29 ਮਈ ਨੂੰ ਰਿਲੀਜ਼ ਹੋਈ "ਚੜ੍ਹਦੀਕਲਾ" ਫਿਲਮ ਦੀ ਸਟਾਰ ਕਾਸਟ ਫਿਲਮ ਪ੍ਰਮੋਸ਼ਨ ਲਈ ਪਹੁੰਚੀ ਕਨੇਡਾ, ਜਿੱਥੇ ੳਹਨ੍ਹਾ ਨੇ ਫਿਲਮ ਦੀ ਪ੍ਰਮੌਸ਼ਨ ਦੀ ਸ਼ੁਰੂਆਤ ੳਨਟਾਰੀਓ ਖਾਲਸਾ ਦਰਬਾਰ ਵਿੱਖੇ ਨਤਮਸਤਕ ਹੋਕੇ ਕੀਤੀ। ੳਨਟਾਰੀਓ ਖਾਲਸਾ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਤੇ ਸਮੂਹ ਪ੍ਰਭੰਧਕ ਕਮੇਟੀ ਮੈਂਬਰਾਂ ਵਲੋਂ ਸਟਾਰ ਕਾਸਟ ਦਾ ਨਿਘਾ ਸਵਾਗਤ ਕੀਤਾ ਤੇ ਫਿਲਮ ਬਨਾਉਣ ਤੇ ਵਧਾਈ ਦਿੱਤੀ।
ਹਾਜ਼ਰੀ ਲਾਉਣ ਤੋਂ ਬਾਅਦ ਰੂਪੀ ਗਿੱਲ, ਐਮੀ ਵਿਰਕ ਤੇ ਹਿੰਮਤ ਸੰਧੂ ਨੇ ਸੰਗਤ ਨਾਲ ਫਿਲਮ "ਚੜ੍ਹਦੀਕਲਾ" ਬਾਰੇ ਵਿਸ਼ੇਸ਼ ਗੱਲਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਇਹ ਪਲ ਹੋਰ ਖਾਸ ਹੋ ਗਿਆ ਜਦੋਂ ਐਮੀ ਵਿਰਕ ਤੇ ਹਿੰਮਤ ਸੰਧੂ ਨੇ ੳੱਥੇ ਮੌਜੂਦ ਨੌਜਵਾਨਾਂ ਦੇ ਦਸਤਾਰਾਂ ਬੰਨ੍ਹੀਆਂ। ਫਿਲਮ ਦੀ ਸ਼ਲਾਘਾ ਕਰਦਿਆਂ ੳਨਟਾਰੀਓ ਖਾਲਸਾ ਦਰਬਾਰ ਕਮੇਟੀ ਦੇ ਮੈਂਬਰਾਂ ਵਲੋਂ ਪੂਰੀ ਸਟਾਰ ਕਾਸਟ ਦੇ ਕੰਮ ਨੂੰ ਸਰਾਹਿਆ ਗਿਆ। ਖਾਸਤੌਰ ਤੇ ਰੂਪੀ ਗਿੱਲ ਜਿਨ੍ਹਾਂ ਨੇ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਭੂਮਿਕਾ ਨਿਭਾਈ ਹੈ। ੳਹਨ੍ਹਾਂ ਨੇ ਫਿਲਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ੳਹਨ੍ਹਾਂ ਨੇ ੳਹਨ੍ਹਾਂ ਭਿਆਨਕ ਸਮਿਆ ਦੌਰਾਨ ਦੁੱਖ ਝੱਲੇ ਹਨ, ੳਹ ਬਿਲਕੁਲ ਉਸੀ ਤਰ੍ਹਾ ਫਿਲਮ ਵਿੱਚ ਦਰਸਾਇਆ ਗਿਆ ਹੈ ਜਿਸਨੇ ੳਹਨ੍ਹਾਂ ਨੂੰ ਭਾਵੁੱਕ ਕਰ ਦਿੱਤਾ। ੳਨਟਾਰੀਓ ਖਾਲਸਾ ਦਰਬਾਰ ਦੀ ਕਮੇਟੀ ਵਲੋਂ ਇਸ ਇਤਿਹਾਸਕ ਫਿਲਮ ਨੂੰ ਵੱਡੇ ਪਰਦੇ ਤੇ ਜੀਵੰਤ ਕਰਨ ਲਈ ਸ਼ਲਾਘਾ ਕੀਤੀ ਤੇ ਸੰਗਤ ਨੂੰ ਵੀ ਬੇਨਤੀ ਕੀਤੀ ਕਿ ਹੁਮਹੁਮਾਕੇ ਇਸ ਫਿਲਮ ਨੂੰ ਥੀਅੇਟਰ 'ਚ ਦੇਖਣ ਜਾਣ। ਮਸ਼ਹੂਰ ਅਤੇ ਪ੍ਰਭਾਵਸ਼ਾਲੀ ਨਿਰਮਾਤਾ ਪਿੰਕੀ ਧਾਲੀਵਾਲ ਨੇ ਇੱਕ ਵਾਰ ਫੇਰ ਇਤਿਹਾਸਕ ਪਨਿੰਆਂ ਚੋਂ ਕਹਾਣੀ ਚੱਕ ਫਿਲਮ ਬਣਾ ਪੰਜਾਬੀ ਭਾਈਚਾਰੇ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਸ ਫਿਲਮ ਨੂੰ ਅਮਰਜੀਤ ਸਿੰਘ ਸਾਰੋਂ ਵਲੋਂ ਨਿਰਦੇਸ਼ਿਤ ਕਿੱਤਾ ਗਿਆ ਜਿਨ੍ਹਾਂ ਨੇ ਸਮਰਪਣ ਭਾਵਨਾ ਨਾਲ ਇਸ ਜ਼ਰੂਰੀ ਇਤਿਹਾਸਿਕ ਅਧਿਆਇ ਨੂੰ ਇੱਕ ਸਫਲ ਰੀਕਾਰਡ ਤੋੜਨ ਵਾਲੀ ਫਿਲਮ 'ਚ ਤਬਦੀਲ ਕਰ ਦਿੱਤਾ।
ਕਥਿੱਤ ਤੌਰ ਤੇ "ਚੜ੍ਹਦੀਕਲਾ" ਫਿਲਮ ਬੀਬੀ ਬਿਮਲ ਕੌਰ ਖਾਲਸਾ ਦੇ ਜੀਵਨ ਅਤੇ ਸੰਘਰਸ਼ਾਂ ਤੇ ਅਧਾਰਤ ਹੈ । ਬੀਬੀ ਬਿਮਲ ਕੌਰ ਜੋ ਪੰਜਾਬ ਦੇ ਆਧੁਨਿਕ ਇਤਿਹਾਸ ਦੇ ਮਹਿਤਵਪੂਰਣ ਸ਼ਖਸੀਅਤਾਂ ਵਿਚੋਂ ਇੱਕ ਨੇ । ਫਿਲਮ "ਚੜ੍ਹਦੀਕਲਾ" ਨੇ ਗਲੋਬਲ ਬਾਕਸ ਆਫਿਸ ਤੇ ਜ਼ਬਰਦਸਤ ਪ੍ਰਭਾਵ ਪਾਇਆ ਹੈ ਅਤੇ ਰਿਪੋਰਟਾਂ ਅਨੁਸਾਰ ਇਸਦੇ ਪਹਿਲੇ ਦਿਨ ਹੀ ਵਿਦੇਸ਼ਾਂ ਵਿੱਚ ਕੁੱਲ 3.20 ਕਰੋੜ ਦੀ ਕਮਾਈ ਹੋਈ ਹੈ.. ਜਿਸ ਨਾਲ ਦੁਨੀਆ ਭਰ ਦੇ ਪੰਜਾਬੀ ਸਿਨੇਮਾ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਪੈਦਾ ਹੋਇਆ ਹੈ । ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਤੋਂ ਲੋਕ ਫਿਲਮ ਦੇਖਣ ਪਹੁੰਚੇ ਜਿਸ ਨਾਲ ਫਿਲਮ ਨੂੰ ਮਜ਼ਬੂਤ ਸ਼ੁਰੂਆਤ ਪ੍ਰਾਪਤ ਹੋਈ । ਕਨੇਡਾ ਅਤੇ ਹੋਰ ਵਿਦੇਸ਼ਾਂ ਵਿੱਚ ਇਹ ਫਿਲਮ ਰੀਕਾਰਡ ਬ੍ਰੇਕ ਕਰ ਰਹੀ ਹੈ.. ਹਰ ਥੀਏਟਰ ਹਾਊਸ ਫੁਲ ਜਾ ਰਿਹਾ ਹੈ ਜਿਸਦਾ ਮਤਲਬ ਪੰਜਾਬੀ ਭਾਈਚਾਰੇ ਤੋਂ "ਚੜ੍ਹਦੀਕਲਾ" ਫਿਲਮ ਨੂੰ ਬਹੁਤ ਪਿਆਰ ਮਿਲ ਰਿਹਾ ਹੈ.. ਸਿਨੇਮਾ ਥੀਏਟਰਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿੱਚ ਲੋਕ ਫਿਲਮ ਦੇਖਣ ਤੋਂ ਬਾਅਦ ਭਾਵੁਕ ਨਜ਼ਰ ਆ ਰਹੇ ਨੇ... ਇਹ ਸਭਿਆਚਾਰਕ ਅਧਾਰ ਤੇ ਫਿਲਮ ਦੇ ਡੂੰਘੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਹ ਫਿਲਮ 2026 ਦੀ ਰੀਕਾਰਡ ਬ੍ਰੇਕ ਫਿਲਮ ਦੇ ਨਾਲ ਨਾਲ ਪੰਜਾਬੀ ਫਿਲਮ ਉਦਯੋਗ ਲਈ ਇੱਕ ਨਵਾ ਮੀਲ ਪੱਥਰ ਬਣ ਗਿਆ ਹੈ । ਫਿਲ਼ਮ ਦੀ ਪ੍ਰੋਮੋਸ਼ਨ ਦੇ ਦੌਰਾਨ ਰੂਪੀ ਗਿੱਲ, ਐਮੀ ਵਿਰਕ, ਅਤੇ ਹਿਮੰਤ ਸੰਧੂ ਵਲੋਂ ਇਹ ਸੁਨੇਹਾ ਬਾਰ ਬਾਰ ਦਿੱਤਾ ਜਾ ਰਿਹਾ ਹੈ ਕਿ ਵਿਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆਂ, ਖਾਸਤੌਰ ਤੇ ਇੱਥੋਂ ਦੇ ਜਮਪਲ ਬੱਚਿਆਂ ਨੂੰ ਇਹ ਫਿਲਮ ਦਿਖਾਉਣ। ਹਜੇ ਵੀ ਖਬਰ ਲਿਖਣ ਵੇਲੇ ਤੱਕ ਇਸ ਫਿਲਮ ਨੂੰ ਵੇਖਣ ਲਈ ਭਾਰੀ ਭੀੜਾਂ ਜੁੱਟ ਰਹੀਆਂ ਹਨ ।
ਸੁਨਣ ਵਿੱਚ ਇਹ ਵੀ ਆ ਰਿਹਾ ਹੈ ਕੇ ਕਈ ਥੀਏਟਰਾਂ ਵਿੱਚ ਤਾਂ ਫਿਲਮ ਦੀ ਟਿਕਟ ਹੀ ਨਹੀਂ ਮਿਲੀ। ਫਿਲਮ ਵੇਖਣ ਵਾਲਿਆਂ ਦਾ ਕਿਹਣਾ ਹੈ ਕੇ ਇਹ ਫਿਲਮ ਹੁਣ ਤੱਕ ਦੇ ਸਾਰੇ ਰੀਕਾਰਡ ਕਾਇਮ ਕਰੇਗੀ। ਪੰਜਾਬ 'ਚ ਰੀਲੀਜ਼ ਨਾ ਕਰਨ ਦੇ ਬਾਵਜੂਦ ਵੀ ਵਿਦੇਸ਼ਾਂ 'ਚ ਰੀਕਾਰਡ ਤੋੜ ਕਮਾਈ ਕਰੇਗੀ। ਇਸ ਫਿਲਮ ਨੂੰ ਦੇਖਣ ਤੋੋਂ ਬਾਅਦ ਵਿਦੇਸ਼ ਵਿੱਚ ਰਹਿੰਦੇ ਬੱਚੇ ਅਪਣੇ ਪੰਜਾਬੀ ਵਿਰਸੇ ਤੇ ਜੜਾਂ ਨੂੰ ਬਹਿਤਰ ਸਮਝਣਗੇ। ਇਸ ਫਿਲਮ ਨੇ ਸਾਬਤ ਕਰ ਦਿੱਤਾ ਕਿ ਭਾਵੇਂ ਕੁੱਝ ਵੀ ਹੋ ਜਾਵੇ ਪੰਜਾਬੀ ਫਿਲਮ ਮਾਧਿਅਮ ਕਦੇ ਵੀ ੳਹਨ੍ਹਾਂ ਅਭੁੱਲ, ਦੁਖਦਾਈ ਅਤੇ ਬਹਾਦੁਰੀ ਦੇ ਪਲਾਂ ਤੋਂ ਬਿਣਾ ਅੱਗੇ ਨਹੀ ਵਧੇਗਾ... ੳਹਨ੍ਹਾਂ ਯੋਧਿਆਂ ਤੇ ਸ਼ਹੀਦਾਂ ਨੂੰ ਸਮਰਪਿਤ ਫਿਲਮਾਂ ਬਣਦੀਆਂ ਰਹਿਣਗੀਆਂ ।
29 ਮਈ ਨੂੰ ਰਿਲੀਜ਼ ਹੋਈ "ਚੜ੍ਹਦੀਕਲਾ" ਫਿਲਮ ਦੀ ਸਟਾਰ ਕਾਸਟ ਫਿਲਮ ਪ੍ਰਮੋਸ਼ਨ ਲਈ ਪਹੁੰਚੀ ਕਨੇਡਾ, ਜਿੱਥੇ ੳਹਨ੍ਹਾ ਨੇ ਫਿਲਮ ਦੀ ਪ੍ਰਮੌਸ਼ਨ ਦੀ ਸ਼ੁਰੂਆਤ ੳਨਟਾਰੀਓ ਖਾਲਸਾ ਦਰਬਾਰ ਵਿੱਖੇ ਨਤਮਸਤਕ ਹੋਕੇ ਕੀਤੀ। ੳਨਟਾਰੀਓ ਖਾਲਸਾ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਤੇ ਸਮੂਹ ਪ੍ਰਭੰਧਕ ਕਮੇਟੀ ਮੈਂਬਰਾਂ ਵਲੋਂ ਸਟਾਰ ਕਾਸਟ ਦਾ ਨਿਘਾ ਸਵਾਗਤ ਕੀਤਾ ਤੇ ਫਿਲਮ ਬਨਾਉਣ ਤੇ ਵਧਾਈ ਦਿੱਤੀ। ਹਾਜ਼ਰੀ ਲਾਉਣ ਤੋਂ ਬਾਅਦ ਰੂਪੀ ਗਿੱਲ, ਐਮੀ ਵਿਰਕ ਤੇ ਹਿੰਮਤ ਸੰਧੂ ਨੇ ਸੰਗਤ ਨਾਲ ਫਿਲਮ "ਚੜ੍ਹਦੀਕਲਾ" ਬਾਰੇ ਵਿਸ਼ੇਸ਼ ਗੱਲਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਇਹ ਪਲ ਹੋਰ ਖਾਸ ਹੋ ਗਿਆ ਜਦੋਂ ਐਮੀ ਵਿਰਕ ਤੇ ਹਿੰਮਤ ਸੰਧੂ ਨੇ ੳੱਥੇ ਮੌਜੂਦ ਨੌਜਵਾਨਾਂ ਦੇ ਦਸਤਾਰਾਂ ਬੰਨ੍ਹੀਆਂ। ਫਿਲਮ ਦੀ ਸ਼ਲਾਘਾ ਕਰਦਿਆਂ ੳਨਟਾਰੀਓ ਖਾਲਸਾ ਦਰਬਾਰ ਕਮੇਟੀ ਦੇ ਮੈਂਬਰਾਂ ਵਲੋਂ ਪੂਰੀ ਸਟਾਰ ਕਾਸਟ ਦੇ ਕੰਮ ਨੂੰ ਸਰਾਹਿਆ ਗਿਆ। ਖਾਸਤੌਰ ਤੇ ਰੂਪੀ ਗਿੱਲ ਜਿਨ੍ਹਾਂ ਨੇ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਭੂਮਿਕਾ ਨਿਭਾਈ ਹੈ। ੳਹਨ੍ਹਾਂ ਨੇ ਫਿਲਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ੳਹਨ੍ਹਾਂ ਨੇ ੳਹਨ੍ਹਾਂ ਭਿਆਨਕ ਸਮਿਆ ਦੌਰਾਨ ਦੁੱਖ ਝੱਲੇ ਹਨ, ੳਹ ਬਿਲਕੁਲ ਉਸੀ ਤਰ੍ਹਾ ਫਿਲਮ ਵਿੱਚ ਦਰਸਾਇਆ ਗਿਆ ਹੈ ਜਿਸਨੇ ੳਹਨ੍ਹਾਂ ਨੂੰ ਭਾਵੁੱਕ ਕਰ ਦਿੱਤਾ। ੳਨਟਾਰੀਓ ਖਾਲਸਾ ਦਰਬਾਰ ਦੀ ਕਮੇਟੀ ਵਲੋਂ ਇਸ ਇਤਿਹਾਸਕ ਫਿਲਮ ਨੂੰ ਵੱਡੇ ਪਰਦੇ ਤੇ ਜੀਵੰਤ ਕਰਨ ਲਈ ਸ਼ਲਾਘਾ ਕੀਤੀ ਤੇ ਸੰਗਤ ਨੂੰ ਵੀ ਬੇਨਤੀ ਕੀਤੀ ਕਿ ਹੁਮਹੁਮਾਕੇ ਇਸ ਫਿਲਮ ਨੂੰ ਥੀਅੇਟਰ 'ਚ ਦੇਖਣ ਜਾਣ। ਮਸ਼ਹੂਰ ਅਤੇ ਪ੍ਰਭਾਵਸ਼ਾਲੀ ਨਿਰਮਾਤਾ ਪਿੰਕੀ ਧਾਲੀਵਾਲ ਨੇ ਇੱਕ ਵਾਰ ਫੇਰ ਇਤਿਹਾਸਕ ਪਨਿੰਆਂ ਚੋਂ ਕਹਾਣੀ ਚੱਕ ਫਿਲਮ ਬਣਾ ਪੰਜਾਬੀ ਭਾਈਚਾਰੇ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਸ ਫਿਲਮ ਨੂੰ ਅਮਰਜੀਤ ਸਿੰਘ ਸਾਰੋਂ ਵਲੋਂ ਨਿਰਦੇਸ਼ਿਤ ਕਿੱਤਾ ਗਿਆ ਜਿਨ੍ਹਾਂ ਨੇ ਸਮਰਪਣ ਭਾਵਨਾ ਨਾਲ ਇਸ ਜ਼ਰੂਰੀ ਇਤਿਹਾਸਿਕ ਅਧਿਆਇ ਨੂੰ ਇੱਕ ਸਫਲ ਰੀਕਾਰਡ ਤੋੜਨ ਵਾਲੀ ਫਿਲਮ 'ਚ ਤਬਦੀਲ ਕਰ ਦਿੱਤਾ।

