ਨਿਰਮਾਤਾ ਨੇ ਸਲਮਾਨ ਖ਼ਾਨ 'ਤੇ ਲਾਇਆ ਧਮਕਾਉਣ ਦਾ ਦੋਸ਼
ਸਲਮਾਨ ਖ਼ਾਨ ਨੇ ਨਿਰਮਾਤਾ ਨੂੰ ਭੇਜਿਆ ਕਾਨੂੰਨੀ ਨੋਟਿਸ
ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨਾਲ ਜੁੜੇ ਬਹੁ-ਚਰਚਿਤ ਕਾਲਾ ਹਿਰਨ (BLACK BUCK) ਸ਼ਿਕਾਰ ਮਾਮਲੇ 'ਤੇ ਬਣ ਰਹੀ ਫ਼ਿਲਮ 'ਕਾਲਾ ਹਿਰਨ' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਆ ਗਈ ਹੈ। ਫ਼ਿਲਮ ਦਾ ਪੋਸਟਰ ਜਾਰੀ ਹੋਣ ਤੋਂ ਕੁਝ ਹੀ ਸਮੇਂ ਬਾਅਦ ਸਲਮਾਨ ਖ਼ਾਨ ਦੀ ਕਾਨੂੰਨੀ ਟੀਮ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।
ਫ਼ਿਲਮ ਦੇ ਨਿਰਮਾਤਾ ਅਮਿਤ ਜਾਨੀ ਨੇ ਖੁਦ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਲਮਾਨ ਖ਼ਾਨ ਵੱਲੋਂ ਭੇਜੇ ਗਏ ਨੋਟਿਸ ਰਾਹੀਂ ਫ਼ਿਲਮ ਨਾਲ ਜੁੜੇ ਲੋਕਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਿਤ ਜਾਨੀ ਨੇ ਵ੍ਹਟਸਐਪ 'ਤੇ ਪ੍ਰਾਪਤ ਹੋਏ ਕਾਨੂੰਨੀ ਨੋਟਿਸ ਦਾ ਸਕ੍ਰੀਨਸ਼ਾਟ ਵੀ ਜਨਤਕ ਕੀਤਾ ਹੈ।
ਨੋਟਿਸ ਵਿੱਚ ਸਲਮਾਨ ਖ਼ਾਨ ਦੀ ਕਾਨੂੰਨੀ ਟੀਮ ਨੇ ਕਿਹਾ ਹੈ ਕਿ ਅਦਾਕਾਰ ਨੇ ਆਪਣੇ ਨਾਂ, ਚਿੱਤਰ ਜਾਂ ਨਿੱਜੀ ਪਹਿਚਾਣ ਨਾਲ ਜੁੜੀ ਕਿਸੇ ਵੀ ਚੀਜ਼ ਦੀ ਵਰਤੋਂ ਲਈ ਕੋਈ ਇਜਾਜ਼ਤ ਨਹੀਂ ਦਿੱਤੀ। ਇਸ ਲਈ ਫ਼ਿਲਮ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਜਾਂ ਉਨ੍ਹਾਂ ਨਾਲ ਸੰਬੰਧਿਤ ਘਟਨਾਵਾਂ ਨੂੰ ਦਿਖਾਉਣ 'ਤੇ ਇਤਰਾਜ਼ ਜਤਾਇਆ ਗਿਆ ਹੈ।
ਇਸ ਤੋਂ ਇਲਾਵਾ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲਾ ਹਾਲ਼ੇ ਵੀ ਅਦਾਲਤੀ ਕਾਰਵਾਈ ਹੇਠ ਹੈ ਅਤੇ ਇਸ 'ਤੇ ਆਧਾਰਿਤ ਫ਼ਿਲਮ ਬਣਾਉਣਾ ਨਿਆਂ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਾਨੂੰਨੀ ਟੀਮ ਦਾ ਮੰਨਣਾ ਹੈ ਕਿ ਅਜਿਹੀ ਫ਼ਿਲਮ ਦਰਸ਼ਕਾਂ ਅਤੇ ਸਮਾਜ ਵਿੱਚ ਮਾਮਲੇ ਬਾਰੇ ਪਹਿਲਾਂ ਹੀ ਧਾਰਨਾ ਬਣਾਉਣ ਦਾ ਕਾਰਨ ਬਣ ਸਕਦੀ ਹੈ।
ਦੱਸਣਯੋਗ ਹੈ ਕਿ 'ਕਾਲਾ ਹਿਰਨ' ਨੂੰ ਇੱਕ ਕੋਰਟ ਰੂਮ ਡਰਾਮਾ ਅਤੇ ਕ੍ਰਾਈਮ ਥ੍ਰਿਲਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਕਹਾਣੀ ਵਿੱਚ ਕਾਲਾ ਹਿਰਨ ਸ਼ਿਕਾਰ ਮਾਮਲੇ ਨਾਲ ਜੁੜੀਆਂ ਘਟਨਾਵਾਂ ਦੇ ਨਾਲ-ਨਾਲ ਸਲਮਾਨ ਖ਼ਾਨ ਅਤੇ ਗੈਂਗਸਟਰ ਲਾਰੈਂਸ (Lawrence Bishnoi) ਵਿਚਕਾਰ ਚੱਲ ਰਹੇ ਟਕਰਾਅ ਨੂੰ ਵੀ ਫ਼ਿਲਮੀ ਰੂਪ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਫ਼ਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਕੀਤੀ ਗਈ ਹੈ ਅਤੇ ਨਿਰਮਾਤਾ ਇਸ ਦਾ ਟੀਜ਼ਰ 21 ਜੂਨ 2026 ਨੂੰ ਜਾਰੀ ਕਰਨ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਹੁਣ ਸਲਮਾਨ ਖ਼ਾਨ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਫ਼ਿਲਮ ਦਾ ਭਵਿੱਖ ਅਤੇ ਇਸ ਦੀ ਰਿਲੀਜ਼ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।
ਫ਼ਿਲਹਾਲ ਨਿਰਮਾਤਾਵਾਂ ਅਤੇ ਸਲਮਾਨ ਖ਼ਾਨ ਦੀ ਟੀਮ ਵਿਚਕਾਰ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਫ਼ਿਲਮ ਦੇ ਨਿਰਮਾਤਾ ਇਸ ਨੋਟਿਸ ਦਾ ਕੀ ਜਵਾਬ ਦਿੰਦੇ ਹਨ ਅਤੇ ਕੀ ਇਹ ਵਿਵਾਦ ਅਦਾਲਤ ਤੱਕ ਪਹੁੰਚਦਾ ਹੈ ਜਾਂ ਆਪਸੀ ਸਮਝੌਤੇ ਨਾਲ ਹੱਲ ਹੋ ਜਾਂਦਾ ਹੈ।