Dailyhunt Logo
  • Light mode
    Follow system
    Dark mode
    • Play Story
    • App Story
ਚੰਡੀਗੜ੍ਹ 'ਚ ਭਾਜਪਾ ਦਫ਼ਤਰ 'ਤੇ ਗ੍ਰੇਨੇਡ ਹਮਲਾ - ਸ਼ਰਾਰਤ ਜਾਂ ਸਾਜ਼ਿਸ਼?

ਚੰਡੀਗੜ੍ਹ 'ਚ ਭਾਜਪਾ ਦਫ਼ਤਰ 'ਤੇ ਗ੍ਰੇਨੇਡ ਹਮਲਾ - ਸ਼ਰਾਰਤ ਜਾਂ ਸਾਜ਼ਿਸ਼?

ਪੰਜਾਬ 'ਚ ਦਹਿਸ਼ਤ ਫੈਲਾਉਣ ਦੀਆਂ ਹੋ ਰਹੀਆਂ ਨਿਰੰਤਰ ਕੋਸ਼ਿਸ਼ਾਂ

ਪੰਜਾਬ ਵਾਸੀ ਡਾਢੇ ਚਿੰਤਤ, ਜਨਤਕ ਜਾਗਰੂਕਤਾ ਬੇਹੱਦ ਜ਼ਰੂਰੀ

ਚੰਡੀਗੜ੍ਹ: ਬੁੱਧਵਾਰ, 1 ਅਪ੍ਰੈਲ ਨੂੰ ਸ਼ਾਮ ਲਗਭਗ 5 ਵਜੇ ਚੰਡੀਗੜ੍ਹ ਦੇ ਸੈਕਟਰ 37 'ਚ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਦੇ ਬਾਹਰ ਇੱਕ ਗ੍ਰੇਨੇਡ ਹਮਲਾ ਹੋਇਆ। ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਇੱਕ ਗ੍ਰੇਨੇਡ ਸੁੱਟ ਕੇ ਭੱਜ ਗਏ।

ਧਮਾਕਾ ਪਾਰਕਿੰਗ ਵਾਲੀ ਥਾਂ 'ਤੇ ਹੋਇਆ, ਜਿਸ ਨਾਲ ਇੱਕ ਸਕੂਟਰ ਅਤੇ ਆਸ-ਪਾਸ ਦੀਆਂ ਗੱਡੀਆਂ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ। ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਵਿਅਕਤੀ ਗ੍ਰੇਨੇਡ ਦਾ ਪਿੰਨ ਖੋਲ੍ਹ ਕੇ ਸੁੱਟਦਾ ਨਜ਼ਰ ਆ ਰਿਹਾ ਹੈ ਅਤੇ ਉਸ ਦਾ ਸਾਥੀ ਵੀਡੀਓ ਬਣਾ ਰਿਹਾ ਹੈ। ਚੰਡੀਗੜ੍ਹ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਇਲਾਕਾ ਸੀਲ ਕਰ ਦਿੱਤਾ ਅਤੇ ਫੋਰੈਂਸਿਕ ਟੀਮਾਂ ਨਾਲ ਜਾਂਚ ਸ਼ੁਰੂ ਕਰ ਦਿੱਤੀ। ਬੱਬਰ ਖਾਲਸਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ। ਇਸ ਘਟਨਾ ਨੇ ਸਮੁੱਚੇ ਪੰਜਾਬ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ।

ਪੁਲਿਸ ਅਨੁਸਾਰ ਦਹਿਸ਼ਤਗਰਦਾਂ ਨੇ ਜਿਹੜਾ ਗ੍ਰੇਨੇਡ ਵਰਤਿਆ ਸੀ, ਉਹ ਕੋਈ ਬਹੁਤਾ ਤਾਕਤਵਰ ਨਹੀਂ ਸੀ। ਇਸ ਤੋਂ ਮਾਹਿਰ ਇਹੋ ਅਨੁਮਾਨ ਲਾ ਰਹੇ ਹਨ ਕਿ ਇਸ ਵਾਰਦਾਤ ਨੂੰ ਇਸ ਖ਼ਿੱਤੇ ਵਿੱਚ ਸਿਰਫ਼ ਤੇ ਸਿਰਫ਼ ਦਹਿਸ਼ਤ ਫੈਲਾਉਣ ਲਈ ਹੀ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਦੋ ਵਿਅਕਤੀਆਂ ਵਿੱਚੋਂ ਇੱਕ ਨੇ ਹੈਲਮਿਟ ਲੈ ਕੇ ਗ੍ਰੇਨੇਡ ਸੁੱਟਿਆ ਅਤੇ ਦੋਵੇਂ ਭੱਜ ਗਏ। ਧਮਾਕਾ ਇੱਕ ਪਾਰਕਿੰਗ ਵਾਲੀ ਥਾਂ 'ਤੇ ਹੋਇਆ ਜਿੱਥੇ ਭਾਜਪਾ ਕਰਮਚਾਰੀਆਂ ਦੀਆਂ ਗੱਡੀਆਂ ਖੜ੍ਹੀਆਂ ਸਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਚੰਡੀਗੜ੍ਹ ਪੁਲਿਸ, ਬੰਬ ਸਕੁਐਡ ਅਤੇ ਫੋਰੈਂਸਿਕ ਟੀਮਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਸੀਸੀਟੀਵੀ ਫੁੱਟੇਜ ਵੀ ਮਿਲੀ ਹੈ ਜਿਸ ਵਿੱਚ ਹਮਲਾਵਰਾਂ ਦੀਆਂ ਤਸਵੀਰਾਂ ਹਨ। ਪੁਲਿਸ ਦੋਵੇਂ ਵਿਅਕਤੀਆਂ ਦੀ ਭਾਲ ਕਰ ਰਹੀ ਹੈ।

ਪਿਛਲਾ ਪਿਛੋਕੜ ਅਤੇ ਪੰਜਾਬ ਵਿੱਚ ਵਧ ਰਹੀਆਂ ਘਟਨਾਵਾਂ ਪੰਜਾਬ ਵਿੱਚ ਲੰਬੇ ਸਮੇਂ ਤੋਂ ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਪੁਲਿਸ ਥਾਣਿਆਂ 'ਤੇ ਗ੍ਰੇਨੇਡ ਹਮਲੇ ਹੋ ਚੁੱਕੇ ਹਨ ਅਤੇ ਹੁਸ਼ਿਆਰਪੁਰ ਵਿੱਚ ਡਾ. ਬੀ.ਆਰ. ਅੰਬੇਡਕਰ ਦੀ ਮੂਰਤੀ ਤੋੜੀ ਗਈ ਸੀ। ਇਸ ਘਟਨਾ ਨੂੰ ਉਨ੍ਹਾਂ ਘਟਨਾਵਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੁਲਿਸ ਅਤੇ ਖੁਫੀਆ ਏਜੰਸੀਆਂ ਅੱਤਵਾਦੀ ਲਿੰਕ ਦੀ ਵੀ ਜਾਂਚ ਕਰ ਰਹੀਆਂ ਹਨ। ਬੱਬਰ ਖਾਲਸਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਸ ਨੂੰ "ਸਿੱਖ ਨੌਜਵਾਨਾਂ ਦੀਆਂ ਹੱਤਿਆਵਾਂ ਦਾ ਬਦਲਾ" ਦੱਸਿਆ ਹੈ। ਪਰ ਇਸ ਦਾਅਵੇ ਦੀ ਹਾਲ਼ੇ ਤੱਕ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਐੱਨਆਈਏ ਵੀ ਇਸ ਮਾਮਲੇ ਵਿੱਚ ਜਾਂਚ ਵਿੱਚ ਸ਼ਾਮਲ ਹੈ।

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ "ਕਾਇਰਤਾ ਭਰੀਆਂ ਕਾਰਵਾਈਆਂ" ਦੱਸਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਥਾਣਿਆਂ 'ਤੇ ਹਮਲੇ, ਫਿਰ ਅੰਬੇਡਕਰ ਜੀ ਦੀ ਮੂਰਤੀ ਤੋੜਨ ਅਤੇ ਹੁਣ ਭਾਜਪਾ ਦਫ਼ਤਰ 'ਤੇ ਹਮਲਾ - ਇਹ ਸਭ ਸਮਾਜਿਕ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹਨ। ਉਨ੍ਹਾਂ ਇਸ ਨੂੰ ਚੋਣਾਂ ਤੋਂ ਪਹਿਲਾਂ ਮਾਹੌਲ ਖਰਾਬ ਕਰਨ ਵਾਲੀ ਸਾਜ਼ਿਸ਼ ਵੀ ਦੱਸਿਆ। ਭਾਜਪਾ ਆਗੂਆਂ ਨੇ ਕਿਹਾ ਕਿ ਪਾਰਟੀ ਨਾ ਡਰਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਵਰਕਰ ਡਰਨਗੇ। ਹੋਰ ਸਿਆਸੀ ਪਾਰਟੀਆਂ ਵੀ ਇਸ ਘਟਨਾ ਦੀ ਨਿਖੇਧੀ ਕਰ ਰਹੀਆਂ ਹਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੀਆਂ ਹਨ।

ਪੁਲਿਸ ਹਾਲ਼ੇ ਇਸ ਘਟਨਾ ਨੂੰ "ਘੱਟ ਤੀਬਰਤਾ ਵਾਲਾ ਧਮਾਕਾ" ਦੱਸ ਰਹੀ ਹੈ ਅਤੇ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ। ਇਸ ਵਿੱਚ ਅੱਤਵਾਦੀ ਲਿੰਕ, ਰਾਜਨੀਤਿਕ ਸਾਜ਼ਿਸ਼ ਜਾਂ ਸਥਾਨਕ ਸ਼ਰਾਰਤ ਵੀ ਸ਼ਾਮਲ ਹੋ ਸਕਦੀ ਹੈ। ਪਰ ਇਸ ਵੇਲੇ ਕੋਈ ਇੱਕ ਥਿਊਰੀ ਉੱਤੇ ਅੰਤਿਮ ਫੈਸਲਾ ਨਹੀਂ ਹੋਇਆ। ਪਿਛਲੀਆਂ ਘਟਨਾਵਾਂ ਨੂੰ ਵੇਖਦਿਆਂ ਇਸ ਨੂੰ ਪੰਜਾਬ ਵਿੱਚ ਵਧ ਰਹੀਆਂ ਅੱਤਵਾਦੀ ਗਤੀਵਿਧੀਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸਰਹੱਦ ਪਾਰੋਂ ਆਉਣ ਵਾਲੀਆਂ ਸਾਜ਼ਿਸ਼ਾਂ ਬਾਰੇ ਵੀ ਚਰਚਾ ਹੋ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੀਸੀਟੀਵੀ ਫੁੱਟੇਜ ਵੇਖ ਕੇ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਦੇਣ।

ਪੰਜਾਬ ਇੱਕ ਸਰਹੱਦੀ ਰਾਜ ਹੈ ਅਤੇ ਇਥੇ ਅੱਤਵਾਦੀ ਤਾਕਤਾਂ ਲੰਬੇ ਸਮੇਂ ਤੋਂ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਬੇਰੁਜ਼ਗਾਰ ਨੌਜਵਾਨਾਂ ਨੂੰ ਫਸਾਉਣ ਵਾਲੇ ਜਾਲ ਵੀ ਇੱਕ ਵੱਡੀ ਚੁਣੌਤੀ ਹਨ। ਇਸ ਘਟਨਾ ਨਾਲ ਸਿਆਸੀ ਮਾਹੌਲ ਭਖ ਗਿਆ ਹੈ ਅਤੇ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਾਂ ਵਿੱਚ ਡਰ ਅਤੇ ਅਸਥਿਰਤਾ ਪੈਦਾ ਕਰਦੀਆਂ ਹਨ। ਆਮ ਲੋਕਾਂ ਲਈ ਇਹ ਸਮਾਂ ਜਾਗਰੂਕਤਾ ਵਧਾਉਣ ਦਾ ਹੈ। ਸ਼ੱਕੀ ਗਤੀਵਿਧੀਆਂ ਵੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਭਾਈਚਾਰਕ ਏਕਤਾ ਬਣਾਈ ਰੱਖੋ ਅਤੇ ਅਫਵਾਹਾਂ ਤੋਂ ਬਚੋ। ਸਰਕਾਰ ਅਤੇ ਖੁਫੀਆ ਏਜੰਸੀਆਂ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਲੱਗੀਆਂ ਹਨ।

ਇਸ ਘਟਨਾ ਕਾਰਣ ਪੂਰਾ ਪੰਜਾਬ ਚਿੰਤਤ ਹੈ ਪਰ ਇੱਕ ਗੱਲ ਸਪੱਸ਼ਟ ਹੈ - ਅੱਤਵਾਦ ਅਤੇ ਦਹਿਸ਼ਤ ਦੀ ਇਸ ਰਾਜਨੀਤੀ ਨੂੰ ਆਮ ਲੋਕ ਹੀ ਰੋਕ ਸਕਦੇ ਹਨ। ਜਾਗਰੂਕਤਾ ਅਤੇ ਏਕਤਾ ਨਾਲ ਹੀ ਅਜਿਹੀਆਂ ਸਾਜ਼ਿਸ਼ਾਂ ਬੇਨਕਾਬ ਹੋ ਸਕਦੀਆਂ ਹਨ।

ਪੰਜਾਬ 'ਚ ਦਹਿਸ਼ਤ ਫੈਲਾਉਣ ਦੀਆਂ ਹੋ ਰਹੀਆਂ ਨਿਰੰਤਰ ਕੋਸ਼ਿਸ਼ਾਂ

ਪੰਜਾਬ ਵਾਸੀ ਡਾਢੇ ਚਿੰਤਤ, ਜਨਤਕ ਜਾਗਰੂਕਤਾ ਬੇਹੱਦ ਜ਼ਰੂਰੀ

ਚੰਡੀਗੜ੍ਹ: ਬੁੱਧਵਾਰ, 1 ਅਪ੍ਰੈਲ ਨੂੰ ਸ਼ਾਮ ਲਗਭਗ 5 ਵਜੇ ਚੰਡੀਗੜ੍ਹ ਦੇ ਸੈਕਟਰ 37 'ਚ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਦੇ ਬਾਹਰ ਇੱਕ ਗ੍ਰੇਨੇਡ ਹਮਲਾ ਹੋਇਆ। ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਇੱਕ ਗ੍ਰੇਨੇਡ ਸੁੱਟ ਕੇ ਭੱਜ ਗਏ। ਧਮਾਕਾ ਪਾਰਕਿੰਗ ਵਾਲੀ ਥਾਂ 'ਤੇ ਹੋਇਆ, ਜਿਸ ਨਾਲ ਇੱਕ ਸਕੂਟਰ ਅਤੇ ਆਸ-ਪਾਸ ਦੀਆਂ ਗੱਡੀਆਂ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ। ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਵਿਅਕਤੀ ਗ੍ਰੇਨੇਡ ਦਾ ਪਿੰਨ ਖੋਲ੍ਹ ਕੇ ਸੁੱਟਦਾ ਨਜ਼ਰ ਆ ਰਿਹਾ ਹੈ ਅਤੇ ਉਸ ਦਾ ਸਾਥੀ ਵੀਡੀਓ ਬਣਾ ਰਿਹਾ ਹੈ। ਚੰਡੀਗੜ੍ਹ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਇਲਾਕਾ ਸੀਲ ਕਰ ਦਿੱਤਾ ਅਤੇ ਫੋਰੈਂਸਿਕ ਟੀਮਾਂ ਨਾਲ ਜਾਂਚ ਸ਼ੁਰੂ ਕਰ ਦਿੱਤੀ। ਬੱਬਰ ਖਾਲਸਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ। ਇਸ ਘਟਨਾ ਨੇ ਸਮੁੱਚੇ ਪੰਜਾਬ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard