Dailyhunt Logo
  • Light mode
    Follow system
    Dark mode
    • Play Story
    • App Story

ਚੰਪਤ ਰਾਏ ਤੇ ਅਨਿਲ ਮਿਸ਼ਰਾ ਟਰੱਸਟ 'ਚੋਂ ਵੀ ਬਾਹਰ

ਯੁੱਧਿਆ (ਨ ਜ਼ ਸ) ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਮੰਗਲਵਾਰ ਸਪੱਸ਼ਟ ਕੀਤਾ ਕਿ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦੇ ਅਸਤੀਫੇ ਸੋਮਵਾਰ ਨੂੰ ਮਨਜ਼ੂਰ ਹੋਣ ਤੋਂ ਬਾਅਦ ਉਹ ਹੁਣ ਟਰੱਸਟ ਦੇ ਮੈਂਬਰ ਨਹੀਂ ਰਹੇ। ਟਰੱਸਟ ਨੇ ਦੱਸਿਆ ਕਿ ਕ੍ਰਿਸ਼ਨਾ ਮੋਹਨ ਨੂੰ ਫਿਲਹਾਲ ਅੰਤਰਮ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। 22 ਜੁਲਾਈ ਦੀ ਬੈਠਕ ਵਿੱਚ ਉਨ੍ਹਾ ਨੂੰ ਪੱਕਾ ਕਰਨ ਅਤੇ ਹੋਰ ਖਾਲੀ ਅਹੁਦਿਆਂ 'ਤੇ ਨਿਯੁਕਤੀਆਂ ਬਾਰੇ ਫੈਸਲਾ ਲਿਆ ਜਾ ਸਕਦਾ ਹੈ।

ਟਰੱਸਟ ਨੇ ਗੋਪਾਲ ਨਾਗਰਾਕੱਟੇ (ਗੋਪਾਲ ਰਾਓ) ਨੂੰ ਵੀ ਵਿਸ਼ੇਸ਼ ਤੌਰ 'ਤੇ ਸੱਦੇ ਜਾਣ ਵਾਲੇ ਮੈਂਬਰਾਂ ਦੀ ਸੂਚੀ ਵਿੱਚੋਂ ਹਟਾਉਣ ਦਾ ਫੈਸਲਾ ਕੀਤਾ ਹੈ।
ਦਾਨ ਰਾਸ਼ੀ ਵਿੱਚ ਗਬਨ ਦੇ ਦੋਸ਼ਾਂ ਤੋਂ ਬਾਅਦ ਜਨਰਲ ਸਕੱਤਰ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਨੇ ਅਸਤੀਫੇ ਦਿੱਤੇ ਸਨ। ਇਸੇ ਦੌਰਾਨ ਚੰਪਤ ਰਾਏ ਦੇ ਅਸਤੀਫੇ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਟਰੱਸਟੀ ਮਹੰਤ ਦਿਨੇਂਦਰ ਦਾਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾ ਸਣੇ ਟਰੱਸਟ ਦੇ ਜ਼ਿਆਦਾਤਰ ਮੈਂਬਰ ਚੰਪਤ ਰਾਏ ਦੇ ਅਸਤੀਫੇ ਨੂੰ ਸਵੀਕਾਰ ਕਰਨ ਦੇ ਵਿਰੁੱਧ ਸਨ। ਮਹੰਤ ਦਿਨੇਂਦਰ ਦਾਸ ਨੇ ਦੋਸ਼ ਲਗਾਇਆ ਕਿ ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਨੇ ਚੰਪਤ ਰਾਏ ਦਾ ਅਸਤੀਫਾ ਸਵੀਕਾਰ ਕਰਾਉਣ ਵਿੱਚ ਮੁੱਖ ਭੂਮਿਕਾ ਨਿਭਾਈ। ਮੀਟਿੰਗ ਵਿੱਚ ਚੰਪਤ ਰਾਏ ਦੇ ਅਸਤੀਫੇ ਦੀ ਕਾਪੀ ਜਨਤਕ ਨਹੀਂ ਕੀਤੀ ਗਈ, ਜਿਸ ਨਾਲ ਪੂਰੀ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾ ਕਿਹਾ ਕਿ ਮੀਟਿੰਗ ਵਿੱਚ ਆਨਲਾਈਨ ਸ਼ਾਮਲ ਹੋਏ ਇੱਕ ਮੈਂਬਰ ਪਰਾਸਰਨ ਨੇ ਟਰੱਸਟ ਡੀਡ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਚੰਪਤ ਰਾਏ ਦਾ ਅਸਤੀਫਾ ਮਿਲਣ ਦੇ ਬਾਅਦ ਆਪਣੇ ਆਪ ਸਵੀਕਾਰ ਹੋ ਗਿਆ ਸੀ। ਇਸ ਆਧਾਰ 'ਤੇ ਅਸਤੀਫਾ ਸਵੀਕਾਰ ਕਰ ਲਿਆ ਗਿਆ। ਹਾਲਾਂਕਿ, ਮਹੰਤ ਦਿਨੇਂਦਰ ਦਾਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਟਰੱਸਟ ਡੀਡ ਵਿੱਚ ਨਿਰਧਾਰਤ ਅਸਤੀਫਾ ਪ੍ਰਕਿਰਿਆਵਾਂ ਅਤੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾ ਕਿਹਾ ਕਿ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਸੀ ਅਤੇ ਸਾਰੇ ਟਰੱਸਟ ਮੈਂਬਰਾਂ ਨੂੰ ਸੂਚਤ ਕੀਤਾ ਜਾਣਾ ਚਾਹੀਦਾ ਸੀ। ਇਹ ਬਿਆਨ, ਜੋ ਕਿ ਚੱਲ ਰਹੇ ਚੰਦਾ ਚੋਰੀ ਵਿਵਾਦ ਦੇ ਵਿਚਕਾਰ ਆਇਆ ਹੈ, ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅੰਦਰ ਫੁੱਟ ਨੂੰ ਹੋਰ ਡੂੰਘਾ ਕਰਦਾ ਜਾਪਦਾ ਹੈ। ਹੁਣ ਚੋਰੀ ਦੀ ਜਾਂਚ ਦੇ ਨਾਲ ਚੰਪਤ ਰਾਏ ਦੇ ਅਸਤੀਫੇ ਦੀ ਪ੍ਰਕਿਰਿਆ ਵੀ ਨਵੇਂ ਵਿਵਾਦ ਦਾ ਵਿਸ਼ਾ ਬਣ ਗਈ ਹੈ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana