ਚੰਡੀਗੜ੍ਹ, 4 ਮਈ : ਪੱਛਮੀ ਬੰਗਾਲ ਚੋਣ ਨਤੀਜਿਆਂ ਤੋਂ ਬਾਅਦ ਦੇਸ਼ ਭਰ 'ਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਥਾਂਵਾਂ 'ਤੇ ਲੱਡੂ ਵੰਡ ਅਤੇ ਭੰਗੜੇ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ। ਭਾਜਪਾ ਵੱਲੋਂ ਬੰਗਾਲ 'ਚ ਸਰਕਾਰ ਬਣਾਉਣਾ ਤੈਅ ਮੰਨਿਆ ਜਾ ਰਿਹਾ ਹੈ। ਭਾਜਪਾ ਵਰਕਰਾਂ ਨੇ ਜਿਥੇ ਜਿੱਤ ਦੀ ਖੁਸ਼ੀ 'ਚ ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜ਼ੀ ਦੇ ਘਰ ਅੱਗੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ ਹਨ, ਉਥੇ ਹੀ ਦਿੱਲੀ ਵਿਖੇ ਭਾਜਪਾ ਦਫਤਰ ਵਿਖੇ ਵੀ ਅਜੀਬ ਹਾਸਾ-ਠੱਠਾ ਵੇਖਣ ਨੂੰ ਮਿਲਿਆ, ਜਿਸ ਵਿੱਚ ਮਮਤਾ ਬੈਨਰਜ਼ੀ ਦੀ ਨਕਲ ਉਤਾਰੀ ਗਈ।
ਮੋਦੀ ਨੇ ਝਾਲਮੁਰੀ ਦਾ ਆਨੰਦ ਮਾਣਿਆ ਸੀ
ਦੱਸਣਯੋਗ ਹੈ ਕਿ 19 ਅਪ੍ਰੈਲ ਨੂੰ ਬੰਗਾਲ ਚੋਣਾਂ ਤੋਂ ਪਹਿਲਾਂ ਵਿੱਚ ਇੱਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਫਲੇ ਨੂੰ ਰੋਕ ਕੇ ਸੜਕ ਕਿਨਾਰੇ ਇੱਕ ਛੋਟੇ ਜਿਹੇ ਸਟਾਲ 'ਤੇ ਝਾਲਮੁਰੀ ਦਾ ਆਨੰਦ ਮਾਣਿਆ ਸੀ। ਇਸ ਦੀ ਇੱਕ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ। ਇਸ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਸ਼ਖਸ ਮਮਤਾ ਬੈਨਰਜ਼ੀ ਵਰਗਾ ਭੇਸ ਧਾਰ ਕੇ ਨਕਲ ਕਰ ਰਿਹਾ ਹੈ।
ਉਸ ਦੇ ਹੱਥ ਵਿੱਚ 'ਝਾਲਮੁੜੀ' (ਕੋਈ ਨਮਕੀਨ) ਫੜੀ ਹੋਈ ਹੈ। ਉਹ ਇਸ ਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਰ ਮਮਤਾ ਬੈਨਰਜ਼ੀ ਦੀ ਨਕਲ ਕਰਦੇ ਹੋਏ ਬੋਲਦਾ ਹੈ ਕਿ 'ਝਾਲਮੁੜੀ ਬਹੁਤ ਤੀਖਾ ਹੈ, ਤੀਖਾ ਹੈ...'।