 pm ਡੇਲੀ ਹਮਦਰਦ

ਅੰਤਰਰਾਸ਼ਟਰੀ
ਬੰਗਲਾਦੇਸ਼ ਵਿਚ ਫੈਕਟਰੀ ਨੂੰ ਲੱਗੀ ਅੱਗ, 13 ਮੌਤਾਂ

ਢਾਕਾ, 12 ਦਸੰਬਰ, ਹ.ਬ. : ਬੰਗਲਾਦੇਸ਼ ਵਿਚ ਇੱਕ ਪਲਾਸਟਿਕ ਫੈਕਟਰੀ ਵਿਚ ਲੱਗੀ ਅੱਗ ਕਾਰਨ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ, ਜਦ ਕਿ 21 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇੱਕ ਰਿਪੋਰਟ ਵਿਚ ਪੁਲਿਸ ਦੇ ਹਵਾਲੇ ਤੋਂ ਦੱÎਸਿਆ ਗਿਆ ਕਿ ਢਾਕਾ ਦੇ ਬਾਹਰੀ ਇਲਾਕੇ ਕੇਰਾਨੀਗੰਜ ਵਿਚ ਬੁਧਵਾਰ ਦੁਪਹਿਰ ਨੂੰ ਪ੍ਰਾਈਮ ਪੇਂਟ ਐਂਡ ਪਲਾਸÎਟਿਕ ਇੰਡਸਟਰੀਜ਼ ਲਿਮਟਿਡ ਫੈਕਟਰੀ ਵਿਚ ਅੱਗ ਲੱਗ ਗਈ।
ਇਸ ਰਿਪੋਰਟ ਵਿਚ ਕਿਹਾ ਗਿਆ ਕਿ ਜ਼ਖ਼ਮੀਆਂ ਵਿਚ 13 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਲੋਕਾਂ ਦਾ ਢਾਕਾ ਮੈਡੀਕਲ ਕਾਲਜ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਏਜੰਸੀ ਦੇ ਮਹਾਨਿਦੇਸ਼ਕ ਸੱਜਾਦ ਹਸਟੋਰਿਆ ਨੇ ਦੱਸਿਆ ਕਿ ਫਾਇਰ ਸਰਿਵਸ ਅਤੇ ਸਿਵਲ ਡਿਫੈਂਸ ਨੇ ਫੈਕਟਰੀ ਵਿਚ ਬੁਧਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਲੱਗੀ ਅੱਗ 'ਤੇ ਕਰੀਬ ਪੌਣੇ ਛੇ ਵਜੇ ਕਾਬੂ ਪਾਇਆ।
ਅਧਿਕਾਰੀਆਂ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ। ਢਾਕਾ ਟ੍ਰਿਬਿਊਨ ਨੇ ਦੱਸਿਆ ਕਿ ਇਸ ਫੈਕਟਰੀ ਵਿਚ ਫਰਵਰੀ ਵਿਚ ਵੀ ਅੱਗ ਲੱਗੀ ਸੀ। ਹਾਲਾਂਕਿ, ਜ਼ਖਮੀ ਮਜ਼ਦੂਰਾਂ ਵਿਚੋਂ ਇੱਕ ਨੇ ਦੱਸਿਆ ਕਿ ਇੱਕ ਕਮਰੇ ਵਿਚ ਰੱਖੇ ਜਵਲਨਸ਼ੀਲ ਗੈਸ ਦੇ ਅੱਠ ਸਿਲੰਡਰਾਂ ਕਾਰਨ ਅੱਗ ਲੱਗੀ ਸੀ। ਫੈਕਟਰੀ ਵਿਚ ਦੋ ਸ਼ਿਫਟਾਂ ਵਿਚ ਲਗਭਗ 300 ਲੋਕ ਕੰਮ ਕਰਦੇ ਸਨ। ਮਜ਼ਦੂਰ ਨੇ ਦੱਸਿਆ ਕਿ ਜਦ ਅੱਗ ਲੱਗੀ, ਤਦ ਉਥੇ ਕਈ ਔਰਤਾਂ ਸਣੇ ਲਗਭਗ 150 ਲੋਕ ਕੰਮ ਕਰ ਰਹੇ ਸੀ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Hamdard
Top