Dailyhunt Logo
  • Light mode
    Follow system
    Dark mode
    • Play Story
    • App Story

ਭਾਰਤੀ ਪਾਇਲਟ ਦੀ ਦੁਨੀਆ ਭਰ 'ਚ ਸ਼ਲਾਘਾ

ਚੰਡੀਗੜ੍ਹ : ਦੁਬਈ ਤੋਂ ਤਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ 6 ਜੈਡ 1073 ਨਾਲ 30 ਸਤੰਬਰ ਨੂੰ ਹਵਾ ਵਿੱਚ ਹੀ ਇੱਕ ਵੱਡਾ ਹਾਦਸਾ ਵਾਪਰਨੋਂ ਵਾਲ-ਵਾਲ ਬਚ ਗਿਆ | ਇਸ ਜਹਾਜ਼ ਵਿੱਚ 27 ਬੱਚਿਆਂ ਸਮੇਤ ਕੁੱਲ 174 ਯਾਤਰੀ ਸਵਾਰ ਸਨ | ਉਡਾਣ ਦੌਰਾਨ ਸਹਿ-ਪਾਇਲਟ ਨੇ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਸਾਜ਼ਿਸ਼ ਰਚੀ ਅਤੇ ਮੁੱਖ ਕੈਪਟਨ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ, ਪਰ ਭਾਰਤੀ ਪਾਇਲਟ ਸਮਿਤ ਮੱਛਾਰ ਦੀ ਮੁਸਤੈਦੀ ਕਾਰਨ ਸਾਰੇ ਯਾਤਰੀਆਂ ਦੀ ਜਾਨ ਬਚ ਗਈ | ਗੰਭੀਰ ਰੂਪ ਵਿੱਚ ਜ਼ਖ਼ਮੀ ਅਤੇ ਖੂਨ ਨਾਲ ਲੱਥਪੱਥ ਹੋਣ ਦੇ ਬਾਵਜੂਦ ਕੈਪਟਨ ਸਮਿਤ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਾਲਾ ਰਿਲੀਜ਼ ਬਟਨ ਦਬਾ ਦਿੱਤਾ | ਦਰਵਾਜ਼ਾ ਖੁੱਲ੍ਹਦੇ ਹੀ ਯਾਤਰੀਆਂ ਅਤੇ ਕੈਬਿਨ ਕਰੂ ਦੇ ਮੈਂਬਰਾਂ ਨੇ ਕਾਕਪਿਟ ਵਿੱਚ ਦਾਖਲ ਹੋ ਕੇ ਹਮਲਾਵਰ ਸਹਿ-ਪਾਇਲਟ ਨੂੰ ਕਾਬੂ ਕਰ ਲਿਆ | ਇਸ ਤੋਂ ਬਾਅਦ ਜਹਾਜ਼ ਵਿੱਚ ਸਵਾਰ ਹੋਰ ਪਾਇਲਟਾਂ ਅਤੇ ਅਮਲੇ ਦੀ ਮਦਦ ਨਾਲ 14000 ਫੁੱਟ ਹੇਠਾਂ ਆ ਚੁੱਕੇ ਜਹਾਜ਼ ਨੂੰ ਸੰਤੁਲਿਤ ਕੀਤਾ ਗਿਆ ਅਤੇ ਸਾਊਦੀ ਅਰਬ ਦੇ ਤਬੂਕ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ | ਇਸ ਬਹਾਦਰੀ ਭਰੇ ਕਾਰਨਾਮੇ ਤੋਂ ਬਾਅਦ ਦੁਨੀਆ ਭਰ ਦੇ ਵੱਡੇ ਨੇਤਾਵਾਂ ਨੇ ਕੈਪਟਨ ਸਮਿਤ ਮੱਛਾਰ ਦੀ ਭਰਪੂਰ ਤਾਰੀਫ਼ ਕੀਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, 'ਕੈਪਟਨ ਸਮਿਤ ਮੱਛਾਰ ਇੱਕ ਹੀਰੋ ਹਨ | ਪੂਰੇ ਭਾਰਤ ਨੂੰ ਉਨ੍ਹਾਂ ਦੀ ਬਹਾਦਰੀ 'ਤੇ ਮਾਣ ਹੈ | ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਮਿਤ ਮੱਛਾਰ ਨੂੰ 'ਸੱਚਾ ਹੀਰੋ' ਕਰਾਰ ਦਿੱਤਾ | 'ਮੈਨੂੰ ਲੱਗਦਾ ਹੈ ਕਿ ਜੋ ਹੋਇਆ ਉਹ ਬਹਾਦਰੀ ਦਾ ਇੱਕ ਜ਼ਬਰਦਸਤ ਕੰਮ ਸੀ, ਜਿਸ ਨੇ ਇੱਕ ਹੋਰ 9/11 ਵਰਗਾ ਕਾਂਡ ਹੋਣ ਤੋਂ ਰੋਕਿਆ' ਨੇਤਨਯਾਹੂ ਨੇ ਕਿਹਾ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪਾਇਲਟ ਦੀ ਬਹਾਦਰੀ ਦੀ ਸਰਾਹਨਾ ਕੀਤੀ ਅਤੇ ਇਸ ਨੂੰ ਇੱਕ ਅਦਭੱੁਤ ਘਟਨਾ ਦੱਸਿਆ | ਸਮਿਤ ਮੱਛਾਰ ਨੂੰ ਸਾਊਦੀ ਅਰਬ ਦੇ ਤਬੂਕ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਸਫਲ ਸਰਜਰੀ ਹੋਈ | ਉਸ ਦੀ ਹਾਲਤ ਹੁਣ ਸਥਿਰ ਹੈ | ਸਾਊਦੀ ਅਰਬ ਦੇ ਸੁਰੱਖਿਆ ਅਧਿਕਾਰੀਆਂ ਨੇ ਦੋਸ਼ੀ ਸਹਿ-ਪਾਇਲਟ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਇਸ ਘਟਨਾ ਦੇ ਅਸਲ ਕਾਰਨਾਂ ਅਤੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | 'ਮੈਨੂੰ ਲੱਗਦਾ ਹੈ ਕਿ ਜੋ ਹੋਇਆ, ਉਹ ਬਹਾਦਰੀ ਦਾ ਇੱਕ ਜ਼ਬਰਦਸਤ ਕੰਮ ਸੀ, ਜਿਸ ਨੇ ਇੱਕ ਹੋਰ 9/11 ਵਰਗਾ ਕਾਂਡ ਹੋਣ ਤੋਂ ਰੋਕਿਆ' ਨੇਤਨਯਾਹੂ ਨੇ ਕਿਹਾ |

Dailyhunt
Disclaimer: This content has not been generated, created or edited by Dailyhunt. Publisher: Daily Nawan Zamana