Dailyhunt Logo
  • Light mode
    Follow system
    Dark mode
    • Play Story
    • App Story
Brampton ਵਿਖੇ ਟਰੱਕ ਅਤੇ ਵੈਨ ਦੀ ਟੱਕਰ ਦੌਰਾਨ ਇਕ ਹਲਾਕ

Brampton ਵਿਖੇ ਟਰੱਕ ਅਤੇ ਵੈਨ ਦੀ ਟੱਕਰ ਦੌਰਾਨ ਇਕ ਹਲਾਕ

ਰੈਂਪਟਨ : ਬਰੈਂਪਟਨ ਵਿਖੇ ਇਕ ਟ੍ਰਾਂਸਪੋਰਟ ਟਰੱਕ ਅਤੇ ਵੈਨ ਦੀ ਟੱਕਰ ਦੌਰਾਨ 60-65 ਸਾਲਾ ਸ਼ਖਸ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਏਅਰਪੋਰਟ ਰੋਡ ਦੇ ਪੂਰਬ ਵੱਲ ਕੁਈਨ ਸਟ੍ਰੀਟ ਈਸਟ ਅਤੇ ਡੈਲਟਾ ਪਾਰਕ ਬੁਲੇਵਾਰਡ ਦੇ ਇੰਟਰਸੈਕਸ਼ਨ 'ਤੇ ਸ਼ੁੱਕਰਵਾਰ ਬਾਅਦ ਦੁਪਹਿਰ ਤਕਰੀਬਨ ਡੇਢ ਵਜੇ ਹਾਦਸਾ ਵਾਪਰਿਆ।

ਏਅਰਪੋਰਟ ਰੋਡ ਨੇੜੇ ਇੰਟਰਸੈਕਸ਼ਨ 'ਤੇ ਵਾਪਰਿਆ ਹਾਦਸਾ

ਕਾਂਸਟੇਬਲ ਲੌਰੀ ਮਕੈਨ ਮੁਤਾਬਕ ਟਰੱਕ ਖੱਬੇ ਹੱਥ ਮੁੜਨ ਵਾਸਤੇ ਸਿਗਨਲ ਦੀ ਉਡੀਕ ਕਰ ਰਿਹਾ ਸੀ ਜਦੋਂ ਅਣਦੱਸੇ ਕਾਰਨਾਂ ਕਰ ਕੇ ਵੈਨ ਨੇ ਪਿੱਛੋਂ ਟੱਕਰ ਮਾਰ ਦਿਤੀ। ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਵੈਨ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ। ਟਰੱਕ ਡਰਾਈਵਰ ਮੌਕੇ 'ਤੇ ਮੌਜੂਦ ਰਿਹਾ ਜਿਸ ਨੂੰ ਕੋਈ ਸੱਟ ਫੇਟ ਨਹੀਂ ਵੱਜੀ। ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰਦਿਆਂ ਪੀਲ ਰੀਜਨਲ ਪੁਲਿਸ ਵੱਲੋਂ ਇੰਟਰਸੈਕਸ਼ਨ ਨੂੰ ਕਈ ਘੰਟੇ ਬੰਦ ਰੱਖਿਆ ਗਿਆ ਅਤੇ ਫ਼ਿਲਹਾਲ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

ਏਅਰਪੋਰਟ ਰੋਡ ਨੇੜੇ ਇੰਟਰਸੈਕਸ਼ਨ 'ਤੇ ਵਾਪਰਿਆ ਹਾਦਸਾ

Dailyhunt
Disclaimer: This content has not been generated, created or edited by Dailyhunt. Publisher: Daily Hamdard