Dailyhunt
Surrey City Council Elections:  ਕੰਸਰਵੇਟਿਵ ਪਾਰਟੀ ਨੇ ਹੋਨਵੀਰ ਰੰਧਾਵਾ ਨੂੰ ਮੇਅਰ ਦੇ ਉਮੀਦਵਾਰ ਵਜੋਂ ਚੋਣ ਪਿੜ ਚ ਨਿਤਾਰਿਆ

Surrey City Council Elections: ਕੰਸਰਵੇਟਿਵ ਪਾਰਟੀ ਨੇ ਹੋਨਵੀਰ ਰੰਧਾਵਾ ਨੂੰ ਮੇਅਰ ਦੇ ਉਮੀਦਵਾਰ ਵਜੋਂ ਚੋਣ ਪਿੜ ਚ ਨਿਤਾਰਿਆ

ਵੈਨਕੂਵਰ, 4 ਅਪ੍ਰੈਲ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕਨੇਡਾ ਦੇ ਸਰੀ ਸ਼ਹਿਰ ਦੀਆਂ ਸਿਟੀ ਕੌਂਸਲ ਦੀਆਂ ਚੋਣਾਂ ਦਾ ਨਿਰਧਾਰਿਤ ਸਮਾਂ ਜਿਉਂ ਜਿਉਂ ਨੇੜੇ ਆ ਰਿਹਾ ਹੈ, ਤਿਉਂ ਤਿਉਂ ਹੀ ਵੱਧਦੀਆਂ ਚੋਣ ਸਰਗਰਮੀਆਂ ਕਾਰਨ ਚੋਣ ਬੁਖਾਰ ਭੱਖਦਾ ਨਜ਼ਰ ਆ ਰਿਹਾ ਹੈ ਇਸੇ ਹੀ ਕੜੀ ਤਹਿਤ

ਕੰਸਰਵੇਟਿਵ ਪਾਰਟੀ ਵੱਲੋਂ ਸਰੀ ਸਥਿਤ ਇਮਪਰੈਸ ਬੈਕੁਇਡ ਹਾਲ ਵਿੱਚ ਇੱਕ ਜਨਤਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਪਾਰਟੀ ਦੇ ਸਮਰਥਕਾਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ

ਇਸ ਸਮਾਗਮ ਦੌਰਾਨ ਪੰਜਾਬੀ ਮੂਲ ਦੇ ਉੱਘੇ ਸਮਾਜਸੇਵੀ ਅਤੇ ਪ੍ਰਸਿੱਧ ਵਕੀਲ ਹੋਨਵੀਰ ਰੰਧਾਵਾ ਨੂੰ ਸਰੀ ਸਿਟੀ ਕੌਂਸਲ ਦੇ ਮੇਅਰ ਦੇ ਉਮੀਦਵਾਰ ਵਜੋਂ ਚੋਣ ਪਿੜ ਚ ਨਿਤਾਰਨ ਦਾ ਰਸਮੀ ਐਲਾਨ ਵੀ ਕੀਤਾ ਗਿਆ ਇਸ ਮੌਕੇ ਤੇ ਆਪਣੀ ਸੰਖੇਪ ਤਕਰੀਰ ਦੌਰਾਨ ਬੋਲਦਿਆਂ ਰੰਧਾਵਾ ਨੇ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਪ੍ਰਤੀ ਪ੍ਰਗਟਾਏ ਗਏ ਵਿਸ਼ਵਾਸ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਚੋਣਾਂ ਜਿੱਤਣ ਉਪਰੰਤ ਉਹ ਸ਼ਹਿਰ ਦੇ ਵਸਨੀਕਾਂ ਦੀਆਂ ਮੁਢਲੀਆਂ ਔਂਕੜਾਂ ਅਤੇ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਯਤਨ ਕਰਨਗੇ

ਇਸ ਮੌਕੇ ਤੇ ਉਹਨਾਂ ਨੇ ਆਪਣੀ ਸਮੁੱਚੀ ਸਲੇਟ (ਟੀਮ) ਨਾਲ ਸੰਬੰਧਿਤ ਕੌਂਸਲਰ ਦੇ ਉਮੀਦਵਾਰਾਂ ਨਵਦੀਪ ਰੌਕੀ ਬਾਜਵਾ, ਰਸ਼ਿੰਦਰ ਕੌਰ, ਜੇਮਜ ਜੂ,ਡੈਨ ਕਰਲੋਜ, ਹੋਲੀ ਵਰਚਰੇ ਅਤੇ ਕੈਲਵਿਨ ਵੰਡਰਪਲੋਗ ਨਾਲ ਹਾਜ਼ਰ ਲੋਕਾਂ ਨੂੰ ਰੂਬਰੂ ਵੀ ਕਰਵਾਇਆ

ਅਖੀਰ ਚ ਸਾਰਿਆਂ ਨੇ ਰਲ ਮਿਲ ਕੇ ਸਵਾਦਲ ਭੋਜਨ ਦਾ ਆਨੰਦ ਵੀ ਮਾਣਿਆ

ਕੈਪਸ਼ਨ -ਸਮਾਗਮ ਦੀਆਂ ਵੱਖ ਵੱਖ ਤਸਵੀਰਾਂ

ਕੈਪਸ਼ਨ -ਸਮਾਗਮ ਦੀਆਂ ਵੱਖ ਵੱਖ ਤਸਵੀਰਾਂ

Dailyhunt
Disclaimer: This content has not been generated, created or edited by Dailyhunt. Publisher: Daily Hamdard