Dailyhunt Logo
  • Light mode
    Follow system
    Dark mode
    • Play Story
    • App Story
Glacial lakes ਬਣੀਆਂ ਹੜ੍ਹ ਦਾ ਵੱਡਾ ਖ਼ਤਰਾ, ਭਾਰਤ ਵਿੱਚ ਭਾਰੀ ਤਬਾਹੀ ਦਾ ਖਦਸ਼ਾ

Glacial lakes ਬਣੀਆਂ ਹੜ੍ਹ ਦਾ ਵੱਡਾ ਖ਼ਤਰਾ, ਭਾਰਤ ਵਿੱਚ ਭਾਰੀ ਤਬਾਹੀ ਦਾ ਖਦਸ਼ਾ

ਲਵਾਯੂ ਪਰਿਵਰਤਨ ਦੇ ਗੰਭੀਰ ਪ੍ਰਭਾਵਾਂ ਕਾਰਨ ਹਿਮਾਲੀਅਨ ਖੇਤਰ ਵਿੱਚ ਗਲੇਸ਼ੀਅਰ ਝੀਲਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜੋ ਕਿ ਭਾਰਤ ਲਈ ਇੱਕ ਵੱਡੇ ਖ਼ਤਰੇ ਦੀ ਘੰਟੀ ਹੈ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਨੂੰ ਵੀ ਨੇਪਾਲ ਵਾਂਗ ਭਿਆਨਕ ਹੜ੍ਹਾਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ਅਤੇ ਤਿੱਬਤ ਸਮੇਤ ਟ੍ਰਾਂਸ-ਹਿਮਾਲੀਅਨ ਖੇਤਰ ਵਿੱਚ ਸਤਲੁਜ ਦਰਿਆ ਦੇ ਜਲ ਗ੍ਰਹਿਣ ਖੇਤਰ ਵਿੱਚ ਇਹ ਝੀਲਾਂ ਇੱਕ ਟਾਈਮ ਬੰਬ ਵਾਂਗ ਬਣ ਚੁੱਕੀਆਂ ਹਨ।

ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (NDMA) ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੂੰ ਸੌਂਪੀ ਗਈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਤਲੁਜ ਬੇਸਿਨ ਵਿੱਚ ਸਾਲ 2019 ਵਿੱਚ ਗਲੇਸ਼ੀਅਰ ਝੀਲਾਂ ਦੀ ਗਿਣਤੀ 560 ਸੀ, ਜੋ 2023 ਵਿੱਚ ਵਧ ਕੇ 1,048 ਹੋ ਗਈ ਹੈ। ਹਿਮਾਚਲ ਪ੍ਰਦੇਸ਼ ਕੌਂਸਲ ਫਾਰ ਸਾਇੰਸ, ਟੈਕਨਾਲੋਜੀ ਐਂਡ ਐਨਵਾਇਰਮੈਂਟ ਦੇ ਅਧਿਐਨ ਦੇ ਹਵਾਲੇ ਨਾਲ ਦਿੱਤੀ ਗਈ ਇਸ ਰਿਪੋਰਟ ਅਨੁਸਾਰ, ਗਲੇਸ਼ੀਅਰਾਂ ਦੇ ਟੁੱਟਣ ਜਾਂ ਪਿਘਲਣ ਨਾਲ ਬਣਨ ਵਾਲੀਆਂ ਇਹ ਝੀਲਾਂ ਜੇਕਰ ਫਟਦੀਆਂ ਹਨ ਤਾਂ ਇਸ ਨਾਲ ਗਲੇਸ਼ੀਅਰ ਝੀਲ ਆਊਟਬਰਸਟ ਹੜ੍ਹ (GLOF) ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਨਾਲ ਹੇਠਲੇ ਇਲਾਕਿਆਂ ਵਿੱਚ ਭਾਰੀ ਤਬਾਹੀ ਮਚ ਸਕਦੀ ਹੈ, ਜਿਸ ਨਾਲ ਰਿਹਾਇਸ਼ੀ ਬਸਤੀਆਂ, ਪਣ-ਬਿਜਲੀ ਪ੍ਰੋਜੈਕਟਾਂ, ਸੜਕਾਂ ਅਤੇ ਹੋਰ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਣ ਦੇ ਨਾਲ-ਨਾਲ ਆਲੇ-ਦੁਆਲੇ ਦੇ ਖੇਤਰਾਂ ਵਿੱਚ ਲੋਕਾਂ ਦੀਆਂ ਜਾਨਾਂ ਵੀ ਜੋਖਮ ਵਿੱਚ ਪੈ ਸਕਦੀਆਂ ਹਨ।

ਅਕਤੂਬਰ 2023 ਵਿੱਚ ਸਿੱਕਮ ਦੀ ਦੱਖਣੀ ਲੋਹੋਨਕ ਝੀਲ ਵਿੱਚ ਆਏ ਵਿਨਾਸ਼ਕਾਰੀ ਹੜ੍ਹ ਨੇ ਅਜਿਹੀਆਂ ਆਫ਼ਤਾਂ ਦੇ ਜੋਖਮ ਨੂੰ ਘਟਾਉਣ ਦੀ ਲੋੜ ਨੂੰ ਹੋਰ ਵੀ ਉਜਾਗਰ ਕੀਤਾ ਹੈ। ਇਸ ਸਬੰਧ ਵਿੱਚ ਐਨਡੀਐਮਏ ਨੇ ਐਨਜੀਟੀ ਨੂੰ ਦੱਸਿਆ ਹੈ ਕਿ ਉਸਨੇ ਰਾਜ ਸਰਕਾਰਾਂ ਅਤੇ ਕੇਂਦਰੀ ਅਦਾਰਿਆਂ ਨਾਲ ਮਿਲ ਕੇ ਹਿਮਾਲੀਅਨ ਖੇਤਰ ਵਿੱਚ ਅਜਿਹੇ ਖ਼ਤਰਿਆਂ ਦੀ ਪਛਾਣ, ਨਿਗਰਾਨੀ, ਮੁਲਾਂਕਣ ਅਤੇ ਬਚਾਅ ਲਈ ਇੱਕ ਸੰਸਥਾਗਤ ਢਾਂਚਾ ਤਿਆਰ ਕਰਕੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਖ਼ਤਰੇ ਨਾਲ ਨਿਪਟਣ ਲਈ ਐਨਡੀਐਮਏ ਨੇ ਸੁਝਾਅ ਦਿੱਤਾ ਹੈ ਕਿ ਸਤਲੁਜ ਬੇਸਿਨ ਵਰਗੀਆਂ ਸਰਹੱਦੀ ਦਰਿਆਈ ਪ੍ਰਣਾਲੀਆਂ 'ਤੇ ਵਿਸ਼ੇਸ਼ ਧਿਆਨ dਿੰਦੇ ਹੋਏ ਰਾਸ਼ਟਰੀ GLOF ਜੋਖਮ ਘਟਾਉਣ ਪ੍ਰੋਗਰਾਮ ਨੂੰ ਹੋਰ ਤੇਜ਼ੀ ਨਾਲ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਹਿਮਾਲੀਅਨ ਰਾਜਾਂ ਵਿੱਚ ਕਿਸੇ ਵੀ ਬੁਨਿਆਦੀ ਢਾਂਚੇ ਜਾਂ ਵਿਕਾਸ ਪ੍ਰੋਜੈਕਟ ਦੀ ਯੋਜਨਾਬੰਦੀ, ਮੁਲਾਂਕਣ ਅਤੇ ਮਨਜ਼ੂਰੀ ਦੀ ਪ੍ਰਕਿਰਿਆ ਦੌਰਾਨ GLOF ਦੇ ਖ਼ਤਰਿਆਂ ਦਾ ਵਿਆਪਕ ਮੁਲਾਂਕਣ ਕਰਨਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।

ਜਲਵਾਯੂ ਪਰਿਵਰਤਨ ਦੇ ਗੰਭੀਰ ਪ੍ਰਭਾਵਾਂ ਕਾਰਨ ਹਿਮਾਲੀਅਨ ਖੇਤਰ ਵਿੱਚ ਗਲੇਸ਼ੀਅਰ ਝੀਲਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜੋ ਕਿ ਭਾਰਤ ਲਈ ਇੱਕ ਵੱਡੇ ਖ਼ਤਰੇ ਦੀ ਘੰਟੀ ਹੈ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਨੂੰ ਵੀ ਨੇਪਾਲ ਵਾਂਗ ਭਿਆਨਕ ਹੜ੍ਹਾਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ਅਤੇ ਤਿੱਬਤ ਸਮੇਤ ਟ੍ਰਾਂਸ-ਹਿਮਾਲੀਅਨ ਖੇਤਰ ਵਿੱਚ ਸਤਲੁਜ ਦਰਿਆ ਦੇ ਜਲ ਗ੍ਰਹਿਣ ਖੇਤਰ ਵਿੱਚ ਇਹ ਝੀਲਾਂ ਇੱਕ ਟਾਈਮ ਬੰਬ ਵਾਂਗ ਬਣ ਚੁੱਕੀਆਂ ਹਨ।

Dailyhunt
Disclaimer: This content has not been generated, created or edited by Dailyhunt. Publisher: Daily Hamdard