Dailyhunt Logo
  • Light mode
    Follow system
    Dark mode
    • Play Story
    • App Story
Nepal flood victims ਲਈ ਤਿੰਨ ਦਿਨਾਂ ਵਿੱਚ Prime Minister's Relief Fund 'ਚ ਆਇਆ 2.29 ਅਰਬ ਦਾ ਦਾਨ

Nepal flood victims ਲਈ ਤਿੰਨ ਦਿਨਾਂ ਵਿੱਚ Prime Minister's Relief Fund 'ਚ ਆਇਆ 2.29 ਅਰਬ ਦਾ ਦਾਨ

ਕਾਠਮੰਡੂ : ਨੇਪਾਲ ਵਿੱਚ ਅਚਾਨਕ ਆਏ ਭਿਆਨਕ ਹੜ੍ਹਾਂ ਕਾਰਨ ਹੋਈ ਵੱਡੀ ਤਬਾਹੀ ਤੋਂ ਬਾਅਦ ਦੇਸ਼ ਭਰ ਦੇ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਖੁੱਲ੍ਹ ਕੇ ਅੱਗੇ ਆ ਰਹੇ ਹਨ। ਪ੍ਰਧਾਨ ਮੰਤਰੀ ਆਫ਼ਤ ਰਾਹਤ ਕੋਸ਼ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ 2.295 ਅਰਬ ਰੁਪਏ ਤੋਂ ਵੱਧ ਦੀ ਰਾਹਤ ਰਾਸ਼ੀ ਦਾਨ ਵਜੋਂ ਇਕੱਠੀ ਹੋਈ ਹੈ। ਬੁੱਧਵਾਰ ਨੂੰ ਆਏ ਅਚਾਨਕ ਹੜ੍ਹਾਂ ਨੇ ਨੇਪਾਲ ਵਿੱਚ ਭਾਰੀ ਤਬਾਹੀ ਮਚਾਈ ਹੈ।

ਇਸ ਕੁਦਰਤੀ ਆਫ਼ਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 626 ਹੋ ਗਈ ਹੈ, ਜਦਕਿ ਕਰੀਬ 2,400 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਹੜ੍ਹਾਂ ਨੇ ਕਈ ਕਸਬਿਆਂ ਅਤੇ ਪਿੰਡਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵੱਡੀ ਗਿਣਤੀ ਵਿੱਚ ਘਰ, ਵਾਹਨ, ਸੜਕਾਂ ਅਤੇ ਪੁਲ ਹੜ੍ਹ ਦੇ ਪਾਣੀ ਵਿੱਚ ਵਹਿ ਗਏ, ਜਦਕਿ ਕਈ ਪਣ-ਬਿਜਲੀ ਪ੍ਰਾਜੈਕਟਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਪ੍ਰਧਾਨ ਮੰਤਰੀ ਦਫ਼ਤਰ ਦੇ ਸੂਤਰਾਂ ਅਨੁਸਾਰ ਬੁੱਧਵਾਰ ਦੁਪਹਿਰ ਤੋਂ ਵੀਰਵਾਰ ਅੱਧੀ ਰਾਤ ਤੱਕ ਸਿਰਫ਼ 36 ਘੰਟਿਆਂ ਦੇ ਅੰਦਰ ਲੋਕਾਂ ਵੱਲੋਂ ਰਾਹਤ ਕੋਸ਼ ਵਿੱਚ 1.91 ਅਰਬ ਰੁਪਏ ਦਾ ਦਾਨ ਦਿੱਤਾ ਗਿਆ। ਇਸ ਤੋਂ ਇਲਾਵਾ ਇਕੱਲੇ ਸ਼ੁੱਕਰਵਾਰ ਨੂੰ 38.55 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਜਮ?ਹਾਂ ਹੋਈ। ਤਾਜ਼ਾ ਯੋਗਦਾਨ ਤੋਂ ਬਾਅਦ ਪ੍ਰਧਾਨ ਮੰਤਰੀ ਆਫ਼ਤ ਰਾਹਤ ਕੋਸ਼ ਵਿੱਚ ਜਮ?ਹਾਂ ਕੁੱਲ ਰਾਸ਼ੀ 2.17 ਅਰਬ ਰੁਪਏ ਤੋਂ ਵੱਧ ਕੇ 4.09 ਅਰਬ ਰੁਪਏ ਹੋ ਗਈ ਹੈ।

ਨੇਪਾਲ ਸਰਕਾਰ ਨੇ ਰਾਹਤ ਕੋਸ਼ ਵਿੱਚ ਦਾਨ ਇਕੱਠਾ ਕਰਨ ਅਤੇ ਰਾਹਤ ਕਾਰਜਾਂ ਦੇ ਤਾਲਮੇਲ ਲਈ ਵਿੱਤ ਮੰਤਰਾਲੇ ਨੂੰ ਨੋਡਲ ਮੰਤਰਾਲਾ ਨਿਯੁਕਤ ਕੀਤਾ ਹੈ। ਵਿੱਤ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਆਫ਼ਤ ਰਾਹਤ ਕੋਸ਼ ਲਈ ਮਿਲਣ ਵਾਲੇ ਦਾਨ ਨੂੰ 10 ਵੱਖ-ਵੱਖ ਵਪਾਰਕ ਬੈਂਕਾਂ ਵਿੱਚ ਖੋਲ੍ਹੇ ਗਏ ਖਾਤਿਆਂ ਵਿੱਚ ਜਮ?ਹਾਂ ਕਰਵਾਇਆ ਜਾ ਰਿਹਾ ਹੈ।

ਕਾਠਮੰਡੂ : ਨੇਪਾਲ ਵਿੱਚ ਅਚਾਨਕ ਆਏ ਭਿਆਨਕ ਹੜ੍ਹਾਂ ਕਾਰਨ ਹੋਈ ਵੱਡੀ ਤਬਾਹੀ ਤੋਂ ਬਾਅਦ ਦੇਸ਼ ਭਰ ਦੇ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਖੁੱਲ੍ਹ ਕੇ ਅੱਗੇ ਆ ਰਹੇ ਹਨ। ਪ੍ਰਧਾਨ ਮੰਤਰੀ ਆਫ਼ਤ ਰਾਹਤ ਕੋਸ਼ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ 2.295 ਅਰਬ ਰੁਪਏ ਤੋਂ ਵੱਧ ਦੀ ਰਾਹਤ ਰਾਸ਼ੀ ਦਾਨ ਵਜੋਂ ਇਕੱਠੀ ਹੋਈ ਹੈ। ਬੁੱਧਵਾਰ ਨੂੰ ਆਏ ਅਚਾਨਕ ਹੜ੍ਹਾਂ ਨੇ ਨੇਪਾਲ ਵਿੱਚ ਭਾਰੀ ਤਬਾਹੀ ਮਚਾਈ ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard