Dailyhunt
Bhawanipur Election Results: 17,000 ਵੋਟਾਂ ਦੀ Lead ਤੋਂ ਬਾਅਦ ਕਿਵੇਂ ਹਾਰ ਗਈ 'ਦੀਦੀ'?

Bhawanipur Election Results: 17,000 ਵੋਟਾਂ ਦੀ Lead ਤੋਂ ਬਾਅਦ ਕਿਵੇਂ ਹਾਰ ਗਈ 'ਦੀਦੀ'?

ਰਾਊਂਡ-ਦਰ-ਰਾਊਂਡ ਖੇਡ ਦਾ ਪੂਰਾ ਵੇਰਵਾ

ਪੱਛਮੀ ਬੰਗਾਲ ਦੀ ਸਿਆਸਤ ਵਿੱਚ 15 ਸਾਲਾਂ ਤੱਕ ਰਾਜ ਕਰਨ ਵਾਲੀ ਮਮਤਾ ਬੈਨਰਜੀ ਲਈ 2026 ਦੀਆਂ ਵਿਧਾਨ ਸਭਾ ਚੋਣਾਂ ਇੱਕ ਵੱਡਾ ਸਦਮਾ ਸਾਬਤ ਹੋਈਆਂ ਹਨ। ਆਪਣੇ ਕਦੇ ਗੜ੍ਹ ਰਹੇ ਭਵਾਨੀਪੁਰ (Bhawanipur) ਹਲਕੇ ਵਿੱਚ "ਦੀਦੀ" ਨੂੰ ਲਗਾਤਾਰ ਦੂਜੀ ਵਾਰ ਸੁਵੇਂਦੂ ਅਧਿਕਾਰੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਹਾਰ ਇਸ ਲਈ ਵਧੇਰੇ ਚਰਚਾ ਵਿੱਚ ਹੈ ਕਿਉਂਕਿ ਗਿਣਤੀ ਦੇ ਇੱਕ ਸਮੇਂ ਮਮਤਾ ਬੈਨਰਜੀ ਕਾਫੀ ਵੱਡੇ ਫਰਕ ਨਾਲ ਅੱਗੇ ਚੱਲ ਰਹੀ ਸੀ, ਪਰ ਅਚਾਨਕ ਖੇਡ ਪਲਟ ਗਈ ਅਤੇ ਉਹ 15,105 ਵੋਟਾਂ ਨਾਲ ਚੋਣ ਹਾਰ ਗਈ।

ਵੋਟਾਂ ਦੀ ਗਿਣਤੀ ਦੌਰਾਨ ਮੁਕਾਬਲਾ ਕਿਸੇ ਰੋਮਾਂਚਕ Football match ਵਾਂਗ ਉਤਾਰ-ਚੜ੍ਹਾਅ ਵਾਲਾ ਰਿਹਾ। ਸ਼ੁਰੂਆਤੀ ਦੌਰ ਵਿੱਚ ਸੁਵੇਂਦੂ ਅਧਿਕਾਰੀ ਨੇ ਲੀਡ ਬਣਾਈ ਸੀ, ਪਰ ਤੀਜੇ ਰਾਊਂਡ ਤੋਂ ਬਾਅਦ ਮਮਤਾ ਬੈਨਰਜੀ ਅੱਗੇ ਨਿਕਲ ਗਈ। ਸੱਤਵੇਂ ਰਾਊਂਡ (7th Round) ਤੱਕ ਪਹੁੰਚਦਿਆਂ ਮਮਤਾ ਬੈਨਰਜੀ ਨੇ 17,000 ਤੋਂ ਵੱਧ ਵੋਟਾਂ ਦੀ ਮਜ਼ਬੂਤ ਲੀਡ ਹਾਸਲ ਕਰ ਲਈ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਆਪਣੀ ਸੀਟ ਬਰਕਰਾਰ ਰੱਖਣ ਵਿੱਚ ਕਾਮਯਾਬ ਹੋ ਜਾਵੇਗੀ। ਹਾਲਾਂਕਿ, ਸੁਵੇਂਦੂ ਅਧਿਕਾਰੀ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੇ ਪ੍ਰਭਾਵ ਵਾਲੇ ਖੇਤਰਾਂ ਦੀਆਂ EVMs ਖੁੱਲ੍ਹਣਗੀਆਂ, ਤਾਂ ਨਤੀਜਾ ਬਦਲ ਜਾਵੇਗਾ।

ਬਿਲਕੁਲ ਅਜਿਹਾ ਹੀ ਹੋਇਆ ਅਤੇ 13ਵੇਂ ਰਾਊਂਡ ਤੋਂ ਬਾਅਦ ਮਮਤਾ ਦੀ ਲੀਡ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ। 16ਵੇਂ ਰਾਊਂਡ ਵਿੱਚ ਸੁਵੇਂਦੂ ਅਧਿਕਾਰੀ ਨੇ ਪਹਿਲੀ ਵਾਰ 554 ਵੋਟਾਂ ਦੀ ਬੜ੍ਹਤ ਬਣਾਈ, ਜੋ 17ਵੇਂ ਰਾਊਂਡ ਵਿੱਚ ਵੱਧ ਕੇ 6,226 ਹੋ ਗਈ। ਜਦੋਂ 18ਵੇਂ ਰਾਊਂਡ ਤੱਕ ਇਹ ਫਰਕ 10,994 ਤੱਕ ਪਹੁੰਚ ਗਿਆ, ਤਾਂ ਮਮਤਾ ਬੈਨਰਜੀ ਨਿਰਾਸ਼ ਹੋ ਕੇ ਗਿਣਤੀ ਕੇਂਦਰ (Counting Centre) ਤੋਂ ਬਾਹਰ ਚਲੀ ਗਈ। ਅੰਤ ਵਿੱਚ ਸੁਵੇਂਦੂ ਅਧਿਕਾਰੀ ਨੂੰ 15,105 ਵੋਟਾਂ ਨਾਲ ਜੇਤੂ ਐਲਾਨਿਆ ਗਿਆ। ਇਸ ਹਾਰ ਪਿੱਛੇ Anti-incumbency ਲਹਿਰ ਅਤੇ ਧਾਰਮਿਕ ਧਰੁਵੀਕਰਨ (Religious polarization) ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ, ਜਿਸ ਨੇ ਭਾਜਪਾ ਨੂੰ 200 ਤੋਂ ਵੱਧ ਸੀਟਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ।

ਰਾਊਂਡ-ਦਰ-ਰਾਊਂਡ ਖੇਡ ਦਾ ਪੂਰਾ ਵੇਰਵਾ

ਪੱਛਮੀ ਬੰਗਾਲ ਦੀ ਸਿਆਸਤ ਵਿੱਚ 15 ਸਾਲਾਂ ਤੱਕ ਰਾਜ ਕਰਨ ਵਾਲੀ ਮਮਤਾ ਬੈਨਰਜੀ ਲਈ 2026 ਦੀਆਂ ਵਿਧਾਨ ਸਭਾ ਚੋਣਾਂ ਇੱਕ ਵੱਡਾ ਸਦਮਾ ਸਾਬਤ ਹੋਈਆਂ ਹਨ। ਆਪਣੇ ਕਦੇ ਗੜ੍ਹ ਰਹੇ ਭਵਾਨੀਪੁਰ (Bhawanipur) ਹਲਕੇ ਵਿੱਚ "ਦੀਦੀ" ਨੂੰ ਲਗਾਤਾਰ ਦੂਜੀ ਵਾਰ ਸੁਵੇਂਦੂ ਅਧਿਕਾਰੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਇਸ ਲਈ ਵਧੇਰੇ ਚਰਚਾ ਵਿੱਚ ਹੈ ਕਿਉਂਕਿ ਗਿਣਤੀ ਦੇ ਇੱਕ ਸਮੇਂ ਮਮਤਾ ਬੈਨਰਜੀ ਕਾਫੀ ਵੱਡੇ ਫਰਕ ਨਾਲ ਅੱਗੇ ਚੱਲ ਰਹੀ ਸੀ, ਪਰ ਅਚਾਨਕ ਖੇਡ ਪਲਟ ਗਈ ਅਤੇ ਉਹ 15,105 ਵੋਟਾਂ ਨਾਲ ਚੋਣ ਹਾਰ ਗਈ।

Dailyhunt
Disclaimer: This content has not been generated, created or edited by Dailyhunt. Publisher: Daily Hamdard