Dailyhunt
Journalism & Media ਵਿੱਚ ਬਣਾਓ ਆਪਣੀ ਪਛਾਣ - PAU MJMC ਚ ਦਾਖਲੇ ਖੁੱਲ੍ਹੇ!

Journalism & Media ਵਿੱਚ ਬਣਾਓ ਆਪਣੀ ਪਛਾਣ - PAU MJMC ਚ ਦਾਖਲੇ ਖੁੱਲ੍ਹੇ!

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵੱਲੋਂ ਪੱਤਰਕਾਰੀ ਅਤੇ ਜਨ ਸੰਚਾਰ (ਐਮ.ਜੇ.ਐਮ.ਸੀ.) ਪੋਸਟ ਗ੍ਰੈਜੂਏਟ ਪ੍ਰੋਗਰਾਮ ਲਈ ਦਾਖਲੇ ਖੁੱਲ੍ਹੇ ਹਨ, ਜੋ ਮੀਡੀਆ ਖੇਤਰ ਵਿੱਚ ਮਜ਼ਬੂਤ ਕਰੀਅਰ ਬਣਾਉਣ ਦੇ ਇਛੁੱਕ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ ਹੈ। ਇਸ ਪ੍ਰੋਗਰਾਮ ਵਿੱਚ ਦਾਖਲੇ ਲਈ ਉਮੀਦਵਾਰ ਦਾ ਕਿਸੇ ਵੀ ਵਿਸ਼ੇ ਵਿੱਚ ਘੱਟੋ-ਘੱਟ 55% ਅੰਕਾਂ ਨਾਲ ਗ੍ਰੈਜੂਏਟ ਹੋਣਾ ਲਾਜ਼ਮੀ ਹੈ।

ਅਰਜ਼ੀ ਦੇਣ ਦੀ ਆਖਰੀ ਮਿਤੀ 08 ਮਈ 2026 ਹੈ, ਜਦਕਿ ਦਾਖਲਾ ਪ੍ਰੀਖਿਆ 03 ਜੁਲਾਈ 2026 ਨੂੰ ਹੋਵੇਗੀ। ਉਮੀਦਵਾਰ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕਿਆਂ ਨਾਲ https://pau-apms.in/ ਰਾਹੀਂ ਅਰਜ਼ੀ ਦੇ ਸਕਦੇ ਹਨ, ਅਤੇ ਐਂਟ੍ਰੈਂਸ ਟੈਸਟ ਦਾ ਨਾਮ MET-JLSM ਹੈ।

ਐਮ.ਜੇ.ਐਮ.ਸੀ. ਪ੍ਰੋਗਰਾਮ ਸਿਰਫ ਇੱਕ ਡਿਗਰੀ ਨਹੀਂ, ਸਗੋਂ ਪ੍ਰਭਾਵਸ਼ਾਲੀ ਪੱਤਰਕਾਰੀ, ਰਣਨੀਤਿਕ ਸੰਚਾਰ ਅਤੇ ਨਿਰਪੱਖ ਕਹਾਣੀ ਸਿਰਜਣ ਦੀ ਕਲਾ ਸਿਖਾਉਣ ਵਾਲਾ ਵਿਲੱਖਣ ਮੰਚ ਹੈ। ਸੰਨ 1970 ਵਿੱਚ ਸਥਾਪਿਤ ਪੀ.ਏ.ਯੂ. ਦਾ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਭਾਰਤ ਦਾ ਪਹਿਲਾ ਅਜਿਹਾ ਵਿਭਾਗ ਹੈ, ਜੋ ਉੱਚ ਗੁਣਵੱਤਾ ਵਾਲੀ ਪੜ੍ਹਾਈ, ਅਨੁਭਵੀ ਫੈਕਲਟੀ, ਅਮਲੀ ਤਜਰਬੇ ਅਤੇ ਗੰਭੀਰ ਖੋਜ ਦੇ ਆਧਾਰ 'ਤੇ ਇਹ ਪ੍ਰੋਗਰਾਮ ਸਫਲਤਾਪੂਰਵਕ ਚਲਾ ਰਿਹਾ ਹੈ ਅਤੇ ਲਗਭਗ ਸੰਪੂਰਨ ਪਲੇਸਮੈਂਟ ਦਾ ਮਾਣ ਰੱਖਦਾ ਹੈ।

ਵਿਭਾਗ ਲਗਭਗ ਸੰਪੂਰਨ ਪਲੇਸਮੈਂਟ ਦਾ ਮਾਣ ਰੱਖਦਾ ਹੈ। ਇਸ ਦੇ ਸਾਬਕਾ ਅਧਿਆਪਕਾਂ ਤੇ ਵਿਦਿਆਰਥੀਆਂ ਵਿੱਚ ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਪ੍ਰੋ. ਮੋਹਨ ਸਿੰਘ, ਸ਼੍ਰੀ ਸੁਰਿੰਦਰ ਸੂਦ, ਸ਼੍ਰੀ ਪੀ.ਪੀ.ਐੱਸ. ਗਿੱਲ, ਸ਼੍ਰੀ ਰਮੇਸ਼ ਵਿਨਾਯਕ, ਸ਼੍ਰੀ ਵਰਿੰਦਰ ਵਾਲੀਆ ਅਤੇ ਸ਼੍ਰੀ ਅਮਿਤ ਸ਼ਰਮਾ ਵਰਗੀਆਂ ਪ੍ਰਸਿੱਧ ਹਸਤੀਆਂ ਸ਼ਾਮਲ ਹਨ। ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸੀਮਤ ਸੀਟਾਂ ਨਾਲ ਵਿਅਕਤੀਗਤ ਮਾਰਗਦਰਸ਼ਨ, ਪੱਤਰਕਾਰੀ ਦੇ ਨਾਲ ਸਮਾਜ ਸ਼ਾਸਤਰ, ਅਰਥਸ਼ਾਸਤਰ, ਭਾਸ਼ਾਵਾਂ ਅਤੇ ਬੌਧਿਕ ਸੰਪਤੀ ਅਧਿਕਾਰਾਂ ਦੀ ਪੜ੍ਹਾਈ, ਚੋਟੀ ਦੇ ਮੀਡੀਆ ਸੰਸਥਾਨਾਂ ਨਾਲ 8 ਹਫ਼ਤਿਆਂ ਦੀ ਇੰਟਰਨਸ਼ਿਪ, ਵਿਗਿਆਨਕ ਤਰੱਕੀ ਅਤੇ ਜਨ ਸੰਚਾਰ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਦੀ ਯੋਗਤਾ, ਲਾਜ਼ਮੀ ਖੋਜ ਪ੍ਰੋਜੈਕਟ ਰਾਹੀਂ ਵਿਸ਼ਲੇਸ਼ਣ ਅਤੇ ਆਲੋਚਨਾਤਮਕ ਸੋਚ ਦਾ ਵਿਕਾਸ, ਅਤੇ ਆਧੁਨਿਕ ਮੀਡੀਆ ਸਟੂਡੀਓ, ਰੇਡੀਓ ਸਟੇਸ਼ਨ, ਕੰਪਿਊਟਰ ਲੈਬ, ਸਮਾਰਟ ਕਲਾਸਰੂਮ, ਵਿਸ਼ਾਲ ਲਾਇਬ੍ਰੇਰੀ ਅਤੇ ਖੇਡ ਸਹੂਲਤਾਂ ਸ਼ਾਮਲ ਹਨ। ਵਧੇਰੇ ਜਾਣਕਾਰੀ ਲਈ ਡਾ. ਹੀਨਾ ਗੋਯਲ (9779989890) ਡਾ. ਅਮਨਜੋਤੀ ਕੌਰ (9888466190) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵੱਲੋਂ ਪੱਤਰਕਾਰੀ ਅਤੇ ਜਨ ਸੰਚਾਰ (ਐਮ.ਜੇ.ਐਮ.ਸੀ.) ਪੋਸਟ ਗ੍ਰੈਜੂਏਟ ਪ੍ਰੋਗਰਾਮ ਲਈ ਦਾਖਲੇ ਖੁੱਲ੍ਹੇ ਹਨ, ਜੋ ਮੀਡੀਆ ਖੇਤਰ ਵਿੱਚ ਮਜ਼ਬੂਤ ਕਰੀਅਰ ਬਣਾਉਣ ਦੇ ਇਛੁੱਕ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ ਹੈ। ਇਸ ਪ੍ਰੋਗਰਾਮ ਵਿੱਚ ਦਾਖਲੇ ਲਈ ਉਮੀਦਵਾਰ ਦਾ ਕਿਸੇ ਵੀ ਵਿਸ਼ੇ ਵਿੱਚ ਘੱਟੋ-ਘੱਟ 55% ਅੰਕਾਂ ਨਾਲ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਅਰਜ਼ੀ ਦੇਣ ਦੀ ਆਖਰੀ ਮਿਤੀ 08 ਮਈ 2026 ਹੈ, ਜਦਕਿ ਦਾਖਲਾ ਪ੍ਰੀਖਿਆ 03 ਜੁਲਾਈ 2026 ਨੂੰ ਹੋਵੇਗੀ। ਉਮੀਦਵਾਰ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕਿਆਂ ਨਾਲ https://pau-apms.in/ ਰਾਹੀਂ ਅਰਜ਼ੀ ਦੇ ਸਕਦੇ ਹਨ, ਅਤੇ ਐਂਟ੍ਰੈਂਸ ਟੈਸਟ ਦਾ ਨਾਮ MET-JLSM ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard