Dailyhunt Logo
  • Light mode
    Follow system
    Dark mode
    • Play Story
    • App Story

ਐਮਰਜੈਂਸੀ ਰਿਸਪਾਂਸ 'ਚ ਹਿਮਾਚਲ ਪੁਲਸ ਮਾਰ ਗਈ ਬਾਜ਼ੀ

ਚੰਡੀਗੜ੍ਹ : ਚੰਡੀਗੜ੍ਹ ਪੁਲਸ ਨੇ 5 ਮਿੰਟ 8 ਸੈਕਿੰਡ ਦੇ ਔਸਤ ਰਿਸਪਾਂਸ ਟਾਈਮ ਨਾਲ ਐਮਰਜੈਂਸੀ ਰਿਸਪਾਂਸ 'ਚ ਦੇਸ਼ ਵਿੱਚ ਚੌਥਾ ਰੈਂਕ ਹਾਸਲ ਕੀਤਾ ਹੈ। ਹਾਲਾਂ ਕਿ 2026 ਦੇ ਅੰਕੜਿਆਂ ਮੁਤਾਬਕ ਹਿਮਾਚਲ ਪ੍ਰਦੇਸ਼ ਪੁਲਸ ਨੇ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਿਮਾਚਲ ਪੁਲਸ ਦਾ ਔਸਤ ਰਿਸਪਾਂਸ ਟਾਈਮ ਸਿਰਫ਼ 3 ਮਿੰਟ 36 ਸੈਕਿੰਡ ਰਿਹਾ, ਜੋ ਕਿ ਪੂਰੇ ਭਾਰਤ ਵਿੱਚ ਸਭ ਤੋਂ ਤੇਜ਼ ਹੈ।

ਪੁਲਸ ਨੇ ਕਾਲ ਚੁੱਕਣ ਲਈ ਔਸਤਨ ਦੋ ਮਿੰਟ ਇੱਕ ਸੈਕਿੰਡ ਅਤੇ ਅੱਗੇ ਜਾਣਕਾਰੀ ਭੇਜਣ (ਡਿਸਪੈਚਰ) ਲਈ ਸਿਰਫ਼ 12 ਸੈਕਿੰਡ ਦਾ ਸਮਾਂ ਲਿਆ। ਇਸ ਸੂਚੀ ਵਿੱਚ ਦਾਦਰਾ ਅਤੇ ਦਮਨ ਅਤੇ ਦੀਉ ਦੀ ਪੁਲਸ 4 ਮਿੰਟ 36 ਸੈਕਿੰਡ ਦੇ ਸਮੇਂ ਨਾਲ ਦੂਜੇ ਨੰਬਰ 'ਤੇ ਰਹੀ। ਲਕਸ਼ਦੀਪ ਪੁਲਸ 5 ਮਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਆਈ, ਜਦ ਕਿ ਚੰਡੀਗੜ੍ਹ ਪੁਲਸ ਨੇ 5 ਮਿੰਟ 8 ਸੈਕਿੰਡ ਦੇ ਔਸਤ ਰਿਸਪਾਂਸ ਟਾਈਮ ਨਾਲ ਦੇਸ਼ ਵਿੱਚ ਚੌਥਾ ਰੈਂਕ ਹਾਸਲ ਕੀਤਾ। ਇਹ ਪ੍ਰਾਪਤੀ ਐਮਰਜੈਂਸੀ ਦੌਰਾਨ ਲੋਕਾਂ ਤੱਕ ਤੁਰੰਤ ਮਦਦ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana