Monday, 20 Jan, 1.04 pm ਡੇਲੀ ਹਮਦਰਦ

ਅੰਤਰਰਾਸ਼ਟਰੀ
ਟਰੰਪ ਖ਼ਿਲਾਫ਼ 2 ਹਫ਼ਤੇ ਵਿਚ ਪੂਰੀ ਹੋ ਸਕਦੀ ਹੈ ਮਹਾਦੋਸ਼ ਪ੍ਰਕਿਰਿਆ

ਵਾਸ਼ਿੰਗਟਨ, 20 ਜਨਵਰੀ, ਹ.ਬ. : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਖ਼ਿਲਾਫ਼ ਸੰਸਦ ਦੇ ਉਪਰਲੇ ਸਦਨ ਸੈਨੇਟ ਵਿਚ ਸ਼ੁਰੂ ਹੋਈ ਮਹਾਦੋਸ਼ ਦੀ ਪ੍ਰਕਿਰਿਆ 'ਤੇ ਦੁਨੀਆ ਦੀ ਨਜ਼ਰਾਂ ਹਨ। ਇਸ ਵਿਚ ਅਜੇ ਕਿੰਨੇ ਦਿਨ ਲੱਗਣਗੇ ਇਸ ਨੂੰ ਲੈ ਕੇ ਬਹੁਤ ਸਪਸ਼ਟ ਨਹੀਂ ਹੈ। ਅਜਿਹੇ ਵਿਚ ਕਿਹਾ ਜਾ ਰਿਹਾ ਹੈ ਕਿ ਜੇਕਰ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸਾਂਸਦ ਚਾਹੁਣ ਤਾਂ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ ਦੋ ਹਫਤੇ ਵਿਚ ਪੂਰੀ ਹੋ ਸਕਦੀ ਹੈ। ਟਰੰਪ 'ਤੇ ਡੈਮੋਕਰੇਟਸ ਸਾਂਸਦਾਂ ਦੁਆਰਾ ਲਾਏ ਸਾਰੇ ਦੋਸ਼ ਰਿਪਬਲਿਕਨ ਖਾਰਜ ਕਰ ਦੇਣ ਤਾਂ ਇਹ ਪ੍ਰਕਿਰਿਆ ਦੋ ਹਫ਼ਤੇ ਵਿਚ ਖਤਮ ਹੋ ਜਾਵੇਗੀ। ਇਸ ਤੋਂ ਪਹਿਲਾਂ 1999 ਵਿਚ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ 5 ਹਫ਼ਤੇ ਚੱਲੀ ਸੀ।
1868 ਵਿਚ ਐਂਡਰਿਊ ਜੌਨਸਨ 'ਤੇ ਮਹਾਦੋਸ਼ ਦੀ ਪ੍ਰਕਿਰਿਆ ਤਿੰਨ ਮਹੀਨੇ ਤੱਕ ਚੱਲੀ ਸੀ। ਸੈਨੇਟ ਵਿਚ ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਟਰੰਪ ਖ਼ਿਲਾਫ਼ ਇਤਿਹਾਸਕ ਮਹਾਦੋਸ਼ ਦੀ ਸੁਣਵਾਈ ਸੈਨੇਟ ਵਿਚ ਸ਼ੁਰੂ ਹੋ ਗਈ। ਸੈਨੇਟ ਵਿਚ ਸਾਂਸਦਾਂ ਨੇ ਸਹੁੰਚੁੱਕੀ ਸੀ ਕਿ ਉਹ ਇਸ ਬਾਰੇ ਵਿਚ ਨਿਰਪੱਖ ਫ਼ੈਸਲਾ ਲੈਣਗੇ ਕਿ ਟਰੰਪ ਨੂੰ ਰਾਸ਼ਟਰਤਪੀ ਦੇ ਅਹੁਦੇ ਤੋਂ ਹਟਾਇਆ ਜਾਵੇ ਜਾਂ ਨਹੀਂ। ਸੈਨੇਟ ਵਿਚ ਰਿਪਬਲਿਕਨ ਸਾਂਸਦਾਂ ਦਾ ਬਹੁਮਤ ਹੈ ਅਤੇ ਉਹ ਮਹਾਦੋਸ਼ ਦੇ ਖ਼ਿਲਾਫ਼ ਹਨ। ਅਜਿਹੇ ਵਿਚ ਸੈਨੇਟ ਵਿਚ ਮਹਾਦੋਸ਼ ਦਾ ਪਾਸ ਹੋਣਾ ਮੁਸ਼ਕਲ ਮੰਨਿਆ ਜਾ ਰਿਹਾ ਹੈ।
ਸੈਨੇਟ ਵਿਚ ਬਹੁਮਤ ਦੇ ਨੇਤਾ ਮਿਚ ਮੈਕਕੋਨੇਲ ਨੇ ਕਿਹਾ, ਮੁੱਦਾ ਤਦ ਤੱਕ ਤੈਅ ਨਹੀਂ ਕੀਤਾ ਜਾਵੇਗਾ ਜਦ ਤੱਕ ਪ੍ਰਕਿਰਿਆ ਦੇ ਮੁਢਲੇ ਤਰਕ ਅਤੇ ਸਵਾਲ ਸਾਹਮਣੇ ਨਹੀਂ ਆ ਜਾਂਦੇ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਮਹਾਦੋਸ਼ ਪ੍ਰਕਿਰਿਆ ਦੋ ਹਫ਼ਤੇ ਤੋਂ ਜ਼ਿਆਦਾ ਨਹੀਂ ਚੱਲੇਗੀ। ਇਸ ਨੂੰ ਜ਼ਿਆਦਾ ਸਮੇਂ ਤੱਕ ਖਿੱਚਣ ਦੀ ਜ਼ਰੂਰਤ ਨਹੀਂ ਹੈ। ਰਾਸਟਰਪਤੀ ਨੂੰ ਬਰੀ ਹੋਣਾ ਚਾਹੀਦਾ ਅਤੇ ਇਹੀ ਹੋਣ ਜਾ ਰਿਹ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Hamdard
Top