Dailyhunt Logo
  • Light mode
    Follow system
    Dark mode
    • Play Story
    • App Story
ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾ ਕਰਨ ਦੇ ਮਾਮਲੇ ਵਿੱਚ ਸਾਢੇ 15 ਸਾਲ ਕੈਦ

ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾ ਕਰਨ ਦੇ ਮਾਮਲੇ ਵਿੱਚ ਸਾਢੇ 15 ਸਾਲ ਕੈਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਲੀਨੋਇਸ ਦੇ ਵਸਨੀਕ ਇਕ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਬਿਨਾਂ ਪੈਰੋਲ ਸਾਢੇ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੰਘੀ ਵਕੀਲਾਂ ਅਨੁਸਾਰ 38 ਸਾਲਾ ਸਈਦ ਐਮ ਮੱਕੀ ਇਸ ਧੋਖਾਧੜੀ ਦੀ ਸਕੀਮ ਵਿੱਚ ਕੋਰੀਅਰ ਵਜੋਂ ਕੰਮ ਕਰਦਾ ਸੀ ਜਿਸ ਸਕੀਮ ਤਹਿਤ ਉਸ ਨੇ ਆਪਣੇ ਆਪ ਨੂੰ ਬੈਕ ਅਧਿਕਾਰੀ ਵਜੋਂ ਪੇਸ਼ ਕੀਤਾ ਤੇ ਬੈਂਕ ਵਿਚ ਪੈਸੇ ਸੁਰੱਖਿਅਤ ਨਾ ਹੋਣ ਦਾ ਡਰਾਵਾ ਦੇ ਕੇ ਸੋਨੇ ਵਿਚ ਨਿਵੇਸ਼ ਕਰਨ ਲਈ ਕਿਹਾ।

ਅਦਾਲਤੀ ਰਿਕਾਰਡ ਅਨੁਸਾਰ ਇਹ ਸਾਜਿਸ਼ 2023 ਤੋਂ ਮਾਰਚ 2024 ਤੱਕ ਚੱਲੀ ਜਿਸ ਦੌਰਾਨ 61 ਤੋਂ 80 ਸਾਲ ਦੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ। ਯੂ ਐਸ ਜਿਲ ਜੱਜ ਗ੍ਰੇਗ ਕੇਜ਼ ਨੇ ਮੱਕੀ ਨੂੰ ਕੈਦ ਤੋਂ ਇਲਾਵਾ 4,754,000 ਡਾਲਰ ਦਾ ਜੁਰਮਾਨਾ ਵੀ ਲਾਇਆ ਜੋ ਬਜ਼ੁਰਗਾਂ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ।

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਲੀਨੋਇਸ ਦੇ ਵਸਨੀਕ ਇਕ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਬਿਨਾਂ ਪੈਰੋਲ ਸਾਢੇ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੰਘੀ ਵਕੀਲਾਂ ਅਨੁਸਾਰ 38 ਸਾਲਾ ਸਈਦ ਐਮ ਮੱਕੀ ਇਸ ਧੋਖਾਧੜੀ ਦੀ ਸਕੀਮ ਵਿੱਚ ਕੋਰੀਅਰ ਵਜੋਂ ਕੰਮ ਕਰਦਾ ਸੀ ਜਿਸ ਸਕੀਮ ਤਹਿਤ ਉਸ ਨੇ ਆਪਣੇ ਆਪ ਨੂੰ ਬੈਕ ਅਧਿਕਾਰੀ ਵਜੋਂ ਪੇਸ਼ ਕੀਤਾ ਤੇ ਬੈਂਕ ਵਿਚ ਪੈਸੇ ਸੁਰੱਖਿਅਤ ਨਾ ਹੋਣ ਦਾ ਡਰਾਵਾ ਦੇ ਕੇ ਸੋਨੇ ਵਿਚ ਨਿਵੇਸ਼ ਕਰਨ ਲਈ ਕਿਹਾ। ਅਦਾਲਤੀ ਰਿਕਾਰਡ ਅਨੁਸਾਰ ਇਹ ਸਾਜਿਸ਼ 2023 ਤੋਂ ਮਾਰਚ 2024 ਤੱਕ ਚੱਲੀ ਜਿਸ ਦੌਰਾਨ 61 ਤੋਂ 80 ਸਾਲ ਦੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ। ਯੂ ਐਸ ਜਿਲ ਜੱਜ ਗ੍ਰੇਗ ਕੇਜ਼ ਨੇ ਮੱਕੀ ਨੂੰ ਕੈਦ ਤੋਂ ਇਲਾਵਾ 4,754,000 ਡਾਲਰ ਦਾ ਜੁਰਮਾਨਾ ਵੀ ਲਾਇਆ ਜੋ ਬਜ਼ੁਰਗਾਂ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ।

Dailyhunt
Disclaimer: This content has not been generated, created or edited by Dailyhunt. Publisher: Daily Hamdard