Saturday, 15 Feb, 9.02 pm ਡੇਲੀ ਹਮਦਰਦ

ਮੁੱਖ ਪੰਨਾ
ਕੈਨੇਡਾ ਦੇ ਪ੍ਰਸਿੱਧ ਪੰਜਾਬੀ ਖਿਡਾਰੀ ਨੂੰ ਬੀਸੀ ਦੀ ਵਿਧਾਨ ਸਭਾ 'ਚ ਦਿੱਤੀ ਗਈ ਸ਼ਰਧਾਂਜਲੀ

ਬਰੈਂਡਨ ਬਾਸੀ ਦੀ ਪਿਛਲੇ ਸਾਲ ਕਾਰ ਹਾਦਸੇ 'ਚ ਹੋਈ ਸੀ ਮੌਤ

ਸਰੀ, 15 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਸਿੱਧ ਪੰਜਾਬੀ ਫੁੱਟਬਾਲ ਖਿਡਾਰੀ ਬਰੈਂਡਨ ਬਾਸੀ ਨੂੰ ਅੱਜ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਦਿੱਤੀ ਗਈ, ਜਿਸ ਦੀ ਪਿਛਲੇ ਸਾਲ ਸਰੀ 'ਚ ਇੱਕ ਕਾਰ ਹਾਦਸੇ ਦੌਰਾਨ ਮੌਤ ਹੋ ਗਈ ਸੀ। ਬੀਸੀ ਦੀ ਵਿਧਾਨ ਸਭਾ 'ਚ ਭਾਸ਼ਣ ਦਿੰਦੇ ਹੋਏ ਲੈਫਟੀਨੈਂਟ-ਗਵਰਨਰ ਜੈਨੇਟ ਔਸਟਿਨ ਅਤੇ ਨਿਊ ਡੈਮੋਕਰੇਟ ਪਾਰਟੀ ਦੇ ਵਿਧਾਇਕ ਰਵੀ ਕਾਹਲੋਂ ਨੇ ਫੁੱਟਬਾਲ ਖਿਡਾਰੀ ਬਰੈਂਡਨ ਬਾਸੀ ਨੂੰ ਯਾਦ ਕੀਤਾ।
ਲੈਫਟੀਨੈਂਟ ਗਵਰਨਰ ਜੈਨੇਟ ਔਸਟਿਨ ਅਤੇ ਡੈਲਟਾ ਨੌਰਥ ਤੋਂ ਵਿਧਾਇਕ ਰਵੀ ਕਾਹਲੋਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬਰੈਂਡਨ ਬਾਸੀ ਇੱਕ ਪ੍ਰਸਿੱਧ ਖਿਡਾਰੀ ਸੀ, ਜਿਸ ਨੂੰ ਵੇਖ ਕੇ ਹੋਰ ਨੌਜਵਾਨ ਵੀ ਫੁੱਟਬਾਲ ਵਿੱਚ ਰੁਚੀ ਦਿਖਾਉਣ ਲੱਗ ਪਏ ਸਨ। ਦੱਸ ਦੇਈਏ ਕਿ ਬਰੈਂਡਨ ਬਾਸੀ ਦੀ ਪਿਛਲੇ ਸਾਲ ਸਰੀ ਵਿੱਚ ਇੱਕ ਕਾਰ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਦਾ ਵਿਦਿਆਰਥੀ ਤੇ ਪ੍ਰਸਿੱਧ ਫੁੱਟਬਾਲ ਖਿਡਾਰੀ ਸੀ। ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਦਾ ਵਸਨੀਕ 19 ਸਾਲਾ ਬਰੈਂਡਨ ਬਾਸੀ 18 ਮਈ 2019 ਨੂੰ ਆਪਣੇ ਸਾਥੀਆਂ ਨਾਲ ਇੱਕ ਕਾਰ ਵਿੱਚ ਜਾ ਰਿਹਾ ਸੀ। ਜਦੋਂ ਇਨਾਂ ਦੀ ਐੱਸ. ਯੂ. ਵੀ. ਗੱਡੀ ਸਰੀ ਦੇ 78ਵੇਂ ਐਵੇਨਿਊ ਤੇ 122ਵੀਂ ਸਟ੍ਰੀਟ ਦੇ ਚੌਰਾਹੇ 'ਤੇ ਪੁੱਜੀ ਤਾਂ ਉੱਥੇ ਹੋ ਬੇਕਾਬੂ ਹੋ ਕੇ ਇਕ ਖੰਭੇ ਨਾਲ ਟਕਰਾ ਗਈ। ਹਾਦਸੇ ਵਿੱਚ ਛੇ ਵਿੱਚੋਂ ਬਰੈਂਡਨ ਬਾਸੀ ਸਣੇ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨਾਂ ਨੂੰ ਗੰਭੀਰ ਜ਼ਖਮੀ ਹਾਲਾਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 24 ਮਈ 2019 ਨੂੰ ਬਰੈਂਡਨ ਬਾਸੀ ਦੀ ਮੌਤ ਹੋ ਗਈ ਸੀ। ਯੂਨੀਵਰਸਿਟੀ ਦੀ ਫੁੱਟਬਾਲ ਟੀਮ ਦੇ ਕੋਚ ਕਲਿੰਟ ਸ਼ਨਾਈਡਰ ਨੇ ਕਿਹਾ ਸੀ ਕਿ ਬਰੈਂਡਨ ਦੀ ਮੌਤ ਕਾਰਨ ਪੈਦਾ ਹੋਇਆ ਦਰਦ ਬਿਆਨ ਕਰਨਾ ਬਹੁਤ ਮੁਸ਼ਕਲ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Hamdard
Top