ਕਾਰਾਂ ਦੀ ਵਿਕਰੀ ਹੋਈ ਉਮੀਦਾਂ ਤੋਂ ਕਿਤੇ ਘੱਟ
ਪਹਿਲੇ ਛੇ ਮਹੀਨਿਆਂ ਦੇ ਅੰਕੜਿਆਂ ਨੇ ਕੀਤਾ ਹੈਰਾਨ
ਨਵੀਂ ਦਿੱਲੀ: ਦੁਨੀਆ ਦੀ ਮਸ਼ਹੂਰ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੇ ਭਾਰਤੀ ਬਾਜ਼ਾਰ ਵਿੱਚ ਦਾਖ਼ਲਾ ਤਾਂ ਕਰ ਲਿਆ ਹੈ, ਪਰ ਵਿਕਰੀ ਦੇ ਸ਼ੁਰੂਆਤੀ ਅੰਕੜੇ ਕੰਪਨੀ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ। ਪਹਿਲੇ ਛੇ ਮਹੀਨਿਆਂ ਦੀ ਵਿਕਰੀ ਤੋਂ ਇਹ ਸੰਕੇਤ ਮਿਲਦੇ ਹਨ ਕਿ ਭਾਰਤੀ ਗਾਹਕ ਹਾਲ਼ੇ ਵੀ ਟੈਸਲਾ ਦੀਆਂ ਮਹਿੰਗੀਆਂ ਇਲੈਕਟ੍ਰਿਕ ਕਾਰਾਂ ਨੂੰ ਵੱਡੇ ਪੱਧਰ 'ਤੇ ਨਹੀਂ ਖਰੀਦ ਰਹੇ।
ਭਾਰਤ ਵਿੱਚ ਟੈਸਲਾ ਨੇ ਆਪਣੀ ਵਿਕਰੀ ਜੁਲਾਈ 2025 ਤੋਂ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਹਰ ਮਹੀਨੇ ਦੀ ਵਿਕਰੀ ਵਿੱਚ ਵੱਡਾ ਉਛਾਲ ਨਹੀਂ ਆਇਆ। ਕੰਪਨੀ ਨੂੰ ਮੁੱਖ ਤੌਰ 'ਤੇ ਮਹਿੰਗੀ ਕੀਮਤ, ਇੰਪੋਰਟ ਡਿਊਟੀ, ਚਾਰਜਿੰਗ ਢਾਂਚੇ ਦੀ ਘਾਟ ਅਤੇ ਭਾਰਤੀ ਬਾਜ਼ਾਰ ਵਿੱਚ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ।
ਪਹਿਲੇ ਛੇ ਮਹੀਨਿਆਂ ਦੌਰਾਨ ਟੈਸਲਾ ਕਾਰਾਂ ਦੀ ਮਾਸਿਕ ਵਿਕਰੀ ਇਸ ਪ੍ਰਕਾਰ ਰਹੀ:
ਮਹੀਨਾ ਵੇਚੀਆਂ ਗਈਆਂ ਗੱਡੀਆਂ
ਜੁਲਾਈ 2025 29
ਅਗਸਤ 2025 44
ਸਤੰਬਰ 2025 39
ਅਕਤੂਬਰ 2025 35
ਨਵੰਬਰ 2025 32
ਦਸੰਬਰ 2025 64
ਕੁੱਲ (ਪਹਿਲੇ 6 ਮਹੀਨੇ): 243 ਗੱਡੀਆਂ। ਇਹ ਅੰਕੜੇ ਸਰਕਾਰੀ ਵਾਹਨ ਰਜਿਸਟ੍ਰੇਸ਼ਨ ਦੇ ਆਧਾਰ 'ਤੇ ਸਾਹਮਣੇ ਆਏ ਹਨ।
ਇਸ ਤੋਂ ਬਾਅਦ ਵੀ ਕੰਪਨੀ ਦੀ ਵਿਕਰੀ ਵਿੱਚ ਕੋਈ ਵੱਡੀ ਤੇਜ਼ੀ ਨਹੀਂ ਆਈ। 31 ਮਾਰਚ 2026 ਤੱਕ (ਭਾਵ ਵਿੱਤੀ ਸਾਲ 2025-26 ਦੇ ਅੰਤ ਤੱਕ) ਟੈਸਲਾ ਦੀ ਕੁੱਲ ਵਿਕਰੀ ਲਗਭਗ 342 ਗੱਡੀਆਂ ਤੱਕ ਪਹੁੰਚੀ।
ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਜ਼ਿਆਦਾਤਰ ਗਾਹਕ 15 ਤੋਂ 25 ਲੱਖ ਰੁਪਏ ਦੀਆਂ ਕਾਰਾਂ ਖਰੀਦਣਾ ਪਸੰਦ ਕਰਦੇ ਹਨ, ਜਦਕਿ ਟੈਸਲਾ ਦੀਆਂ ਕਾਰਾਂ ਦੀ ਕੀਮਤ ਇਸ ਤੋਂ ਕਾਫ਼ੀ ਵੱਧ ਹੈ। ਇਸ ਕਾਰਨ ਆਮ ਗਾਹਕਾਂ ਲਈ ਟੈਸਲਾ ਹਾਲ਼ੇ ਵੀ ਮਹਿੰਗਾ ਵਿਕਲਪ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਚਾਰਜਿੰਗ ਸਟੇਸ਼ਨਾਂ ਦਾ ਜਾਲ ਵੀ ਹਾਲੇ ਇੰਨਾ ਮਜ਼ਬੂਤ ਨਹੀਂ ਕਿ ਹਰ ਸ਼ਹਿਰ ਵਿੱਚ ਆਸਾਨੀ ਨਾਲ ਟੈਸਲਾ ਵਰਤੀ ਜਾ ਸਕੇ।
ਆਟੋ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਭਵਿੱਖ ਵਿੱਚ ਟੈਸਲਾ ਭਾਰਤ ਵਿੱਚ ਹੀ ਆਪਣੀਆਂ ਕਾਰਾਂ ਦਾ ਨਿਰਮਾਣ ਸ਼ੁਰੂ ਕਰਦੀ ਹੈ ਜਾਂ ਘੱਟ ਕੀਮਤ ਵਾਲੇ ਮਾਡਲ ਲਿਆਉਂਦੀ ਹੈ, ਤਾਂ ਵਿਕਰੀ ਵਿੱਚ ਵੱਡਾ ਵਾਧਾ ਹੋ ਸਕਦਾ ਹੈ। ਇਸ ਨਾਲ ਇੰਪੋਰਟ ਡਿਊਟੀ ਘਟੇਗੀ ਅਤੇ ਕਾਰਾਂ ਦੀ ਕੀਮਤ ਵੀ ਘੱਟ ਹੋ ਸਕਦੀ ਹੈ।
ਫਿਲਹਾਲ ਇਹ ਸਪੱਸ਼ਟ ਹੈ ਕਿ ਭਾਰਤ ਵਿੱਚ ਟੈਸਲਾ ਦੀ ਸ਼ੁਰੂਆਤ ਚਰਚਾ ਤਾਂ ਬਹੁਤ ਰਹੀ, ਪਰ ਵਿਕਰੀ ਦੇ ਅੰਕੜੇ ਹਾਲ਼ੇ ਕੰਪਨੀ ਦੀਆਂ ਉਮੀਦਾਂ ਦੇ ਬਰਾਬਰ ਨਹੀਂ ਪਹੁੰਚੇ। ਆਉਣ ਵਾਲੇ ਮਹੀਨਿਆਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੰਪਨੀ ਆਪਣੀ ਰਣਨੀਤੀ ਵਿੱਚ ਕੀ ਬਦਲਾਅ ਕਰਦੀ ਹੈ ਅਤੇ ਕੀ ਭਾਰਤੀ ਗਾਹਕਾਂ ਦਾ ਰੁਝਾਨ ਟੈਸਲਾ ਵੱਲ ਵਧਦਾ ਹੈ।
ਕਾਰਾਂ ਦੀ ਵਿਕਰੀ ਹੋਈ ਉਮੀਦਾਂ ਤੋਂ ਕਿਤੇ ਘੱਟ
ਪਹਿਲੇ ਛੇ ਮਹੀਨਿਆਂ ਦੇ ਅੰਕੜਿਆਂ ਨੇ ਕੀਤਾ ਹੈਰਾਨ
ਨਵੀਂ ਦਿੱਲੀ: ਦੁਨੀਆ ਦੀ ਮਸ਼ਹੂਰ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੇ ਭਾਰਤੀ ਬਾਜ਼ਾਰ ਵਿੱਚ ਦਾਖ਼ਲਾ ਤਾਂ ਕਰ ਲਿਆ ਹੈ, ਪਰ ਵਿਕਰੀ ਦੇ ਸ਼ੁਰੂਆਤੀ ਅੰਕੜੇ ਕੰਪਨੀ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ। ਪਹਿਲੇ ਛੇ ਮਹੀਨਿਆਂ ਦੀ ਵਿਕਰੀ ਤੋਂ ਇਹ ਸੰਕੇਤ ਮਿਲਦੇ ਹਨ ਕਿ ਭਾਰਤੀ ਗਾਹਕ ਹਾਲ਼ੇ ਵੀ ਟੈਸਲਾ ਦੀਆਂ ਮਹਿੰਗੀਆਂ ਇਲੈਕਟ੍ਰਿਕ ਕਾਰਾਂ ਨੂੰ ਵੱਡੇ ਪੱਧਰ 'ਤੇ ਨਹੀਂ ਖਰੀਦ ਰਹੇ।
ਜੁਲਾਈ 2025 29
ਅਗਸਤ 2025 44
ਸਤੰਬਰ 2025 39
ਅਕਤੂਬਰ 2025 35
ਨਵੰਬਰ 2025 32
ਦਸੰਬਰ 2025 64

