Monday, 20 Jan, 1.01 pm ਡੇਲੀ ਹਮਦਰਦ

ਮੁੱਖ ਪੰਨਾ
ਕੈਨੇਡਾ ਪੁੱਜਣ ਲਈ ਪੰਜਾਬਣ ਨੇ ਰਚੀ ਸਾਜਿਸ਼

ਵਿਆਹ ਕਿਸੇ ਨਾਲ ਤੇ ਸਬੰਧ ਕਿਸੇ ਹੋਰ ਨਾਲ
ਬਠਿੰਡਾ, 20 ਜਨਵਰੀ, ਹ.ਬ. : ਵਿਦੇਸ਼ ਜਾਣ ਲਈ ਨੌਜਵਾਨ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਉਹ ਜਿਸ ਰਸਤੇ ਨੂੰ ਚੁਣ ਰਹੇ ਹਨ ਉਹ ਸਹੀ ਹੈ ਜਾਂ ਗਲਤ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਪਿੰਡ ਭਗਤਾ ਭਾਈਕਾ ਦਾ ਸਾਹਮਣੇ ਆਇਆ ਹੈ।
ਭਗਤਾ ਭਾਈਕਾ ਦੇ ਇੱਕ ਨੌਜਵਾਨ ਨੇ ਕੈਨੇਡਾ ਜਾਣ ਲਈ ਜਾਂਚ ਪੜਤਾਲ ਕੀਤੇ ਬਗੈਰ ਆਈਲੈਟਸ ਪਾਸ ਲੜਕੀ ਨਾਲ ਵਿਆਹ ਕੀਤਾ ਅਤੇ ਅਪਣੇ ਪੈਸਿਆਂ 'ਤੇ ਕੈਨੇਡਾ ਭੇਜਿਆ। ਕੈਨੇਡਾ ਜਾ ਕੇ ਲੜਕੀ ਨੇ ਕਿਸੇ ਹੋਰ ਨਾਲ ਸਬੰਧ ਬਣਾ ਲਏ। ਇਸ ਤੋਂ ਬਾਅਦ ਪਤੀ ਨੂੰ ਕੈਨੇਡਾ ਬੁਲਾਇਆ ਅਤੇ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ।
ਜਾਨ ਦਾ ਖ਼ਤਰਾ ਦੇਖ ਨੌਜਵਾਨ ਵਾਪਸ ਘਰ ਆ ਗਿਆ। ਜਦ ਕਿ ਉਸ ਦੀ ਪਤਨੀ ਅਪਣੇ ਪ੍ਰੇਮੀ ਦੇ ਨਾਲ ਕੈਨੇਡਾ ਹੀ ਰਹਿ ਰਹੀ ਹੈ। ਨੌਜਵਾਨ ਨੇ ਅਪਣੇ ਨਾਲ ਹੋਈ ਇਸ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਮੁਲਜ਼ਮ ਐਨਆਰਆਈ ਲੜਕੀ ਸੁਮਨਪ੍ਰੀਤ ਕੌਰ ਬਰਾੜ ਨਿਵਾਸੀ ਬੁੱਲੇਵਾਲ 'ਤੇ 20 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਥਾਣਾ ਦਿਆਨਪੁਰਾ ਪੁਲਿਸ ਨੂੰ ਸ਼ਿਕਾਇਤ ਦੇ ਕੇ ਗੁਰਪ੍ਰੀਤ ਸਿੰਘ ਨਿਵਾਸੀ ਭਗਤਾ ਭਾਈਕਾ ਨੇ ਦੱਸਿਆ ਕਿ ਉਹ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਕੈਨੇਡਾ ਜਾਣਾ ਚਾਹੁੰਦਾ ਸੀ ਲੇਕਿਨ ਉਸ ਦਾ ਆਈਲੈਟਸ ਦਾ ਪੇਪਰ ਕਲੀਅਰ ਨਹੀਂ ਹੋਣ ਕਾਰਨ ਉਹ ਕੈਨੇਡਾ ਨਹੀਂ ਜਾ ਪਾ ਰਿਹਾ ਸੀ। ਇੱਕ ਦਿਨ ਉਸ ਦੇ ਪਰਵਾਰ ਵਾਲਿਆਂ ਨੇ ਇੱਕ ਪੰਜਾਬੀ ਅਖ਼ਬਾਰ ਵਿਚ ਇਸ਼ਤਿਹਾਰ ਪੜ੍ਹਿਆ, ਜਿਸ ਵਿਚ ਲਿਖਿਆ ਸੀ ਕਿ ਇੱਕ ਆਈਲੈਟਸ ਪਾਸ ਲੜਕੀ ਦੇ ਲਈ ਵਰ ਦੀ ਜ਼ਰੂਰਤ ਹੈ ਜੋ ਕਿ ਲੜਕੀ ਨੂੰ ਕੈਨੇਡਾ ਲੈ ਕੇ ਜਾਵੇ ਅਤੇ ਉਸ ਦਾ ਪੜ੍ਹਾਈ ਦਾ ਖ਼ਰਚਾ ਚੁੱਕੇ।
ਸਾਲ 2018 ਵਿਚ ਉਸ ਨੇ ਲੜਕੀ ਨਾਲ ਵਿਆਹ ਕਰ ਲਿਆ ਅਤੇ ਵਿਆਹ ਦੇ ਕੁਝ ਸਮਾਂ ਬਾਅਦ ਉਹ ਇਕੱਲੀ ਕੈਨੇਡਾ ਚਲੀ ਗਈ। ਇਸ 'ਤੇ ਕਰੀਬ 20 ਲੱਖ ਰੁਪਏ ਖ਼ਰਚਾ ਆਇਆ।
ਕੈਨੇਡਾ ਜਾਣ ਦੇ ਕੁਝ ਸਮਾਂ ਬਾਅਦ ਲੜਕੀ ਨੇ ਉਸ ਨੂੰ ਐਨਰੋਲਮੈਂਟ ਪੱਤਰ ਭੇਜ ਦਿੱਤਾ ਜਿਸ ਦੇ ਜ਼ਰੀਏ ਉਹ ਵੀ ਕੈਨੇਡਾ ਚਲਾ ਗਿਆ। ਪੀੜਤ ਨੌਜਵਾਨ ਦੇ ਮੁਤਾਬਕ ਜਦ ਉਹ ਕੈਨੇਡਾ ਪੁੱਜਿਆ ਤਾਂ ਉਸ ਦੀ ਪਤਨੀ ਸੁਮਨਪ੍ਰੀਤ ਕੌਰ ਦੇ ਨਾਲ ਚਿਰਾਜੂ ਗੁਪਤਾ ਵਾਸੀ ਪਿੰਡ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਹਾਲ ਵਿਚ ਕੈਨੇਡਾ ਵਾਸੀ ਅਤੇ ਉਸ ਦੀ ਭੈਣ ਰਮਨਜੋਤ ਘਰ 'ਤੇ ਮੌਜੂਦ ਸੀ ਜਿਨ੍ਹਾਂ ਨੇ ਉਸ ਨੂੰ ਡਰਾਉਣਾ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੀ ਪਤਨੀ ਸੁਪਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੇ ਸਬੰਧ ਚਿਰਾਜੂ ਗੁਪਤਾ ਦੇ ਨਾਲ ਹਨ ਅਤੇ ਉਹ ਉੁਸ ਦੇ ਹੀ ਨਾਲ ਰਹਿਣਾ ਚਾਹੁੰਦੀ ਹੈ। ਉਹ ਉਸ ਦੀ ਮਦਦ ਨਲ ਕੈਨੇਡਾ ਆਉਣਾ ਚਾਹੁੰਦੀ ਸੀ, ਕਿਉਂਕਿ ਉਸ ਦੇ ਕੋਲ ਕੈਨੇਡਾ ਆਉਣ ਦੇ ਲਈ ਪੈਸੇ ਨਹੀਂ ਸੀ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Hamdard
Top