Dailyhunt Logo
  • Light mode
    Follow system
    Dark mode
    • Play Story
    • App Story
ਚੀਨੀ ਮੂਲ ਦੇ ਮੋਚੀ ਨੇ ਆਪਣੇ ਹੁਨਰ ਸਦਕਾ Western culture ਵਿੱਚ ਬਣਾਈ ਆਪਣੀ ਵਿਲੱਖਣ ਪਛਾਣ

ਚੀਨੀ ਮੂਲ ਦੇ ਮੋਚੀ ਨੇ ਆਪਣੇ ਹੁਨਰ ਸਦਕਾ Western culture ਵਿੱਚ ਬਣਾਈ ਆਪਣੀ ਵਿਲੱਖਣ ਪਛਾਣ

ਵੈਨਕੂਵਰ, ਮਈ (ਮਲਕੀਤ ਸਿੰਘ) - ਕੈਨੇਡਾ ਦੇ ਅਲਬਰਟਾ ਸੂਬੇ ਦੇ ਰੈੱਡ ਡੀਅਰ ਸ਼ਹਿਰ ਵਿੱਚ ਇੱਕ ਚੀਨੀ ਮੂਲ ਦੇ ਮੋਚੀ ਦੀ ਕਹਾਣੀ ਅੱਜ ਵੀ ਲੋਕਾਂ ਲਈ ਪ੍ਰੇਰਣਾ ਬਣੀ ਹੋਈ ਹੈ, ਜਿਸਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਵੈਸਟਰਨ ਸੰਸਕ੍ਰਿਤੀ ਵਿੱਚ ਇੱਕ ਖਾਸ ਥਾਂ ਬਣਾਈ।

ਜਾਣਕਾਰੀ ਅਨੁਸਾਰ ਵੇਈ ਮਾਹ ਨਾਮਕ ਇਹ ਵਿਅਕਤੀ 1950 ਦੇ ਦਹਾਕੇ ਵਿੱਚ ਚੀਨ ਤੋਂ ਕੈਨੇਡਾ ਆਇਆ ਸੀ।

ਸ਼ੁਰੂਆਤੀ ਸਮੇਂ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸਨੇ ਆਪਣੇ ਹੁਨਰ ਦੇ ਆਧਾਰ 'ਤੇ ਜੁੱਤਿਆਂ ਦੀ ਮੁਰੰਮਤ ਅਤੇ ਵੈਸਟਰਨ ਸਟਾਈਲ ਦੇ ਬੂਟ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ।

ਕੁਝ ਸਮੇਂ ਵਿੱਚ ਹੀ ਉਸਦੀ ਦੁਕਾਨ ਰੈੱਡ ਡੀਅਰ ਵਿੱਚ ਲੋਕਾਂ ਲਈ ਭਰੋਸੇਯੋਗ ਥਾਂ ਬਣ ਗਈ, ਜਿੱਥੇ ਕਾਊਬਾਏ ਬੂਟਾਂ ਦੀ ਮੁਰੰਮਤ ਅਤੇ ਤਿਆਰੀ ਲਈ ਲੋਕ ਦੂਰ-ਦੂਰ ਤੋਂ ਆਉਂਦੇ ਸਨ। ਉਸਦੇ ਕੰਮ ਦੀ ਕੁਆਲਟੀ ਅਤੇ ਨਿਪੁੰਨਤਾ ਨੇ ਉਸਨੂੰ ਸਥਾਨਕ ਭਾਈਚਾਰੇ ਵਿੱਚ ਇੱਕ ਪ੍ਰਸਿੱਧ ਨਾਮ ਬਣਾ ਦਿੱਤਾ।

ਸੱਤ ਦਹਾਕਿਆਂ ਬਾਅਦ ਵੀ ਉਸਦੀ ਵਿਰਾਸਤ ਜਾਰੀ ਹੈ, ਕਿਉਂਕਿ ਉਸਦੀ ਦੁਕਾਨ ਅੱਜ ਵੀ ਚੱਲ ਰਹੀ ਹੈ ਅਤੇ ਉਸ ਦੀ ਨਵੀਂ ਪੀੜ੍ਹੀ ਉਸਦੇ ਕੰਮ ਨੂੰ ਅੱਗੇ ਵਧਾ ਰਹੀ ਹੈ। ਸਥਾਨਕ ਲੋਕਾਂ ਲਈ ਇਹ ਸਿਰਫ਼ ਇੱਕ ਦੁਕਾਨ ਨਹੀਂ, ਸਗੋਂ ਇੱਕ ਇਤਿਹਾਸਕ ਨਿਸ਼ਾਨੀ ਬਣ ਚੁੱਕੀ ਹੈ

ਫੋਟੋ ਕੈਪਸ਼ਨ: ਰੈੱਡ ਡੀਅਰ ਸ਼ਹਿਰ ਵਿੱਚ ਵੇਈ ਮਾਹ ਦੇ ਬੂਟਾਂ ਦੇ ਇੱਕ ਸਟੋਰ ਦੀ ਇੱਕ ਤਸਵੀਰ

ਜਾਣਕਾਰੀ ਅਨੁਸਾਰ ਵੇਈ ਮਾਹ ਨਾਮਕ ਇਹ ਵਿਅਕਤੀ 1950 ਦੇ ਦਹਾਕੇ ਵਿੱਚ ਚੀਨ ਤੋਂ ਕੈਨੇਡਾ ਆਇਆ ਸੀ। ਸ਼ੁਰੂਆਤੀ ਸਮੇਂ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸਨੇ ਆਪਣੇ ਹੁਨਰ ਦੇ ਆਧਾਰ 'ਤੇ ਜੁੱਤਿਆਂ ਦੀ ਮੁਰੰਮਤ ਅਤੇ ਵੈਸਟਰਨ ਸਟਾਈਲ ਦੇ ਬੂਟ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ।

Dailyhunt
Disclaimer: This content has not been generated, created or edited by Dailyhunt. Publisher: Daily Hamdard