Dailyhunt
TRIDENT FACTORY ਖ਼ਿਲਾਫ਼ POLLUTION BOARD ਦੀ ਕਾਰਵਾਈ 'ਤੇ ਲੱਗੀ STAY

TRIDENT FACTORY ਖ਼ਿਲਾਫ਼ POLLUTION BOARD ਦੀ ਕਾਰਵਾਈ 'ਤੇ ਲੱਗੀ STAY

ਰਾਜਿੰਦਰ ਗੁਪਤਾ ਨੇ ਖੜਕਾਇਆ ਸੀ ਹਾਈ ਕੋਰਟ ਦਾ ਬੂਹਾ

ਪ੍ਰਦੂਸ਼ਣ ਰੋਕਥਾਮ ਬੋਰਡ ਦੀ ਕਾਰਵਾਈ 'ਤੇ ਸੋਮਵਾਰ ਤੱਕ ਲੱਗੀ ਰੋਕ

ਬਰਨਾਲ਼ਾ: ਬਰਨਾਲਾ ਤੋਂ ਉਦਯੋਗ ਅਤੇ ਕਾਨੂੰਨੀ ਮਾਮਲੇ ਨਾਲ ਜੁੜੀ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸਿਆਸੀ ਮਾਹੌਲ ਭਖਾ ਦਿੱਤਾ ਹੈ।

ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਰਾਜਿੰਦਰ ਗੁਪਤਾ ਦੀ ਬਰਨਾਲਾ ਵਿੱਚ ਸਥਿਤ ਟਰਾਈਡੈਂਟ ਫੈਕਟਰੀ 'ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (Punjab Pollution Control Board) ਵੱਲੋਂ ਛਾਪਾ ਮਾਰਿਆ ਗਿਆ ਸੀ।

ਇਸ ਕਾਰਵਾਈ ਨੂੰ ਚੁਣੌਤੀ ਦਿੰਦਿਆਂ ਰਾਜਿੰਦਰ ਗੁਪਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਦਾ ਦਰਵਾਜ਼ਾ ਖੜਕਾਇਆ ਸੀ।

ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ 'ਤੇ ਸੋਮਵਾਰ ਤੱਕ ਰੋਕ ਲਾ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ।

ਇਸ ਮਾਮਲੇ 'ਤੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਰਾਜਿੰਦਰ ਗੁਪਤਾ ਨੇ ਪਾਰਟੀ ਬਦਲੀ, ਤੁਰੰਤ ਰੇਡ ਹੋ ਗਈ।

ਕੀ ਉਹ ਇੱਕ ਦਿਨ ਵਿੱਚ ਹੀ ਗਲਤ ਹੋ ਗਏ?

ਸਾਹਨੀ ਨੇ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਕੀ ਸਰਕਾਰ ਨਿਵੇਸ਼ਕਾਰਾਂ ਨੂੰ ਡਰਾਉਣਾ ਚਾਹੁੰਦੀ ਹੈ? ਇਸ ਤਰ੍ਹਾਂ ਦੀ ਕਾਰਵਾਈ ਨਾਲ ਗਲਤ ਸੰਦੇਸ਼ ਜਾਂਦਾ ਹੈ

ਸਾਹਨੀ ਨੇ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਨਿਰਪੱਖ ਤਰੀਕੇ ਨਾਲ ਕੰਮ ਕਰਨ ਅਤੇ ਕਿਸੇ ਵੀ ਦਬਾਅ ਵਿੱਚ ਨਾ ਆਉਣ

ਇਸ ਮਾਮਲੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਸਿਰਫ਼ ਇੱਕ ਉਦਯੋਗਿਕ ਜਾਂ ਪ੍ਰਦੂਸ਼ਣ ਮਾਮਲਾ ਨਹੀਂ, ਸਗੋਂ ਸਿਆਸੀ ਰੰਗ ਵੀ ਲੈ ਰਿਹਾ ਹੈ। ਹਾਈ ਕੋਰਟ ਨੇ ਫਿਲਹਾਲ ਰਾਹਤ ਦੇ ਕੇ ਮਾਮਲੇ ਨੂੰ ਰੋਕ ਦਿੱਤਾ ਹੈ। ਹੁਣ ਸਭ ਦੀ ਨਜ਼ਰ ਅਗਲੀ ਸੁਣਵਾਈ 'ਤੇ ਟਿਕੀ ਹੋਈ ਹੈ

ਇਹ ਕੇਸ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਅਤੇ ਉਦਯੋਗਕ ਮਾਹੌਲ ਦੋਵਾਂ 'ਤੇ ਅਸਰ ਪਾ ਸਕਦਾ ਹੈ।

ਰਾਜਿੰਦਰ ਗੁਪਤਾ ਨੇ ਖੜਕਾਇਆ ਸੀ ਹਾਈ ਕੋਰਟ ਦਾ ਬੂਹਾ

ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਰਾਜਿੰਦਰ ਗੁਪਤਾ ਦੀ ਬਰਨਾਲਾ ਵਿੱਚ ਸਥਿਤ ਟਰਾਈਡੈਂਟ ਫੈਕਟਰੀ 'ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (Punjab Pollution Control Board) ਵੱਲੋਂ ਛਾਪਾ ਮਾਰਿਆ ਗਿਆ ਸੀ।

ਕੀ ਉਹ ਇੱਕ ਦਿਨ ਵਿੱਚ ਹੀ ਗਲਤ ਹੋ ਗਏ?

Dailyhunt
Disclaimer: This content has not been generated, created or edited by Dailyhunt. Publisher: Daily Hamdard