Dailyhunt Logo
  • Light mode
    Follow system
    Dark mode
    • Play Story
    • App Story
ਏ ਐੱਸ ਆਈ ਦੀ ਹੱਤਿਆ

ਏ ਐੱਸ ਆਈ ਦੀ ਹੱਤਿਆ

ਜੀਠਾ/ਜੈਂਤੀਪੁਰ/ ਕੱਥੂ ਨੰਗਲ (ਸੋਇਮ ਅਨੰਦ, ਸੁਖਬੀਰ ਸਿੱਧੂ/ ਪ੍ਰੀਤਮ ਸਿੰਘ)-ਮਜੀਠਾ ਦੇ ਬਾਹਰਵਾਰ ਐਤਵਾਰ ਸਵੇਰੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪੰਜਾਬ ਪੁਲਸ ਦੇ ਏ ਐੱਸ ਆਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜੋਗਾ ਸਿੰਘ (58) ਪੁੱਤਰ ਪਿਆਰਾ ਸਿੰਘ ਨਿਵਾਸੀ ਪਿੰਡ ਘਣੀਏਕੇ (ਗੁਰਦਾਸਪੁਰ) ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਵਿਖੇ ਟਰੈਫਿਕ ਪੁਲਸ ਵਿੱਚ ਤਾਇਨਾਤ ਸੀ।

ਜੋਗਾ ਸਿੰਘ ਕਾਰ ਪੈਂਚਰ ਹੋ ਜਾਣ ਕਾਰਨ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਮਜੀਠਾ ਕਸਬੇ ਤੋਂ ਬਾਹਰ ਨਿਕਲਿਆ, ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜੋਗਾ ਸਿੰਘ ਦੇ ਦੋ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜੋਗਾ ਸਿੰਘ ਦੇ ਦੋ ਬੱਚੇ ਵਿਦੇਸ਼ 'ਚ ਰਹਿੰਦੇ ਹਨ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana