Dailyhunt Logo
  • Light mode
    Follow system
    Dark mode
    • Play Story
    • App Story
ਹੁਣ SMALL VILLAGES ਤੋਂ ਵੀ ABROAD ਭੇਜੇ ਜਾ ਸਕਣਗੇ ਵੱਡੇ ਪਾਰਸਲ

ਹੁਣ SMALL VILLAGES ਤੋਂ ਵੀ ABROAD ਭੇਜੇ ਜਾ ਸਕਣਗੇ ਵੱਡੇ ਪਾਰਸਲ

ਭਾਰਤੀ ਡਾਕ ਵਿਭਾਗ ਨੇ ਪਿੰਡਾਂ ਦੇ ਡਾਕਘਰਾਂ 'ਚ ਸ਼ੁਰੂ ਕੀਤੀ ਇੰਟਰਨੈਸ਼ਨਲ ਸੇਵਾ

ਕੁਰੀਅਰ ਸੇਵਾਵਾਂ 'ਤੇ ਪੈ ਸਕਦਾ ਹੈ ਮਾੜਾ ਅਸਰ

ਚੰਡੀਗੜ੍ਹ: ਡਾਕ ਵਿਭਾਗ ਨੇ ਲੋਕਾਂ ਦੀ ਸਹੂਲਤ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅੰਤਰਰਾਸ਼ਟਰੀ ਡਾਕ ਅਤੇ ਪਾਰਸਲ ਸੇਵਾ ਦਾ ਵਿਸਥਾਰ ਪੇਂਡੂ ਇਲਾਕਿਆਂ ਤੱਕ ਕਰ ਦਿੱਤਾ ਹੈ। ਹੁਣ ਪਿੰਡਾਂ ਅਤੇ ਦੂਰ-ਦੁਰਾਡੇ ਖੇਤਰਾਂ ਦੇ ਲੋਕ ਵੀ ਆਪਣੇ ਨਜ਼ਦੀਕੀ ਡਾਕਘਰ ਤੋਂ ਸਿੱਧੇ ਵਿਦੇਸ਼ਾਂ ਵਿੱਚ ਡਾਕ ਅਤੇ ਪਾਰਸਲ ਭੇਜ ਸਕਣਗੇ।

ਭਾਰਤੀ ਡਾਕ ਸੇਵਾ ਦੀ ਇੰਟਰਨੈਸ਼ਨਲ ਸੇਵਾ ਪਿੰਡਾਂ ਵਿੱਚ ਵੀ ਸ਼ੁਰੂ ਹੋ ਗਈ, ਤਾਂ ਇਸ ਦਾ ਸਿੱਧਾ ਅਸਰ ਕੁਰੀਅਰ ਸੇਵਾਵਾਂ ਉਤੇ ਜ਼ਰੂਰ ਪਵੇਗਾ।

ਇਸ ਨਵੀਂ ਸਹੂਲਤ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵਿਦੇਸ਼ਾਂ ਵਿੱਚ ਰਹਿੰਦੇ ਹਨ। ਪਹਿਲਾਂ ਅਜਿਹੇ ਲੋਕਾਂ ਨੂੰ ਪਾਰਸਲ ਭੇਜਣ ਲਈ ਸ਼ਹਿਰਾਂ ਦੇ ਵੱਡੇ ਡਾਕਘਰਾਂ ਜਾਂ ਨਿੱਜੀ ਕੁਰੀਅਰ ਕੰਪਨੀਆਂ ਦਾ ਸਹਾਰਾ ਲੈਣਾ ਪੈਂਦਾ ਸੀ, ਪਰ ਹੁਣ ਇਹ ਸੇਵਾ ਪਿੰਡਾਂ ਦੇ ਡਾਕਘਰਾਂ ਵਿੱਚ ਵੀ ਉਪਲਬਧ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਮੰਡਲ ਦੇ ਸੁਪਰਡੈਂਟ ਆਫ਼ ਪੋਸਟ ਆਫ਼ਿਸਿਜ਼ ਰਵੀ ਕੁਮਾਰ ਨੇ ਦੱਸਿਆ ਕਿ ਡਾਕ ਵਿਭਾਗ ਦਾ ਮਕਸਦ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਵੀ ਉਹੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਜੋ ਸ਼ਹਿਰੀ ਖੇਤਰਾਂ ਵਿੱਚ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਘੱਟ ਖ਼ਰਚੇ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ਾਂ ਵਿੱਚ ਤੋਹਫ਼ੇ, ਕੱਪੜੇ, ਦਸਤਾਵੇਜ਼ ਅਤੇ ਹੋਰ ਸਮਾਨ ਭੇਜ ਸਕਣਗੇ।

ਉਨ੍ਹਾਂ ਦੱਸਿਆ ਕਿ ਇਹ ਸਹੂਲਤ ਫਿਰੋਜ਼ਪੁਰ ਮੰਡਲ ਅਧੀਨ ਆਉਂਦੇ ਸਾਰੇ ਪੇਂਡੂ ਡਾਕਘਰਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਡਾਕ ਵਿਭਾਗ ਦੀਆਂ ਦਰਾਂ ਨਿੱਜੀ ਕੂਰੀਅਰ ਸੇਵਾਵਾਂ ਦੇ ਮੁਕਾਬਲੇ ਕਾਫ਼ੀ ਘੱਟ ਹਨ, ਜਿਸ ਕਾਰਨ ਲੋਕਾਂ ਨੂੰ ਸਸਤੀ ਅਤੇ ਭਰੋਸੇਯੋਗ ਸੇਵਾ ਮਿਲੇਗੀ।

ਵਿਭਾਗ ਵੱਲੋਂ ਗਾਹਕਾਂ ਦੀ ਸਹੂਲਤ ਲਈ ਪਾਰਸਲ ਭੇਜਣ ਦੀਆਂ ਦਰਾਂ ਅਤੇ ਹੋਰ ਜਾਣਕਾਰੀ ਆਨਲਾਈਨ ਵੀ ਉਪਲਬਧ ਕਰਵਾਈ ਗਈ ਹੈ। ਲੋਕ ਡਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵੱਖ-ਵੱਖ ਦੇਸ਼ਾਂ ਲਈ ਡਾਕ ਅਤੇ ਪਾਰਸਲ ਭੇਜਣ ਦੇ ਖ਼ਰਚੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

ਇਸ ਤੋਂ ਇਲਾਵਾ ਡਾਕ ਵਿਭਾਗ ਨੇ ਪੈਕਿੰਗ ਦੀ ਸਹੂਲਤ ਵੀ ਉਪਲਬਧ ਕਰਵਾਈ ਹੈ। ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਲਈ ਉੱਚ ਗੁਣਵੱਤਾ ਵਾਲੇ ਪੈਕਿੰਗ ਬਾਕਸ ਅਤੇ ਸੁਰੱਖਿਅਤ ਪੈਕਿੰਗ ਸਮੱਗਰੀ ਪੇਂਡੂ ਡਾਕਘਰਾਂ ਵਿੱਚ ਹੀ ਬਹੁਤ ਹੀ ਵਾਜਬ ਕੀਮਤਾਂ 'ਤੇ ਦਿੱਤੀ ਜਾ ਰਹੀ ਹੈ। ਇਸ ਨਾਲ ਲੋਕਾਂ ਨੂੰ ਵੱਖਰੇ ਤੌਰ 'ਤੇ ਪੈਕਿੰਗ ਦਾ ਪ੍ਰਬੰਧ ਕਰਨ ਦੀ ਲੋੜ ਨਹੀਂ ਪਵੇਗੀ।

ਡਾਕ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਪਹਿਲ ਨਾਲ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਕਾਫ਼ੀ ਲਾਭ ਹੋਵੇਗਾ। ਖ਼ਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਦੇ ਮੈਂਬਰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਕੇ ਅਤੇ ਹੋਰ ਦੇਸ਼ਾਂ ਵਿੱਚ ਰਹਿੰਦੇ ਹਨ, ਹੁਣ ਆਪਣੇ ਪਿੰਡ ਤੋਂ ਹੀ ਸਿੱਧਾ ਪਾਰਸਲ ਭੇਜ ਸਕਣਗੇ।

ਡਾਕ ਵਿਭਾਗ ਦੀ ਇਹ ਨਵੀਂ ਯੋਜਨਾ ਪੇਂਡੂ ਖੇਤਰਾਂ ਵਿੱਚ ਡਿਜ਼ੀਟਲ ਅਤੇ ਡਾਕ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਅਹਿਮ ਕਦਮ ਮੰਨੀ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਦਾ ਸਮਾਂ ਬਚੇਗਾ, ਸਗੋਂ ਉਨ੍ਹਾਂ ਦੇ ਖ਼ਰਚੇ ਵਿੱਚ ਵੀ ਕਮੀ ਆਵੇਗੀ ਅਤੇ ਵਿਦੇਸ਼ਾਂ ਨਾਲ ਜੁੜੀਆਂ ਡਾਕ ਸੇਵਾਵਾਂ ਹੋਰ ਆਸਾਨ ਬਣ ਜਾਣਗੀਆਂ।

ਕੁਰੀਅਰ ਸੇਵਾਵਾਂ 'ਤੇ ਪੈ ਸਕਦਾ ਹੈ ਮਾੜਾ ਅਸਰ

ਚੰਡੀਗੜ੍ਹ: ਡਾਕ ਵਿਭਾਗ ਨੇ ਲੋਕਾਂ ਦੀ ਸਹੂਲਤ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅੰਤਰਰਾਸ਼ਟਰੀ ਡਾਕ ਅਤੇ ਪਾਰਸਲ ਸੇਵਾ ਦਾ ਵਿਸਥਾਰ ਪੇਂਡੂ ਇਲਾਕਿਆਂ ਤੱਕ ਕਰ ਦਿੱਤਾ ਹੈ। ਹੁਣ ਪਿੰਡਾਂ ਅਤੇ ਦੂਰ-ਦੁਰਾਡੇ ਖੇਤਰਾਂ ਦੇ ਲੋਕ ਵੀ ਆਪਣੇ ਨਜ਼ਦੀਕੀ ਡਾਕਘਰ ਤੋਂ ਸਿੱਧੇ ਵਿਦੇਸ਼ਾਂ ਵਿੱਚ ਡਾਕ ਅਤੇ ਪਾਰਸਲ ਭੇਜ ਸਕਣਗੇ। ਭਾਰਤੀ ਡਾਕ ਸੇਵਾ ਦੀ ਇੰਟਰਨੈਸ਼ਨਲ ਸੇਵਾ ਪਿੰਡਾਂ ਵਿੱਚ ਵੀ ਸ਼ੁਰੂ ਹੋ ਗਈ, ਤਾਂ ਇਸ ਦਾ ਸਿੱਧਾ ਅਸਰ ਕੁਰੀਅਰ ਸੇਵਾਵਾਂ ਉਤੇ ਜ਼ਰੂਰ ਪਵੇਗਾ।

Dailyhunt
Disclaimer: This content has not been generated, created or edited by Dailyhunt. Publisher: Daily Hamdard