Dailyhunt Logo
  • Light mode
    Follow system
    Dark mode
    • Play Story
    • App Story
Navdeep Bains ਨੇ Ontario Liberal Leadership ਮੁਹਿੰਮ Windsor ਤੋਂ ਕੀਤੀ ਸ਼ੁਰੂ

Navdeep Bains ਨੇ Ontario Liberal Leadership ਮੁਹਿੰਮ Windsor ਤੋਂ ਕੀਤੀ ਸ਼ੁਰੂ

ਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਉਮੀਦਵਾਰ ਨਵਦੀਪ ਬੈਂਸ ਨੇ ਆਪਣੇ ਚੋਣ ਅਭਿਆਨ ਦੇ ਹਿੱਸੇ ਵਜੋਂ ਵਿੰਡਸਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਥਾਨਕ ਕਾਰੋਬਾਰੀ ਆਗੂਆਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਕਮਿਊਨਿਟੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਓਨਟਾਰੀਓ ਦੇ ਭਵਿੱਖ ਲਈ ਆਪਣਾ ਵਿਜ਼ਨ ਸਾਂਝਾ ਕੀਤਾ। ਵਿੰਡਸਰ ਨੂੰ ਆਪਣੀ ਨਿੱਜੀ ਅਤੇ ਪੇਸ਼ੇਵਰ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਦੇ ਹੋਏ ਨਵਦੀਪ ਬੈਂਸ ਨੇ ਕਿਹਾ ਕਿ ਇਹ ਸ਼ਹਿਰ ਸਿਰਫ਼ ਉਨ੍ਹਾਂ ਦੀ ਸਿੱਖਿਆ ਦਾ ਕੇਂਦਰ ਨਹੀਂ ਸੀ, ਸਗੋਂ ਇਹ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਪਹਿਲੀ ਪੌੜੀ ਚੜ੍ਹੀ ਅਤੇ ਜੀਵਨ ਵਿੱਚ ਅੱਗੇ ਵਧਣ ਦਾ ਵਿਸ਼ਵਾਸ ਪ੍ਰਾਪਤ ਕੀਤਾ।

ਉਨ੍ਹਾਂ ਕਿਹਾ "ਵਿੰਡਸਰ ਉਹ ਥਾਂ ਹੈ ਜਿੱਥੇ ਮੈਂ ਪੜ੍ਹਾਈ ਕੀਤੀ। ਇਥੇ ਤੋਂ ਹੀ ਮੈਨੂੰ ਆਪਣੀ ਪਹਿਲੀ ਨੌਕਰੀ ਮਿਲੀ ਅਤੇ ਇਥੇ ਹੀ ਮੈਂ ਸਿੱਖਿਆ ਕਿ ਮਿਹਨਤ ਅਤੇ ਮੌਕਾ ਮਿਲ ਕੇ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹਨ, ਪਰ ਅੱਜ ਬਹੁਤ ਸਾਰੇ ਨੌਜਵਾਨਾਂ ਲਈ ਉਹੀ ਮੌਕੇ ਦੂਰ ਹੁੰਦੇ ਜਾ ਰਹੇ ਹਨ। ਘਰਾਂ ਦੀਆਂ ਵਧਦੀਆਂ ਕੀਮਤਾਂ, ਮਹਿੰਗਾਈ, ਨੌਕਰੀਆਂ ਦੀ ਅਣਸ਼ਚਿਤਤਾ ਅਤੇ ਸਿੱਖਿਆ ਦੀਆਂ ਉੱਚੀਆਂ ਲਾਗਤਾਂ ਨੇ ਕਈ ਪਰਿਵਾਰਾਂ ਲਈ ਅੱਗੇ ਵਧਣਾ ਔਖਾ ਕਰ ਦਿੱਤਾ ਹੈ।"

ਉਨ੍ਹਾਂ ਨੇ ਕਿਹਾ ਕਿ ਵਿੰਡਸਰ ਵਰਗੇ ਸ਼ਹਿਰ ਓਨਟਾਰੀਓ ਦੀ ਆਰਥਿਕ ਤਾਕਤ ਦਾ ਅਹਿਮ ਹਿੱਸਾ ਹਨ, ਪਰ ਲੰਮੇ ਸਮੇਂ ਤੋਂ ਲੋਕ ਮਹਿਸੂਸ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਦੀਆਂ ਜ਼ਰੂਰਤਾਂ ਤੋਂ ਦੂਰ ਹੋ ਚੁੱਕੀ ਹੈ। ਉਨ੍ਹਾਂ ਕਿਹਾ "ਜਿਨ੍ਹਾਂ ਲੋਕਾਂ ਨੂੰ ਮੈਂ ਅੱਜ ਮਿਲਿਆ, ਛੋਟੇ ਕਾਰੋਬਾਰੀ ਮਾਲਕ, ਫੈਕਟਰੀ ਵਰਕਰ, ਵਿਦਿਆਰਥੀ ਅਤੇ ਪਰਿਵਾਰ - ਉਹ ਹਰ ਰੋਜ਼ ਇਸ ਸ਼ਹਿਰ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੇ ਹਨ। ਉਹ ਇੱਕ ਐਸੀ ਸਰਕਾਰ ਦੇ ਹੱਕਦਾਰ ਹਨ ਜੋ ਉਨ੍ਹਾਂ ਦੀ ਸੁਣੇ, ਉਨ੍ਹਾਂ ਦੇ ਨਾਲ ਖੜ੍ਹੀ ਹੋਵੇ ਅਤੇ ਉਨ੍ਹਾਂ ਲਈ ਨਤੀਜੇ ਲਿਆਵੇ। ਇਸੇ ਲਈ ਮੈਂ ਇੱਥੇ ਹਾਂ ਅਤੇ ਇਸੇ ਲਈ ਮੈਂ ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਚੋਣ ਲੜ ਰਿਹਾ ਹਾਂ।" ਦੌਰੇ ਦੌਰਾਨ ਬੈਂਸ ਨੇ ਸਥਾਨਕ ਉਦਯੋਗਾਂ ਅਤੇ ਛੋਟੇ ਕਾਰੋਬਾਰਾਂ ਲਈ ਵਧੇਰੇ ਸਮਰਥਨ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਓਨਟਾਰੀਓ ਨੂੰ ਇੱਕ ਅਜਿਹੀ ਆਰਥਿਕ ਯੋਜਨਾ ਦੀ ਲੋੜ ਹੈ ਜੋ ਨਵੀਆਂ ਨੌਕਰੀਆਂ ਪੈਦਾ ਕਰੇ, ਨੌਜਵਾਨਾਂ ਨੂੰ ਮੌਕੇ ਪ੍ਰਦਾਨ ਕਰੇ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਜੀਵਨ ਹੋਰ ਸੁਖਾਲਾ ਬਣਾਏ। ਉਨ੍ਹਾਂ ਨੇ ਸਿੱਖਿਆ ਅਤੇ ਹੁਨਰ ਵਿਕਾਸ ਵਿੱਚ ਨਿਵੇਸ਼ ਨੂੰ ਵੀ ਆਪਣੀ ਤਰਜੀਹ ਦੱਸਿਆ।

ਬੈਂਸ ਨੇ ਕਿਹਾ ਕਿ ਓਨਟਾਰੀਓ ਦੇ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਅਜਿਹੇ ਮੌਕੇ ਮਿਲਣੇ ਚਾਹੀਦੇ ਹਨ ਕਿ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰਾਂਤ ਛੱਡਣ ਲਈ ਮਜਬੂਰ ਨਾ ਹੋਣ। ਉਨ੍ਹਾਂ ਨੇ ਕਿਹਾ "ਮੈਂ ਮੰਨਦਾ ਹਾਂ ਕਿ ਹਰ ਨੌਜਵਾਨ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਜੇ ਉਹ ਮਿਹਨਤ ਕਰੇਗਾ ਤਾਂ ਉਹ ਆਪਣਾ ਘਰ ਖਰੀਦ ਸਕਦਾ ਹੈ, ਚੰਗੀ ਨੌਕਰੀ ਲੱਭ ਸਕਦਾ ਹੈ ਅਤੇ ਆਪਣੇ ਪਰਿਵਾਰ ਲਈ ਬਿਹਤਰ ਭਵਿੱਖ ਤਿਆਰ ਕਰ ਸਕਦਾ ਹੈ। ਅੱਜ ਇਹ ਭਰੋਸਾ ਕਮਜ਼ੋਰ ਪੈ ਗਿਆ ਹੈ ਅਤੇ ਇਸਨੂੰ ਮੁੜ ਬਣਾਉਣ ਦੀ ਲੋੜ ਹੈ।" ਬੈਂਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਲੀਡਰਸ਼ਿਪ ਹੇਠ ਓਨਟਾਰੀਓ ਲਿਬਰਲ ਪਾਰਟੀ ਲੋਕਾਂ ਨਾਲ ਮੁੜ ਜੁੜਨ ਅਤੇ ਉਹਨਾਂ ਮੁੱਦਿਆਂ ਉੱਤੇ ਧਿਆਨ ਦੇਵੇਗੀ ਜੋ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ - ਜਿਵੇਂ ਕਿ ਸਿਹਤ ਸੇਵਾਵਾਂ, ਸਸਤੇ ਘਰ, ਚੰਗੀਆਂ ਨੌਕਰੀਆਂ ਅਤੇ ਮਜ਼ਬੂਤ ਸਥਾਨਕ ਅਰਥਵਿਵਸਥਾ। ਵਿੰਡਸਰ ਦੌਰੇ ਨੂੰ ਆਪਣੇ ਚੋਣ ਅਭਿਆਨ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਦੇ ਹੋਏ ਬੈਂਸ ਨੇ ਕਿਹਾ "ਉਨ੍ਹਾਂ ਦੀ ਰਾਜਨੀਤੀ ਦਾ ਕੇਂਦਰ ਲੋਕ ਹਨ। ਮੇਰੇ ਲਈ ਇਹ ਸਿਰਫ਼ ਇੱਕ ਰਾਜਨੀਤਿਕ ਮੁਹਿੰਮ ਨਹੀਂ ਹੈ। ਇਹ ਉਸ ਭਰੋਸੇ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਹੈ ਕਿ ਓਨਟਾਰੀਓ ਵਿੱਚ ਹਰ ਪਰਿਵਾਰ ਅਤੇ ਹਰ ਨੌਜਵਾਨ ਲਈ ਅੱਗੇ ਵਧਣ ਦਾ ਰਸਤਾ ਹੋਣਾ ਚਾਹੀਦਾ ਹੈ।"

ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਉਮੀਦਵਾਰ ਨਵਦੀਪ ਬੈਂਸ ਨੇ ਆਪਣੇ ਚੋਣ ਅਭਿਆਨ ਦੇ ਹਿੱਸੇ ਵਜੋਂ ਵਿੰਡਸਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਥਾਨਕ ਕਾਰੋਬਾਰੀ ਆਗੂਆਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਕਮਿਊਨਿਟੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਓਨਟਾਰੀਓ ਦੇ ਭਵਿੱਖ ਲਈ ਆਪਣਾ ਵਿਜ਼ਨ ਸਾਂਝਾ ਕੀਤਾ। ਵਿੰਡਸਰ ਨੂੰ ਆਪਣੀ ਨਿੱਜੀ ਅਤੇ ਪੇਸ਼ੇਵਰ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਦੇ ਹੋਏ ਨਵਦੀਪ ਬੈਂਸ ਨੇ ਕਿਹਾ ਕਿ ਇਹ ਸ਼ਹਿਰ ਸਿਰਫ਼ ਉਨ੍ਹਾਂ ਦੀ ਸਿੱਖਿਆ ਦਾ ਕੇਂਦਰ ਨਹੀਂ ਸੀ, ਸਗੋਂ ਇਹ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਪਹਿਲੀ ਪੌੜੀ ਚੜ੍ਹੀ ਅਤੇ ਜੀਵਨ ਵਿੱਚ ਅੱਗੇ ਵਧਣ ਦਾ ਵਿਸ਼ਵਾਸ ਪ੍ਰਾਪਤ ਕੀਤਾ। ਉਨ੍ਹਾਂ ਕਿਹਾ "ਵਿੰਡਸਰ ਉਹ ਥਾਂ ਹੈ ਜਿੱਥੇ ਮੈਂ ਪੜ੍ਹਾਈ ਕੀਤੀ। ਇਥੇ ਤੋਂ ਹੀ ਮੈਨੂੰ ਆਪਣੀ ਪਹਿਲੀ ਨੌਕਰੀ ਮਿਲੀ ਅਤੇ ਇਥੇ ਹੀ ਮੈਂ ਸਿੱਖਿਆ ਕਿ ਮਿਹਨਤ ਅਤੇ ਮੌਕਾ ਮਿਲ ਕੇ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹਨ, ਪਰ ਅੱਜ ਬਹੁਤ ਸਾਰੇ ਨੌਜਵਾਨਾਂ ਲਈ ਉਹੀ ਮੌਕੇ ਦੂਰ ਹੁੰਦੇ ਜਾ ਰਹੇ ਹਨ। ਘਰਾਂ ਦੀਆਂ ਵਧਦੀਆਂ ਕੀਮਤਾਂ, ਮਹਿੰਗਾਈ, ਨੌਕਰੀਆਂ ਦੀ ਅਣਸ਼ਚਿਤਤਾ ਅਤੇ ਸਿੱਖਿਆ ਦੀਆਂ ਉੱਚੀਆਂ ਲਾਗਤਾਂ ਨੇ ਕਈ ਪਰਿਵਾਰਾਂ ਲਈ ਅੱਗੇ ਵਧਣਾ ਔਖਾ ਕਰ ਦਿੱਤਾ ਹੈ।"

Dailyhunt
Disclaimer: This content has not been generated, created or edited by Dailyhunt. Publisher: Daily Hamdard