Dailyhunt Logo
  • Light mode
    Follow system
    Dark mode
    • Play Story
    • App Story
Breaking- ਪਾਣੀਪਤ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਪਹਿਲਵਾਨ 'ਦਿ ਗ੍ਰੇਟ ਖਲੀ'

Breaking- ਪਾਣੀਪਤ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਪਹਿਲਵਾਨ 'ਦਿ ਗ੍ਰੇਟ ਖਲੀ'

29 ਅਗਸਤ, 2026: ਮਸ਼ਹੂਰ ਭਾਰਤੀ ਪਹਿਲਵਾਨ "ਦਿ ਗ੍ਰੇਟ ਖਲੀ" ਦੀ ਕਾਰ ਪਾਣੀਪਤ ਟੋਲ ਪਲਾਜ਼ਾ ਦੇ ਨੇੜੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਉਹ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।

ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਖਲੀ ਪੰਜਾਬ ਤੋਂ ਸੋਨੀਪਤ ਵੱਲ ਜਾ ਰਹੇ ਸਨ।

ਹਾਦਸੇ ਵਿੱਚ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਤੋਂ ਬਾਅਦ ਖਲੀ ਨੇ ਆਪਣੀ ਖਰਾਬ ਹੋਈ ਕਾਰ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਦੂਜੀ ਗੱਡੀ ਰਾਹੀਂ ਸੋਨੀਪਤ ਲਈ ਰਵਾਨਾ ਹੋ ਗਏ।

ਖਲੀ ਦੇ ਹਾਦਸੇ ਦੀ ਖ਼ਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਤ ਹੋ ਗਏ। ਹਾਲਾਂਕਿ, ਉਨ੍ਹਾਂ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਚਾਹੁਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ।

ਜ਼ਿਕਰਯੋਗ ਹੈ ਕਿ ਦਿ ਗ੍ਰੇਟ ਖਲੀ ਦਾ WWE ਵਿੱਚ 2006 ਤੋਂ 2014 ਤੱਕ ਸ਼ਾਨਦਾਰ ਕਰੀਅਰ ਰਿਹਾ ਹੈ, ਜਿੱਥੇ ਉਨ੍ਹਾਂ ਨੇ 'ਦ ਅੰਡਰਟੇਕਰ', 'ਜੌਨ ਸੀਨਾ' ਅਤੇ 'ਬਿਗ ਸ਼ੋਅ' ਵਰਗੇ ਵਿਸ਼ਵ ਪ੍ਰਸਿੱਧ ਪਹਿਲਵਾਨਾਂ ਦਾ ਸਾਹਮਣਾ ਕੀਤਾ। WWE ਹਾਲ ਆਫ਼ ਫੇਮ ਵਿੱਚ ਸ਼ਾਮਲ ਹੋ ਚੁੱਕੇ ਖਲੀ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੇ ਹਨ।

ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਖਲੀ ਪੰਜਾਬ ਤੋਂ ਸੋਨੀਪਤ ਵੱਲ ਜਾ ਰਹੇ ਸਨ। ਹਾਦਸੇ ਵਿੱਚ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਤੋਂ ਬਾਅਦ ਖਲੀ ਨੇ ਆਪਣੀ ਖਰਾਬ ਹੋਈ ਕਾਰ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਦੂਜੀ ਗੱਡੀ ਰਾਹੀਂ ਸੋਨੀਪਤ ਲਈ ਰਵਾਨਾ ਹੋ ਗਏ।

Dailyhunt
Disclaimer: This content has not been generated, created or edited by Dailyhunt. Publisher: Daily Hamdard