Monday, 20 Jan, 1.04 pm ਡੇਲੀ ਹਮਦਰਦ

ਅੰਤਰਰਾਸ਼ਟਰੀ
ਮਹਾਦੋਸ਼ ਮਾਮਲਾ : ਟਰੰਪ ਦੀ ਕਾਨੂੰਨੀ ਟੀਮ ਵਲੋਂ ਪਹਿਲਾ ਜਵਾਬ ਦਾਇਰ

ਵਾਸ਼ਿੰਗਟਨ, 20 ਜਨਵਰੀ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਦੀ ਕਾਨੂੰਨੀ ਟੀਮ ਨੇ ਮਹਾਦੋਸ਼ ਮਾਮਲੇ ਵਿਚ ਸੈਨੇਟ ਵਲੋਂ ਸੰਮਨ ਭੇਜੇ ਜਾਣ ਮਗਰੋਂ ਅਪਣਾ ਪਹਿਲਾ ਜਵਾਬ ਦਾਇਰ ਕਰ ਦਿੱਤਾ ਹੈ। ਉਨ੍ਹਾਂ ਪ੍ਰਤੀਨਿਧ ਸਦਨ ਵਲੋਂ ਲਗਾਏ ਗਏ ਦੋ ਦੋਸ਼ਾਂ ਨੂੰ ਬਹੁਤ ਹੀ ਸ਼ਰੇਆਮ ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕੀ ਲੋਕਾਂ ਦੇ ਫ਼ੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕਰਾਰ ਦਿੱਤਾ।
ਟਰੰਪ ਦੇ ਵਕੀਲਾਂ ਨੇ ਸੈਨੇਟ ਕੋਲ ਦਾਇਰ ਕੀਤੇ ਛੇ ਸਫ਼ਿਆਂ ਦੇ ਜਵਾਬ ਵਿਚ ਕਿਹਾ, ਇਹ 2016 ਦੀਆਂ ਚੋਣਾਂ ਵਿਚ ਅਮਰੀਕੀ ਲੋਕਾਂ ਵਲੋਂ ਦਿੱਤੇ ਫਤਵੇ ਨੂੰ ਸ਼ਰੇਆਮ ਤੇ ਗੈਰ ਕਾਨੂੰਨੀ ਢੰਗ ਨਾਲ ਬਦਲਣ ਅਤੇ 2020 ਦੀਆਂ ਚੋਣਾਂ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਹੈ ਜਿਨ੍ਹਾਂ ਨੂੰ ਸਿਰਫ਼ ਇੱਕ ਮਹੀਨਾ ਹੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਲਿਆਉਣ ਦੀਆਂ ਪੱਖਪਾਤੀ ਕੋਸ਼ਿਸ਼ਾਂ ਉਸੇ ਦਿਨ ਤੋਂ ਸ਼ੁਰੂ ਹੋ ਗਈਆਂ ਸਨ ਜਿਸ ਵਿਚ ਉਨ੍ਹਾਂ ਅਹੁਦਾ ਸੰਭਾਲਿਆ ਸੀ ਅਤੇ ਇਹ ਅੱਜ ਵੀ ਜਾਰੀ ਹਨ। ਉਨ੍ਹਾਂ ਸੈਨੇਟ ਤੋਂ ਮੰਗ ਕੀਤੀ ਸੀ ਕਿ ਪ੍ਰਤੀਨਿਧ ਸਦਨ ਵਲੋਂ ਰਾਸ਼ਟਰਪਤੀ ਖ਼ਿਲਾਫ਼ ਲਾਏ ਗਏ ਦੋਸ਼ ਖਾਰਜ ਕੀਤੇ ਜਾਣ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Hamdard
Top