Monday, 20 Jan, 12.25 am ਨਵਾਂ ਜ਼ਮਾਨਾ

ਰਾਸ਼ਟਰੀ
ਡਿਊਟੀ ਦੌਰਾਨ ਸ਼ਹੀਦ ਹੋਏ ਹਵਾਲਦਾਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਟਾਂਡਾ ਉੜਮੁੜ
(ਉਂਕਾਰ ਸਿੰਘ)
ਐਤਵਾਰ ਟਾਂਡਾ ਨਜ਼ਦੀਕ ਪੈਂਦੇ ਪਿੰਡ ਜਹੂਰਾ ਦੇ ਬਲਜਿੰਦਰ ਸਿੰਘ ਹਵਾਲਦਾਰ, ਜੋ ਕਿ ਲੇਹ ਲਦਾਖ ਵਿਖੇ ਫੌਜ ਦੀ ਡਿਊਟੀ 'ਤੇ ਸਨ, ਦੇ ਦਿਮਾਗ ਵਿਚ ਬਲਾਕੇਜ ਆਉਣ ਕਾਰਨ ਹਸਪਤਾਲ ਵਿਚ ਅਪਰੇਸ਼ਨ ਦੌਰਾਨ ਚੱਲ ਵਸੇ।
ਉਹਨਾ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਜਹੂਰਾ ਵਿਖੇ ਸਸਕਾਰ ਕੀਤਾ ਗਿਆ। ਇਸ ਦੁਖਦਾਈ ਸਮੇਂ ਮੁੱਖ ਮੰਤਰੀ ਦੇ ਸਲਾਹਕਾਰ ਸੰਗਤ ਸਿੰਘ ਗਿਲਜੀਆਂ, ਏ ਡੀ ਸੀ ਹਰਪ੍ਰੀਤ ਸਿੰਘ, ਐੱਸ ਡੀ ਐੱਮ ਜਯੋਤੀ ਬਾਲਾ, ਸਮੂਹ ਪਰਵਾਰਕ ਮੈਂਬਰਾਂ ਤੇ ਪਤਨੀ ਪ੍ਰਦੀਪ ਕੌਰ ਵੱਲੋਂ ਉਹਨਾ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਸੈਨਿਕ ਭਲਾਈ ਅਫਸਰ ਕਮਲ ਰੰਧਾਵਾ ਵੱਲੋਂ ਪਰਵਾਰ ਨੂੰ ਪੰਜ ਲੱਖ ਪਲਾਟ ਵਾਸਤੇ, ਪੰਜ ਲੱਖ ਹੋਰ ਗ੍ਰਾਂਟ, ਦੋ ਲੱਖ ਮਾਤਾ-ਪਿਤਾ ਨੂੰ ਗ੍ਰਾਂਟ ਤੇ ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ।
Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top