ਬਰਨਾਲਾ ਲਾਠੀਚਾਰਜ ਦੇ ਵਿਰੋਧ 'ਚ ਵਾਲਮੀਕਿ ਭਾਈਚਾਰੇ ਦਾ Punjab Bandh ਦਾ ਸੱਦਾ, Ludhiana ਤੇ Bathinda ਸਮੇਤ 9 ਜ਼ਿਲ੍ਹਿਆਂ 'ਚ ਅਸਰ, Jalandhar ਰਹੇਗਾ ਖੁੱਲ੍ਹਾ
ਜਲੰਧਰ, 30 ਜੁਲਾਈ 2026:
ਬਰਨਾਲਾ ਵਿਖੇ ਆਪਣੀਆਂ ਮੰਗਾਂ ਲਈ Protest ਕਰ ਰਹੇ Safai Karamchari's 'ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਅਤੇ ਵੱਖ-ਵੱਖ ਸਮਾਜਿਕ-ਧਾਰਮਿਕ Organizations ਵੱਲੋਂ ਵੀਰਵਾਰ, 30 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਯੂਨੀਅਨ ਨੇਤਾਵਾਂ ਅਨੁਸਾਰ ਇਸ ਪੁਲਿਸ Action ਦੌਰਾਨ ਕਈ ਸਫਾਈ ਕਰਮਚਾਰੀ ਗੰਭੀਰ ਰੂਪ ਵਿੱਚ Injured ਹੋਏ ਹਨ ਅਤੇ ਉਨ੍ਹਾਂ ਨੇ ਔਰਤ ਕਰਮਚਾਰੀਆਂ ਨਾਲ Bad Behaviour ਕਰਨ ਦੇ ਵੀ ਦੋਸ਼ ਲਗਾਏ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਬਰਨਾਲਾ ਦੇ DSP ਖਿਲਾਫ਼ Strict Action ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਧਿਕਾਰੀਆਂ ਦੇ ਪੁਤਲੇ ਵੀ ਫੂਕੇ।
ਇਸ Strike ਦਾ ਅਸਰ ਸੂਬੇ ਦੇ 9 ਵੱਡੇ ਜ਼ਿਲ੍ਹਿਆਂ ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ Trade Unions ਅਤੇ ਸਥਾਨਕ ਨੇਤਾਵਾਂ ਨੇ ਬੰਦ ਦਾ Support ਕੀਤਾ ਹੈ। ਲੁਧਿਆਣਾ ਵਿੱਚ BJP ਅਤੇ ਦਲਿਤ ਆਗੂ ਯਸ਼ਪਾਲ ਚੌਧਰੀ ਨੇ ਦੱਸਿਆ ਕਿ ਸਵੇਰ ਤੋਂ ਸ਼ਾਮ 4 ਵਜੇ ਤੱਕ Markets ਅਤੇ Commercial Areas ਸ਼ਾਂਤੀਪੂਰਵਕ ਬੰਦ ਰਹਿਣਗੇ। ਹਾਲਾਂਕਿ, ਜਲੰਧਰ ਵਿੱਚ ਕੋਈ ਬੰਦ ਨਹੀਂ ਰਹੇਗਾ ਕਿਉਂਕਿ ਉੱਥੋਂ ਦੇ ਲੋਕ 27 ਜੁਲਾਈ ਨੂੰ ਪਹਿਲਾਂ ਹੀ ਆਪਣਾ ਸਮਰਥਨ ਦੇ ਚੁੱਕੇ ਹਨ, ਇਸ ਲਈ ਜਲੰਧਰ ਵਿੱਚ ਸਿਰਫ਼ Peaceful Protests ਹੀ ਕੀਤੇ ਜਾਣਗੇ।
ਆਮ ਜਨਤਾ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ Emergency Services ਨੂੰ ਇਸ ਬੰਦ ਤੋਂ ਬਿਲਕੁਲ ਬਾਹਰ ਰੱਖਿਆ ਗਿਆ ਹੈ। ਡਾ. ਬੀ.ਆਰ. ਅੰਬੇਡਕਰ ਭਲਾਈ ਮੰਚ ਦੇ ਚੇਅਰਮੈਨ ਓਮ ਪ੍ਰਕਾਸ਼ ਅਨਾਰੀਆ ਅਤੇ ਭਗਵਾਨ ਵਾਲਮੀਕਿ ਸ਼ਕਤੀ ਦਲ ਦੇ ਚੇਅਰਮੈਨ ਡਾ. ਜੈਮਲ ਸਿੰਘ ਨਡਾਲਾ ਨੇ ਸਪੱਸ਼ਟ ਕੀਤਾ ਹੈ ਕਿ ਹੜਤਾਲ ਦੌਰਾਨ Hospitals, Ambulance Services ਅਤੇ Medical Stores ਪੂਰੀ ਤਰ੍ਹਾਂ Open ਰਹਿਣਗੇ ਤਾਂ ਜੋ ਕਿਸੇ ਵੀ Patient ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਸ਼ਾਸਨ ਵੱਲੋਂ ਸੂਬੇ 'ਚ Security Arrangements ਕਾਫ਼ੀ ਮਜ਼ਬੂਤ ਕੀਤੇ ਗਏ ਹਨ।
ਜਲੰਧਰ, 30 ਜੁਲਾਈ 2026:
ਬਰਨਾਲਾ ਵਿਖੇ ਆਪਣੀਆਂ ਮੰਗਾਂ ਲਈ Protest ਕਰ ਰਹੇ Safai Karamchari's 'ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਅਤੇ ਵੱਖ-ਵੱਖ ਸਮਾਜਿਕ-ਧਾਰਮਿਕ Organizations ਵੱਲੋਂ ਵੀਰਵਾਰ, 30 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਯੂਨੀਅਨ ਨੇਤਾਵਾਂ ਅਨੁਸਾਰ ਇਸ ਪੁਲਿਸ Action ਦੌਰਾਨ ਕਈ ਸਫਾਈ ਕਰਮਚਾਰੀ ਗੰਭੀਰ ਰੂਪ ਵਿੱਚ Injured ਹੋਏ ਹਨ ਅਤੇ ਉਨ੍ਹਾਂ ਨੇ ਔਰਤ ਕਰਮਚਾਰੀਆਂ ਨਾਲ Bad Behaviour ਕਰਨ ਦੇ ਵੀ ਦੋਸ਼ ਲਗਾਏ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਬਰਨਾਲਾ ਦੇ DSP ਖਿਲਾਫ਼ Strict Action ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਧਿਕਾਰੀਆਂ ਦੇ ਪੁਤਲੇ ਵੀ ਫੂਕੇ।

