ਗਾਂਧੀਨਗਰ, 4 ਅਗਸਤ 2026 -
ਗੁਜਰਾਤ ਵਿੱਚ ਖ਼ਤਰਨਾਕ ਛੂਤਕਾਰੀ 'ਚਾਂਦੀਪੁਰਾ ਵਾਇਰਸ' (Chandipura Virus) ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨੇ ਹੁਣ ਤੱਕ 22 ਮਾਸੂਮ ਬੱਚਿਆਂ ਦੀ ਜਾਨ ਲੈ ਲਈ ਹੈ। ਰਾਜ ਵਿੱਚ ਕੁੱਲ 184 ਸ਼ੱਕੀ ਮਾਮਲਿਆਂ ਵਿੱਚੋਂ 35 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਗਾਂਧੀਨਗਰ, ਸਾਬਰਕਾਂਠਾ, ਪਾਟਨ, ਰਾਜਕੋਟ ਅਤੇ ਭਾਵਨਗਰ ਦੇ ਹਸਪਤਾਲਾਂ ਵਿੱਚ ਕਈ ਬੱਚਿਆਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ।
ਸਿਹਤ ਮੰਤਰੀ ਪ੍ਰਫੁੱਲ ਪਾਂਸ਼ੇਰੀਆ ਨੇ ਦੱਸਿਆ ਕਿ ਇਹ ਵਾਇਰਸ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਪ੍ਰਸ਼ਾਸਨ ਨੇ ਸਾਰੇ ਸਰਕਾਰੀ ਅਤੇ ਨਿੱਜੀ ਬਾਲ ਹਸਪਤਾਲਾਂ ਨੂੰ ਅਜਿਹੇ ਲੱਛਣ ਵਾਲੇ ਬੱਚਿਆਂ ਨੂੰ ਤੁਰੰਤ ਐਡਮਿਟ ਕਰਨ ਦੇ ਆਰਡਰ ਦਿੱਤੇ ਹਨ ਤਾਂ ਜੋ ਮਲਟੀਪਲ ਓਰਗਨ ਫੇਲੀਅਰ ਦੇ ਰਿਸਕ ਨੂੰ ਘਟਾਇਆ ਜਾ ਸਕੇ।
ਚਾਂਦੀਪੁਰਾ ਵਾਇਰਸ ਕੀ ਹੈ?
ਚਾਂਦੀਪੁਰਾ ਵਾਇਰਸ ਇੱਕ ਜ਼ੂਨੋਟਿਕ (Zoonotic) ਇਨਫੈਕਸ਼ਨ ਹੈ ਜੋ ਮੁੱਖ ਤੌਰ 'ਤੇ ਰੇਤਲੀਆਂ ਮੱਖੀਆਂ (Sandflies) ਅਤੇ ਛੋਟੇ ਕੀੜੇ-ਮਕੌੜਿਆਂ ਦੇ ਕੱਟਣ ਨਾਲ ਫੈਲਦਾ ਹੈ। ਇਹ ਵਾਇਰਸ ਬੱਚਿਆਂ ਦੇ ਦਿਮਾਗ ਵਿੱਚ ਸੋਜਸ਼ (Brain Inflammation) ਦਾ ਕਾਰਨ ਬਣਦਾ ਹੈ, ਜੋ ਕਿ ਬੱਚਿਆਂ ਦੀ ਜਾਨ ਲਈ ਬੇਹੱਦ ਖ਼ਤਰਨਾਕ ਸਾਬਤ ਹੁੰਦਾ ਹੈ।
ਮੁੱਖ ਲੱਛਣ
ਸ਼ੁਰੂਆਤੀ ਲੱਛਣ: ਤੇਜ਼ ਬੁਖ਼ਾਰ, ਸਿਰ ਦਰਦ, ਸਰੀਰ ਤੇ ਮਾਸਪੇਸ਼ੀਆਂ ਵਿੱਚ ਦਰਦ, ਉਲਟੀਆਂ, ਕਮਜ਼ੋਰੀ ਅਤੇ ਥਕਾਵਟ।
ਗੰਭੀਰ ਲੱਛਣ: ਜੇਕਰ ਇਨਫੈਕਸ਼ਨ ਵਧ ਜਾਵੇ ਤਾਂ ਸਾਹ ਲੈਣ ਵਿੱਚ ਤਕਲੀਫ਼, ਨਮੂਨੀਆ, ਦੌਰੇ (Seizures) ਪੈਣਾ, ਬੇਹੋਸ਼ੀ ਅਤੇ ਅੰਗ ਫੇਲ੍ਹ (Organ Failure) ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਆ ਸਕਦੀਆਂ ਹਨ।
ਇਲਾਜ ਅਤੇ ਰੋਕਥਾਮ
ਫਿਲਹਾਲ ਇਸ ਵਾਇਰਸ ਦੀ ਕੋਈ ਵੈਕਸੀਨ ਜਾਂ ਸਪੈਸਿਫਿਕ ਐਂਟੀਵਾਇਰਲ ਇਲਾਜ ਉਪਲਬਧ ਨਹੀਂ ਹੈ। ਹਸਪਤਾਲ ਵਿੱਚ ਬੱਚਿਆਂ ਨੂੰ ਆਈਸੀਯੂ (ICU) ਨਿਗਰਾਨੀ, ਸਪੋਰਟਿਵ ਕੇਅਰ ਅਤੇ ਨਿਊਰੋਲੌਜੀਕਲ ਲੱਛਣਾਂ ਦਾ ਇਲਾਜ ਦਿੱਤਾ ਜਾਂਦਾ ਹੈ। ਬਚਾਅ ਲਈ ਸਿਹਤ ਵਿਭਾਗ ਨੇ ਮਿੱਟੀ ਦੇ ਘਰਾਂ ਦੀਆਂ ਦਰਾਰਾਂ ਭਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮੱਖੀਆਂ ਦੀ ਬ੍ਰੀਡਿੰਗ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਬੱਚਿਆਂ ਨੂੰ ਫੁੱਲ ਸਲੀਵਜ਼ ਕੱਪੜੇ ਪਹਿਨਾਉਣ, ਮੱਛਰਦਾਨੀਆਂ/ਰਿਪੈਲੈਂਟਸ ਦੀ ਵਰਤੋਂ ਕਰਨ, ਘਰਾਂ ਦੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਬਾਹਰੋਂ ਆਉਣ 'ਤੇ ਹੱਥ ਚੰਗੀ ਤਰ੍ਹਾਂ ਧੋਣ ਦੀ ਸਲਾਹ ਦਿੱਤੀ ਗਈ ਹੈ।
ਗਾਂਧੀਨਗਰ, 4 ਅਗਸਤ 2026 -
ਗੁਜਰਾਤ ਵਿੱਚ ਖ਼ਤਰਨਾਕ ਛੂਤਕਾਰੀ 'ਚਾਂਦੀਪੁਰਾ ਵਾਇਰਸ' (Chandipura Virus) ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨੇ ਹੁਣ ਤੱਕ 22 ਮਾਸੂਮ ਬੱਚਿਆਂ ਦੀ ਜਾਨ ਲੈ ਲਈ ਹੈ। ਰਾਜ ਵਿੱਚ ਕੁੱਲ 184 ਸ਼ੱਕੀ ਮਾਮਲਿਆਂ ਵਿੱਚੋਂ 35 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਗਾਂਧੀਨਗਰ, ਸਾਬਰਕਾਂਠਾ, ਪਾਟਨ, ਰਾਜਕੋਟ ਅਤੇ ਭਾਵਨਗਰ ਦੇ ਹਸਪਤਾਲਾਂ ਵਿੱਚ ਕਈ ਬੱਚਿਆਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ। ਸਿਹਤ ਮੰਤਰੀ ਪ੍ਰਫੁੱਲ ਪਾਂਸ਼ੇਰੀਆ ਨੇ ਦੱਸਿਆ ਕਿ ਇਹ ਵਾਇਰਸ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਪ੍ਰਸ਼ਾਸਨ ਨੇ ਸਾਰੇ ਸਰਕਾਰੀ ਅਤੇ ਨਿੱਜੀ ਬਾਲ ਹਸਪਤਾਲਾਂ ਨੂੰ ਅਜਿਹੇ ਲੱਛਣ ਵਾਲੇ ਬੱਚਿਆਂ ਨੂੰ ਤੁਰੰਤ ਐਡਮਿਟ ਕਰਨ ਦੇ ਆਰਡਰ ਦਿੱਤੇ ਹਨ ਤਾਂ ਜੋ ਮਲਟੀਪਲ ਓਰਗਨ ਫੇਲੀਅਰ ਦੇ ਰਿਸਕ ਨੂੰ ਘਟਾਇਆ ਜਾ ਸਕੇ।
ਚਾਂਦੀਪੁਰਾ ਵਾਇਰਸ ਕੀ ਹੈ?
ਮੁੱਖ ਲੱਛਣ
ਇਲਾਜ ਅਤੇ ਰੋਕਥਾਮ

