ਆਸਮਾਨ ਵਿੱਚੋਂ ਬੱਦਲ ਗਾਇਬ,
ਨਵੀਂ ਦਿੱਲੀ, 29 ਮਈ (2026): ਭਾਰਤੀ ਮੌਸਮ ਵਿਭਾਗ ਯਾਨੀ IMD ਨੇ ਮਾਨਸੂਨ ਨੂੰ ਲੈ ਕੇ ਇੱਕ ਅਜਿਹੀ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ, ਜਿਸ ਨੇ ਦੇਸ਼ ਦੇ ਨਾਗਰਿਕਾਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਆਪਣੇ ਪੁਰਾਣੇ weather forecast ਨੂੰ ਪੂਰੀ ਤਰ੍ਹਾਂ ਉਲਟਾਉਂਦੇ ਹੋਏ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜੂਨ ਤੋਂ ਸਤੰਬਰ ਤੱਕ ਦੇਸ਼ ਵਿੱਚ ਆਮ ਨਾਲੋਂ ਬਹੁਤ ਘੱਟ ਬਾਰਿਸ਼ ਹੋਵੇਗੀ ਅਤੇ ਗਰਮੀ ਆਪਣੇ ਸਾਰੇ ਰਿਕਾਰਡ ਤੋੜ ਦੇਵੇਗੀ।
ਆਈਐਮਡੀ ਦੇ ਮੁਤਾਬਕ ਪਹਿਲਾਂ ਅਪ੍ਰੈਲ ਮਹੀਨੇ ਤੱਕ ਇਹ ਉਮੀਦ ਜਤਾਈ ਜਾ ਰਹੀ ਸੀ ਕਿ El Nino ਦੇ ਪ੍ਰਭਾਵ ਦੇ ਬਾਵਜੂਦ ਲਗਭਗ 92 ਪ੍ਰਤੀਸ਼ਤ ਬਾਰਿਸ਼ ਹੋ ਸਕਦੀ ਹੈ, ਪਰ ਹੁਣ ਇਹ El Nino ਵਰਤਾਰਾ ਹੋਰ ਜ਼ਿਆਦਾ strong ਹੋ ਗਿਆ ਹੈ, ਜਿਸ ਕਾਰਨ ਮਾਨਸੂਨ ਸੀਜ਼ਨ ਵਿੱਚ ਦੇਸ਼ ਭਰ ਅੰਦਰ ਸਿਰਫ਼ 90 ਪ੍ਰਤੀਸ਼ਤ ਬਾਰਿਸ਼ ਹੋਣ ਦੀ ਹੀ ਸੰਭਾਵਨਾ ਬਚੀ ਹੈ।
ਇਸ ਵਾਰ ਜੂਨ ਦਾ ਮਹੀਨਾ ਸਭ ਤੋਂ ਜ਼ਿਆਦਾ ਭਿਆਨਕ ਸਾਬਤ ਹੋਣ ਵਾਲਾ ਹੈ ਕਿਉਂਕਿ ਇਸ ਦੌਰਾਨ ਸਭ ਤੋਂ ਘੱਟ ਮੀਂਹ ਪਵੇਗਾ, ਜਿਸ ਨਾਲ extreme heatwave ਯਾਨੀ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਤਾਪਮਾਨ ਦੇ 50 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਛੂਹਣ ਦਾ ਖ਼ਦਸ਼ਾ ਜਤਾਇਆ ਗਿਆ ਹੈ, ਜਿਸਦਾ ਮਤਲਬ ਹੈ ਕਿ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ maximum temperature ਆਮ ਨਾਲੋਂ ਕਈ ਗੁਣਾ ਵਧੇਰੇ ਦਰਜ ਕੀਤਾ ਜਾਵੇਗਾ। ਮੌਸਮ ਵਿਭਾਗ ਦੀ red alert ਲਿਸਟ ਮੁਤਾਬਕ ਪੰਜਾਬ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਚੰਡੀਗੜ੍ਹ, ਓਡੀਸ਼ਾ, ਛੱਤੀਸਗੜ੍ਹ, ਗੁਜਰਾਤ, ਮੱਧ ਪ੍ਰਦੇਸ਼, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਰਗੇ 10 ਤੋਂ ਵੱਧ ਸੂਬਿਆਂ ਵਿੱਚ ਗਰਮੀ ਦਾ ਤਾਂਡਵ ਸਭ ਤੋਂ ਗੰਭੀਰ ਰੂਪ ਧਾਰਨ ਕਰੇਗਾ, ਜਦੋਂ ਕਿ ਰਾਜਸਥਾਨ ਅਤੇ ਝਾਰਖੰਡ ਵਰਗੇ ਕੁਝ ਹਿੱਸਿਆਂ ਵਿੱਚ ਲੂ ਦਾ ਅਸਰ ਥੋੜ੍ਹਾ ਹਲਕਾ ਰਹਿ ਸਕਦਾ ਹੈ।
ਉੱਤਰ-ਪੂਰਬੀ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਬਾਕੀ ਸਾਰੇ ਖੇਤਰਾਂ ਵਿੱਚ rainfall ਔਸਤ ਨਾਲੋਂ ਕਾਫੀ ਘੱਟ ਰਹੇਗੀ, ਜਿਸ ਦਾ ਸਭ ਤੋਂ ਵੱਡਾ ਅਤੇ ਸਿੱਧਾ ਝਟਕਾ agriculture sector ਯਾਨੀ ਖੇਤੀਬਾੜੀ ਨੂੰ ਲੱਗਣ ਵਾਲਾ ਹੈ। ਜੂਨ ਦਾ ਮਹੀਨਾ ਦੇਸ਼ ਦੇ ਕਿਸਾਨਾਂ ਲਈ ਬੇਹੱਦ crucial ਹੁੰਦਾ ਹੈ ਕਿਉਂਕਿ ਇਸੇ ਸਮੇਂ ਸਾਉਣੀ ਦੀਆਂ ਫਸਲਾਂ ਦੀ sowing (ਬਿਜਾਈ) ਕੀਤੀ ਜਾਂਦੀ ਹੈ, ਪਰ ਜੇਕਰ ਮੀਂਹ ਹੀ ਨਾ ਪਿਆ ਤਾਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਸਕਦੀਆਂ ਹਨ। ਪ੍ਰਸ਼ਾਂਤ ਮਹਾਸਾਗਰ ਵਿੱਚ ਸਰਗਰਮ ਹੋ ਚੁੱਕਾ ਇਹ ਖ਼ਤਰਨਾਕ ਐਲ ਨੀਨੋ ਭਾਰਤੀ ਮਾਨਸੂਨ ਨੂੰ ਲਗਾਤਾਰ weak ਕਰ ਰਿਹਾ ਹੈ। ਇਸੇ ਗੰਭੀਰ crisis ਨੂੰ ਦੇਖਦੇ ਹੋਏ IMD ਨੇ ਕਿਸਾਨਾਂ ਨੂੰ ਅਗਾਊਂ ਸਲਾਹ ਦਿੱਤੀ ਹੈ ਕਿ ਉਹ ਪਾਣੀ ਦੀ ਬਚਤ ਕਰਨ, drought (ਸੋਕੇ) ਨਾਲ ਨਜਿੱਠਣ ਲਈ ਪਹਿਲਾਂ ਹੀ back-up plan ਤਿਆਰ ਰੱਖਣ ਅਤੇ ਆਪਣੀਆਂ ਫਸਲਾਂ ਦਾ insurance (ਬੀਮਾ) ਜ਼ਰੂਰ ਕਰਵਾਉਣ। ਇਸ ਦੇ ਨਾਲ ਹੀ ਦੇਸ਼ ਦੇ ਸਾਰੇ ਜਲ ਵਿਭਾਗਾਂ ਨੂੰ hyper-active ਰਹਿਣ ਅਤੇ ਸਰਕਾਰ ਨੂੰ ਸੋਕੇ ਦੀ ਸਥਿਤੀ ਨਾਲ ਲੜਨ ਲਈ ਤੁਰੰਤ emergency steps ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਆਸਮਾਨ ਵਿੱਚੋਂ ਬੱਦਲ ਗਾਇਬ,
ਨਵੀਂ ਦਿੱਲੀ, 29 ਮਈ (2026): ਭਾਰਤੀ ਮੌਸਮ ਵਿਭਾਗ ਯਾਨੀ IMD ਨੇ ਮਾਨਸੂਨ ਨੂੰ ਲੈ ਕੇ ਇੱਕ ਅਜਿਹੀ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ, ਜਿਸ ਨੇ ਦੇਸ਼ ਦੇ ਨਾਗਰਿਕਾਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਆਪਣੇ ਪੁਰਾਣੇ weather forecast ਨੂੰ ਪੂਰੀ ਤਰ੍ਹਾਂ ਉਲਟਾਉਂਦੇ ਹੋਏ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜੂਨ ਤੋਂ ਸਤੰਬਰ ਤੱਕ ਦੇਸ਼ ਵਿੱਚ ਆਮ ਨਾਲੋਂ ਬਹੁਤ ਘੱਟ ਬਾਰਿਸ਼ ਹੋਵੇਗੀ ਅਤੇ ਗਰਮੀ ਆਪਣੇ ਸਾਰੇ ਰਿਕਾਰਡ ਤੋੜ ਦੇਵੇਗੀ। ਆਈਐਮਡੀ ਦੇ ਮੁਤਾਬਕ ਪਹਿਲਾਂ ਅਪ੍ਰੈਲ ਮਹੀਨੇ ਤੱਕ ਇਹ ਉਮੀਦ ਜਤਾਈ ਜਾ ਰਹੀ ਸੀ ਕਿ El Nino ਦੇ ਪ੍ਰਭਾਵ ਦੇ ਬਾਵਜੂਦ ਲਗਭਗ 92 ਪ੍ਰਤੀਸ਼ਤ ਬਾਰਿਸ਼ ਹੋ ਸਕਦੀ ਹੈ, ਪਰ ਹੁਣ ਇਹ El Nino ਵਰਤਾਰਾ ਹੋਰ ਜ਼ਿਆਦਾ strong ਹੋ ਗਿਆ ਹੈ, ਜਿਸ ਕਾਰਨ ਮਾਨਸੂਨ ਸੀਜ਼ਨ ਵਿੱਚ ਦੇਸ਼ ਭਰ ਅੰਦਰ ਸਿਰਫ਼ 90 ਪ੍ਰਤੀਸ਼ਤ ਬਾਰਿਸ਼ ਹੋਣ ਦੀ ਹੀ ਸੰਭਾਵਨਾ ਬਚੀ ਹੈ।

