Dailyhunt Logo
  • Light mode
    Follow system
    Dark mode
    • Play Story
    • App Story
Health Tips- ਕੀ ਆਂਡੇ ਦਿਲ ਲਈ ਚੰਗੇ ਹਨ? 185 ਦੇਸ਼ਾਂ ਦੇ 28 ਸਾਲਾਂ ਦੇ ਅੰਕੜਿਆਂ ਦਾ ਨਤੀਜਾ ਪੜ੍ਹੋ

Health Tips- ਕੀ ਆਂਡੇ ਦਿਲ ਲਈ ਚੰਗੇ ਹਨ? 185 ਦੇਸ਼ਾਂ ਦੇ 28 ਸਾਲਾਂ ਦੇ ਅੰਕੜਿਆਂ ਦਾ ਨਤੀਜਾ ਪੜ੍ਹੋ

ਨਾਸ਼ਤੇ ਵਿੱਚ ਆਂਡੇ ਖਾਣ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ਦੇ ਅਪੋਲੋ ਹਸਪਤਾਲ ਦੇ ਸੀਨੀਅਰ ਨਿਊਰੋਲੋਜਿਸਟ ਡਾ. ਸੁਧੀਰ ਕੁਮਾਰ ਨੇ 185 ਦੇਸ਼ਾਂ ਦੇ 28 ਸਾਲਾਂ (1990 ਤੋਂ 2018) ਦੇ ਅੰਤਰਰਾਸ਼ਟਰੀ ਅੰਕੜਿਆਂ 'ਤੇ ਆਧਾਰਿਤ ਇੱਕ ਅਧਿਐਨ ਦੇ ਹਵਾਲੇ ਨਾਲ ਦੱਸਿਆ ਕਿ ਆਂਡਿਆਂ ਦੀ ਖਪਤ ਅਤੇ ਇਸਕੇਮਿਕ ਦਿਲ ਦੀ ਬਿਮਾਰੀ (Heart Disease) ਵਿਚਕਾਰ ਉਲਟ ਸਬੰਧ ਪਾਇਆ ਗਿਆ ਹੈ।

ਇਸ ਦਾ ਮਤਲਬ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਆਂਡਿਆਂ ਦੀ ਖਪਤ ਜ਼ਿਆਦਾ ਹੈ, ਉੱਥੇ ਦਿਲ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਦੇਖੀ ਗਈ ਹੈ।

ਡਾ. ਸੁਧੀਰ ਕੁਮਾਰ ਅਨੁਸਾਰ ਆਂਡੇ ਦੀ ਜ਼ਰਦੀ ਵਿੱਚ ਕੋਲੈਸਟ੍ਰੋਲ ਹੋਣ ਦੇ ਬਾਵਜੂਦ ਇਸ ਨੂੰ ਸਿੱਧੇ ਤੌਰ 'ਤੇ ਦਿਲ ਲਈ ਨੁਕਸਾਨਦੇਹ ਮੰਨਣਾ ਸਹੀ ਨਹੀਂ ਹੈ। ਖੋਜ ਵਿੱਚ ਆਂਡੇ ਖਾਣ ਅਤੇ ਦਿਲ ਦੀ ਬਿਮਾਰੀ ਦੇ ਨਵੇਂ ਮਾਮਲਿਆਂ 'ਚ -0.253 ਅਤੇ ਮੌਤਾਂ 'ਚ -0.359 ਦਾ ਉਲਟ ਸਬੰਧ ਦਰਜ ਕੀਤਾ ਗਿਆ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਆਂਡੇ ਖਾਣ ਨਾਲ ਦਿਲ ਦਾ ਦੌਰਾ ਠੀਕ ਹੁੰਦਾ ਹੈ, ਬਲਕਿ ਇਹ ਦਰਸਾਉਂਦਾ ਹੈ ਕਿ ਦਿਲ ਦੀ ਸਿਹਤ ਸਿਰਫ਼ ਆਂਡੇ ਦੇ ਕੋਲੈਸਟ੍ਰੋਲ 'ਤੇ ਨਹੀਂ, ਸਗੋਂ ਵਿਅਕਤੀ ਦੀ ਪੂਰੀ ਖੁਰਾਕ, ਜੀਵਨ ਸ਼ੈਲੀ ਅਤੇ ਰੋਜ਼ਾਨਾ ਦੀਆਂ ਆਦਤਾਂ 'ਤੇ ਨਿਰਭਰ ਕਰਦੀ ਹੈ।

ਨਾਸ਼ਤੇ ਵਿੱਚ ਆਂਡੇ ਖਾਣ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ਦੇ ਅਪੋਲੋ ਹਸਪਤਾਲ ਦੇ ਸੀਨੀਅਰ ਨਿਊਰੋਲੋਜਿਸਟ ਡਾ. ਸੁਧੀਰ ਕੁਮਾਰ ਨੇ 185 ਦੇਸ਼ਾਂ ਦੇ 28 ਸਾਲਾਂ (1990 ਤੋਂ 2018) ਦੇ ਅੰਤਰਰਾਸ਼ਟਰੀ ਅੰਕੜਿਆਂ 'ਤੇ ਆਧਾਰਿਤ ਇੱਕ ਅਧਿਐਨ ਦੇ ਹਵਾਲੇ ਨਾਲ ਦੱਸਿਆ ਕਿ ਆਂਡਿਆਂ ਦੀ ਖਪਤ ਅਤੇ ਇਸਕੇਮਿਕ ਦਿਲ ਦੀ ਬਿਮਾਰੀ (Heart Disease) ਵਿਚਕਾਰ ਉਲਟ ਸਬੰਧ ਪਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਆਂਡਿਆਂ ਦੀ ਖਪਤ ਜ਼ਿਆਦਾ ਹੈ, ਉੱਥੇ ਦਿਲ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਦੇਖੀ ਗਈ ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard