Dailyhunt
Canada : ਜਬਰੀ ਵਸੂਲੀ ਕਰਨ ਵਾਲਾ ਇਕ ਹੋਰ ਹੋਵੇਗਾ deport

Canada : ਜਬਰੀ ਵਸੂਲੀ ਕਰਨ ਵਾਲਾ ਇਕ ਹੋਰ ਹੋਵੇਗਾ deport

ਕੈਲਗਰੀ : ਕੈਨੇਡਾ ਵਿਚ ਪੰਜਾਬੀ ਪਰਵਾਰਾਂ ਤੋਂ ਮੋਟੀਆਂ ਰਕਮਾਂ ਮੰਗਣ ਵਾਲੇ ਇਕ-ਇਕ ਕਰ ਕੇ ਅੜਿੱਕੇ ਆ ਰਹੇ ਹਨ ਅਤੇ ਜਸਕਰਨ ਸਿੰਘ ਤੋਂ ਬਾਅਦ ਕੈਲਗਰੀ ਪੁਲਿਸ ਨੇ 45 ਸਾਲ ਦੇ ਰਾਣਾ ਚੀਮਾ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 4 ਮਾਰਚ ਤੋਂ 22 ਮਾਰਚ ਦਰਮਿਆਨ ਕੈਲਗਰੀ ਦੇ ਘਰਾਂ 'ਤੇ ਗੋਲੀਆਂ ਚਲਾਉਣ, ਕਈ ਥਾਵਾਂ 'ਤੇ ਭੰਨ-ਤੋੜ ਕਰਨ ਅਤੇ ਡਰਾਉਣ-ਧਮਕਾਉਣ ਦੇ ਮਾਮਲਿਆਂ ਦੀ ਪੜਤਾਲ ਕਰਦਿਆਂ ਰਾਣਾ ਚੀਮਾ ਦੀ ਗ੍ਰਿਫ਼ਤਾਰੀ ਕੀਤੀ ਗਈ।

ਸੁਪਰਡੇਂਟ ਜੈਫ਼ ਬੈਲ ਨੇ ਦੱਸਿਆ ਕਿ ਰਾਣਾ ਚੀਮਾ ਨੇ ਕਥਿਤ ਤੌਰ 'ਤੇ ਸਿਰਫ਼ ਇਕ ਸ਼ਖਸ ਨੂੰ ਡਰਾਉਣ ਵਾਸਤੇ ਵਾਰਦਾਤਾਂ ਨਹੀਂ ਕੀਤੀਆਂ ਸਗੋਂ ਕਈ ਪਰਵਾਰਾਂ ਜਾਂ ਕਮਿਊਨਿਟੀ ਅੰਦਰ ਖੌਫ਼ ਪੈਦਾ ਕਰਨਾ ਮਕਸਦ ਰਿਹਾ।

ਕੈਲਗਰੀ ਪੁਲਿਸ ਨੇ ਰਾਣਾ ਚੀਮਾ ਕੀਤਾ ਗ੍ਰਿਫ਼ਤਾਰ

ਇਥੋਂ ਤੱਕ ਕਿ 2 ਡੇਅ ਕੇਅਰਜ਼ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਪਰ ਭੰਨਤੋੜ ਵੇਲੇ ਉਥੇ ਬੱਚੇ ਮੌਜੂਦ ਨਹੀਂ ਸਨ। ਪੁਲਿਸ ਨੇ 4 ਮਾਰਚ ਨੂੰ ਮਾਰਟਿਨਡੇਲ ਬੁਲੇਵਾਰਡ ਨੌਰਥ-ਈਸਟ ਦੇ ਇਕ ਘਰ ਉਤੇ ਗੋਲੀਆਂ ਚੱਲਣ ਮਗਰੋਂ ਵਾਰਦਾਤ ਨੂੰ ਜਬਰੀ ਵਸੂਲੀ ਨਾਲ ਜੋੜਨ ਤੋਂ ਨਾਂਹ ਕਰ ਦਿਤੀ ਪਰ ਹੁਣ ਗੋਲੀਕਾਂਡ ਨੂੰ ਜਬਰੀ ਵਸੂਲੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਫ਼ਿਲਹਾਲ ਇਸ ਮਾਮਲੇ ਵਿਚ ਇਕ ਸ਼ੱਕੀ ਹੀ ਕਾਬੂ ਆਇਆ ਹੈ ਪਰ ਜਲਦ ਹੀ ਪੁਲਿਸ ਵੱਲੋਂ ਹੋਰਨਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਰਾਣਾ ਚੀਮਾ ਦੀ ਅਦਾਲਤ ਵਿਚ ਪੇਸ਼ੀ 22 ਅਪ੍ਰੈਲ ਨੂੰ ਹੋਵੇਗੀ ਅਤੇ ਉਸ ਦੇ ਇੰਮੀਗ੍ਰੇਸ਼ਨ ਸਟੇਟਸ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿਤੀ ਗਈ। ਕੈਲਗਰੀ ਪੁਲਿਸ ਮੁਤਾਬਕ ਜਨਵਰੀ 2025 ਤੋਂ ਹੁਣ ਤੱਕ 40 ਤੋਂ ਵੱਧ ਜਬਰੀ ਵਸੂਲੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 18 ਤਹਿਤ ਘਰਾਂ, ਕਾਰੋਬਾਰੀ ਟਿਕਾਣਿਆਂ ਜਾਂ ਗੱਡੀਆਂ 'ਤੇ ਗੋਲੀਆਂ ਚੱਲੀਆਂ।

ਮਾਰਚ ਦੌਰਾਨ ਕਈ ਪਰਵਾਰਾਂ ਦੇ ਘਰਾਂ ਅਤੇ ਕਾਰੋਬਾਰਾਂ 'ਤੇ ਚੱਲੀਆਂ ਗੋ.ਲੀਆਂ

ਪੁਲਿਸ ਨੇ ਹਰ ਮਾਮਲੇ ਦੀ ਤਹਿ ਤੱਕ ਜਾਂਦਿਆਂ 45 ਸ਼ੱਕੀਆਂ ਦੇ ਨਾਂ ਕੈਨੇਡਾ ਬਾਰਡਰ ਸਰਵਿਸਿ ਏਜੰਸੀ ਨੂੰ ਸੌਂਪ ਦਿਤੇ ਜਿਨ੍ਹਾਂ ਵਿਚੋਂ ਕੁਝ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ ਬਾਕੀਆਂ ਵਿਰੁੱਧ ਕਾਰਵਾਈ ਚੱਲ ਰਹੀ ਹੈ। ਚੇਤੇ ਰਹੇ ਕਿ ਪਿਛਲੇ ਦਿਨੀਂ ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਦੀ ਗੁਜ਼ਾਰਿਸ਼ 'ਤੇ 22 ਸਾਲ ਦੇ ਜਸਕਰਨ ਸਿੰਘ ਨੂੰ ਕੈਲਗਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀ ਸਰੀ ਦੀ 128 ਸਟ੍ਰੀਟ ਦੇ 8100 ਬਲਾਕ ਵਿਚ ਇਕ ਕਾਰੋਬਾਰੀ ਅਦਾਰੇ ਦੇ ਬਾਹਰ ਗੋਲੀਆਂ ਚੱਲਣ ਦੇ ਮਾਮਲੇ ਵਿਚ ਕੀਤੀ ਗਈ ਹੈ। ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਦੇ ਚੀਫ਼ ਸੁਪਰਡੈਂਟ ਡੰਕਨ ਪਾਊਂਡ ਦਾ ਕਹਿਣਾ ਸੀ ਕਿ ਅਪਰਾਧ ਸਾਹਮਣੇ ਕਿਸੇ ਇਲਾਕੇ ਦੀ ਹੱਦ ਦੀ ਕੋਈ ਅਹਿਮੀਅਤ ਨਹੀਂ ਰਖਦੀ। ਟਾਸਕ ਫ਼ੋਰਸ ਵੱਲੋਂ ਸਮੁੱਚੇ ਕੈਨੇਡਾ ਦੀਆਂ ਲਾਅ ਐਨਫ਼ੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਕਾਨੂੰਨ ਦੇ ਸ਼ਿਕੰਜੇ ਵਿਚ ਫ਼ਸ ਰਹੇ ਹਨ।

ਕੈਲਗਰੀ : ਕੈਨੇਡਾ ਵਿਚ ਪੰਜਾਬੀ ਪਰਵਾਰਾਂ ਤੋਂ ਮੋਟੀਆਂ ਰਕਮਾਂ ਮੰਗਣ ਵਾਲੇ ਇਕ-ਇਕ ਕਰ ਕੇ ਅੜਿੱਕੇ ਆ ਰਹੇ ਹਨ ਅਤੇ ਜਸਕਰਨ ਸਿੰਘ ਤੋਂ ਬਾਅਦ ਕੈਲਗਰੀ ਪੁਲਿਸ ਨੇ 45 ਸਾਲ ਦੇ ਰਾਣਾ ਚੀਮਾ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 4 ਮਾਰਚ ਤੋਂ 22 ਮਾਰਚ ਦਰਮਿਆਨ ਕੈਲਗਰੀ ਦੇ ਘਰਾਂ 'ਤੇ ਗੋਲੀਆਂ ਚਲਾਉਣ, ਕਈ ਥਾਵਾਂ 'ਤੇ ਭੰਨ-ਤੋੜ ਕਰਨ ਅਤੇ ਡਰਾਉਣ-ਧਮਕਾਉਣ ਦੇ ਮਾਮਲਿਆਂ ਦੀ ਪੜਤਾਲ ਕਰਦਿਆਂ ਰਾਣਾ ਚੀਮਾ ਦੀ ਗ੍ਰਿਫ਼ਤਾਰੀ ਕੀਤੀ ਗਈ। ਸੁਪਰਡੇਂਟ ਜੈਫ਼ ਬੈਲ ਨੇ ਦੱਸਿਆ ਕਿ ਰਾਣਾ ਚੀਮਾ ਨੇ ਕਥਿਤ ਤੌਰ 'ਤੇ ਸਿਰਫ਼ ਇਕ ਸ਼ਖਸ ਨੂੰ ਡਰਾਉਣ ਵਾਸਤੇ ਵਾਰਦਾਤਾਂ ਨਹੀਂ ਕੀਤੀਆਂ ਸਗੋਂ ਕਈ ਪਰਵਾਰਾਂ ਜਾਂ ਕਮਿਊਨਿਟੀ ਅੰਦਰ ਖੌਫ਼ ਪੈਦਾ ਕਰਨਾ ਮਕਸਦ ਰਿਹਾ।

ਕੈਲਗਰੀ ਪੁਲਿਸ ਨੇ ਰਾਣਾ ਚੀਮਾ ਕੀਤਾ ਗ੍ਰਿਫ਼ਤਾਰ

Dailyhunt
Disclaimer: This content has not been generated, created or edited by Dailyhunt. Publisher: Daily Hamdard