ਵਿਆਹ ਕਿਸੇ ਨਾਲ ਤੇ ਸਬੰਧ ਕਿਸੇ ਹੋਰ ਨਾਲ ਬਠਿੰਡਾ, 20 ਜਨਵਰੀ, ਹ.ਬ. : ਵਿਦੇਸ਼ ਜਾਣ ਲਈ ਨੌਜਵਾਨ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਉਹ ਜਿਸ ਰਸਤੇ ਨੂੰ ਚੁਣ ਰਹੇ ਹਨ ਉਹ ਸਹੀ ਹੈ ਜਾਂ ਗਲਤ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਪਿੰਡ ਭਗਤਾ ਭਾਈਕਾ ਦਾ ਸਾਹਮਣੇ ਆਇਆ ਹੈ। ਭਗਤਾ ਭਾਈਕਾ ਦੇ ਇੱਕ ਨੌਜਵਾਨ ਨੇ ਕੈਨੇਡਾ ਜਾਣ ਲਈ ਜਾਂਚ ਪੜਤਾਲ ਕੀਤੇ ਬਗੈਰ ਆਈਲੈਟਸ ਪਾਸ ਲੜਕੀ ਨਾਲ ਵਿਆਹ ਕੀਤਾ ਅਤੇ ਅਪਣੇ ਪੈਸਿਆਂ 'ਤੇ ਕੈਨੇਡਾ ਭੇਜਿਆ। ਕੈਨੇਡਾ ਜਾ ਕੇ ਲੜਕੀ ਨੇ ਕਿਸੇ ਹੋਰ ਨਾਲ ਸਬੰਧ ਬਣਾ ਲਏ। ਇਸ ਤੋਂ ਬਾਅਦ ਪਤੀ ਨੂੰ ਕੈਨੇਡਾ ਬੁਲਾਇਆ ਅਤੇ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ। ਜਾਨ ਦਾ ਖ਼ਤਰਾ ਦੇਖ ਨੌਜਵਾਨ ਵਾਪਸ ਘਰ ਆ ਗਿਆ। ਜਦ ਕਿ ਉਸ ਦੀ ਪਤਨੀ ਅਪਣੇ ਪ੍ਰੇਮੀ ਦੇ ਨਾਲ ਕੈਨੇਡਾ ਹੀ ਰਹਿ ਰਹੀ ਹੈ।