Dailyhunt Logo
  • Light mode
    Follow system
    Dark mode
    • Play Story
    • App Story

ਦੁਸਾਂਝ ਵੱਲੋਂ ਜਮਹੂਰੀਅਤ ਨੂੰ ਪ੍ਰਣਾਏ ਲੋਕਾਂ ਨੂੰ ਵਧਾਈ

ਲੰਧਰ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕੌਮੀ ਸਕੱਤਰ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਪ੍ਰਧਾਨ ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ ਨੇ ਦਿੱਲੀ ਜੰਤਰ-ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ ਦੀ ਜਿੱਤ 'ਤੇ ਸਮੁੱਚੀਆਂ ਜਮਹੂਰੀਅਤਪਸੰਦ ਤਾਕਤਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾ ਕਿਹਾ ਹੈ ਕਿ ਇਸ ਜਿੱਤ ਨੇ ਸਾਨੂੰ ਵਿਖਾਇਆ ਹੈ ਕਿ ਕੋਈ ਕਿੰਨਾ ਵੀ ਜ਼ਾਲਮ ਹੋਵੇ, ਅੰਤ ਵਿੱਚ ਉਸ ਨੂੰ ਝੁਕਣਾ ਪੈਂਦਾ ਹੈ।

ਉਨ੍ਹਾ ਸਿੱਖਿਆ ਦੇ ਨਿੱਜੀਕਰਨ ਦਾ ਵੀ ਵਿਰੋਧ ਕੀਤਾ ਹੈ।
ਇੰਡੋਨੇਸ਼ੀਆ ਤੋਂ ਪੰਜਾਬ ਲਿਆਂਦਾ ਗੈਂਗਸਟਰ ਜੋਬਨ ਬਿੱਲਾ
ਚੰਡੀਗੜ੍ਹ : ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਵਿਦੇਸ਼ਾਂ 'ਚ ਬੈਠੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਦਿਆਂ ਫ਼ਰਾਰ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਡਿਪੋਰਟ ਕਰਵਾ ਕੇ ਪੰਜਾਬ ਲਿਆਉਣ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਏ ਜੀ ਟੀ ਐੱਫ ਨੇ ਪੰਜਾਬ ਪੁਲਸ ਦੇ 'ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ' ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਇਸ ਕੌਮਾਂਤਰੀ ਕਾਰਵਾਈ ਨੂੰ ਅੰਜਾਮ ਦਿੱਤਾ। ਉਨ੍ਹਾ ਇਸ ਨੂੰ ਸਰਹੱਦ ਪਾਰ ਚੱਲ ਰਹੇ ਸੰਗਠਿਤ ਅਪਰਾਧ ਖ਼ਿਲਾਫ਼ ਪੰਜਾਬ ਪੁਲਸ ਦੀ ਇੱਕ ਅਹਿਮ ਪ੍ਰਾਪਤੀ ਕਰਾਰ ਦਿੱਤਾ।
ਕੈਨੇਡਾ 'ਚ ਪੰਜਾਬੀ ਦੇ ਕਤਲ ਕੇਸ 'ਚ ਮੁਲਜ਼ਮ 3 ਸਾਲ ਬਾਅਦ ਕਾਬੂ
ਮਿਸੀਗਾਗਾ : ਪੀਲ ਰਿਜਨਲ ਪੁਲਸ ਨੇ ਮਿਸੀਸਾਗਾ ਵਿੱਚ 2023 ਵਿੱਚ ਇੱਕ ਪੰਜਾਬੀ ਨੌਜਵਾਨ ਦੇ ਕਤਲ ਦੇ ਸੰਬੰਧ ਵਿੱਚ ਦੂਜੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਮਸਾਈਡ ਬਿਊਰੋ ਦੇ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਕਿ ਕੈਲੇਡਨ ਦੇ ਰਹਿਣ ਵਾਲੇ 26 ਸਾਲਾ ਡੇਵੌਂਟੇ ਥੌਪਸਨ ਨੂੰੰ ਟੋਰਾਂਟੋ ਵਿੱਚ ਹਿਰਾਸਤ ਵਿੱਚ ਲਿਆ ਗਿਆ। ਉਸ 'ਤੇ ਕਤਲ ਦੇ ਦੂਜੇ ਦਰਜੇ ਦਾ ਦੋਸ਼ ਹੈ। ਇਹ ਮਾਮਲਾ 9 ਜੁਲਾਈ 2023 ਦਾ ਹੈ, ਜਦੋਂ ਬਰੈਂਪਟਨ ਦੇ ਰਹਿਣ ਵਾਲੇ 24 ਸਾਲਾ ਗੁਰਵਿੰਦਰ ਨਾਥ, ਜੋ ਫੂਡ ਡਲਿਵਰੀ ਡਰਾਈਵਰ ਵਜੋਂ ਕੰੰਮ ਕਰ ਰਹੇ ਸਨ, ਉਪਰ ਬ੍ਰਿਟਾਨੀਆ ਰੋਡ ਅਤੇ ਕ੍ਰੈਡਿਟਵਿਊ ਰੋਡ ਨੇੜੇ ਰਾਤ 2:10 ਵਜੇ ਹਮਲਾ ਕੀਤਾ ਗਿਆ ਅਤੇ ਉਸ ਦੀ ਗੱਡੀ ਖੋਹ ਲਈ ਗਈ। ਨਾਥ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਿਥੇ ਉਸ ਦੀ ਸੱਟਾਂ ਕਾਰਨ ਮੌਤ ਹੋ ਗਈ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana