Dailyhunt Logo
  • Light mode
    Follow system
    Dark mode
    • Play Story
    • App Story
ਹੁਣ ਕਿਤੇ ਨਹੀਂ ਰਿਹਾ ਰਾਜ!

ਹੁਣ ਕਿਤੇ ਨਹੀਂ ਰਿਹਾ ਰਾਜ!

ਵੀਂ ਦਿੱਲੀ : ਕੇਰਲਾ ਵਿੱਚ ਖੱਬੇ ਮੁਹਾਜ਼ ਦੀ ਹਾਰ ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ 1977 ਤੋਂ ਦੇਸ਼ ਵਿੱਚ ਕਿਸੇ ਰਾਜ 'ਚ ਕਮਿਊਨਿਸਟਾਂ ਦੀ ਸਰਕਾਰ ਨਹੀਂ ਹੋਵੇਗੀ। ਇੱਕ ਵੇਲੇ ਕਮਿਊਨਿਸਟਾਂ ਨੇ ਕੇਰਲਾ, ਤ੍ਰਿਪੁਰਾ ਤੇ ਪੱਛਮੀ ਬੰਗਾਲ ਵਿੱਚ ਰਾਜ ਕੀਤਾ। ਸੀ ਪੀ ਆਈ ਨੇ 1957 ਵਿੱਚ ਕੇਰਲਾ 'ਚ ਈ ਐੱਮ ਐੱਸ ਨੰਬੂਦਰੀਪਾਦ ਦੀ ਅਗਵਾਈ 'ਚ ਪਹਿਲੀ ਸਰਕਾਰ ਬਣਾਈ, ਭਾਵੇਂ ਕਿ ਬਹੁਮਤ ਬਹੁਤ ਥੋੜ੍ਹਾ ਸੀ।

ਦਰਅਸਲ ਇਹ ਦੁਨੀਆ ਵਿੱਚ ਪਹਿਲੀ ਜਮਹੂਰੀ ਢੰਗ ਨਾਲ ਚੁਣੀ ਕਮਿਊਨਿਸਟ ਸਰਕਾਰ ਸੀ। ਇਸ ਨੇ ਵਿਆਪਕ ਖੇਤੀ ਤੇ ਜ਼ਮੀਨੀ ਸੁਧਾਰ ਕੀਤੇ। ਸਰਕਾਰ 'ਚ ਸਿਆਸੀ, ਇਲਾਕਾਈ, ਧਾਰਮਿਕ ਤੇ ਸਮਾਜੀ ਹਿੱਤਾਂ ਵਾਲੀਆਂ ਹੋਰ ਪਾਰਟੀਆਂ ਵੀ ਸਨ। ਇਨ੍ਹਾਂ ਨੇ ਸੁਧਾਰਾਂ ਦਾ ਵਿਰੋਧ ਕੀਤਾ।

ਨਤੀਜੇ ਵਜੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਇਸ ਨੂੰ ਦੋ ਸਾਲ ਬਾਅਦ ਡਿਸਮਿਸ ਕਰਨ ਦਾ ਮੌਕਾ ਮਿਲ ਗਿਆ। ਦੇਸ਼ ਵਿੱਚ ਕੇਂਦਰ ਨੇ ਪਹਿਲੀ ਵਾਰ ਧਾਰਾ 356 ਲਾਗੂ ਕਰਕੇ ਕਿਸੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ। ਪੱਛਮੀ ਬੰਗਾਲ ਵਿੱਚ ਖੱਬੇ ਮੁਹਾਜ਼ ਨੇ ਜਿਓਤੀ ਬਾਸੂ ਤੇ ਬੁੱਧਾਦੇਵ ਭੱਟਾਚਾਰੀਆ ਦੀ ਅਗਵਾਈ ਵਿੱਚ 1977 ਤੋਂ 2011 ਤੱਕ ਰਾਜ ਕੀਤਾ। ਤ੍ਰਿਪੁਰਾ ਵਿੱਚ 1977 'ਚ ਪਹਿਲੀ ਵਾਰ ਖੱਬੇ ਮੁਹਾਜ਼ ਨੇ ਸਰਕਾਰ ਬਣਾਈ। ਮਾਣਿਕ ਸਰਕਾਰ 1998 ਤੋਂ 2018 ਤੱਕ ਮੁੱਖ ਮੰਤਰੀ ਰਹੇ। ਉਸ ਤੋਂ ਬਾਅਦ ਭਾਜਪਾ ਨੇ ਤ੍ਰਿਪੁਰਾ 'ਤੇ ਕਬਜ਼ਾ ਕਰ ਲਿਆ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana