Saturday, 18 Jan, 11.26 pm ਨਵਾਂ ਜ਼ਮਾਨਾ

ਰਾਸ਼ਟਰੀ
ਇੰਦਰਾ ਜੈਸਿੰਘ ਵੱਲੋਂ ਮੁਆਫ਼ੀ ਦੀ ਸਲਾਹ 'ਤੇ ਗੁੱਸਾਈ ਨਿਰਭੈਆ ਦੀ ਮਾਂ

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸੀਨੀਅਰ ਵਕੀਲ ਇੰਦਰਾ ਜੈਸਿੰਘ ਵੱਲੋਂ ਮਾਫ਼ੀ ਦੇਣ ਦੇ ਸੁਝਾਅ 'ਤੇ ਨਿਰਭੈਆ ਦੀ ਮਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ, 'ਆਖਿਰ ਇੰਦਰਾ ਜੈਸਿੰਘ ਮੈਨੂੰ ਇਹ ਸਲਾਹ ਦੇਣ ਵਾਲੀ ਹੈ ਕੌਣ? ਪੂਰਾ ਦੇਸ਼ ਦੋਸ਼ੀਆਂ ਨੂੰ ਫਾਂਸੀ ਚਾਹੁੰਦਾ ਹੈ। ਉਨ੍ਹਾਂ ਵਰਗੇ ਲੋਕਾਂ ਕਾਰਨ ਹੀ ਬਲਾਤਕਾਰ ਪੀੜਤਾਂ ਦੇ ਨਾਲ ਇਨਸਾਫ਼ ਨਹੀਂ ਹੋ ਪਾਉਂਦਾ।' ਉਨ੍ਹਾ ਕਿਹਾ ਕਿ ਮੈਂ ਕਦੀ ਵਹਿੰਸ਼ੀ ਦਰਿੰਦਿਆਂ ਨੂੰ ਮੁਆਫ਼ ਨਹੀਂ ਕਰਾਂਗੀ। ਭਗਵਾਨ ਵੀ ਆ ਕੇ ਕਿ ਆਸ਼ਾ ਤੂੰ ਮੁਆਫ਼ ਕਰ ਦੇ, ਫਿਰ ਵੀ ਇਨ੍ਹਾਂ ਦਰਿੰਦਿਆਂ ਨੂੰ ਮੁਆਫ ਨਹੀਂ ਕਰਾਂਗੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੀ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਸੋਨੀਆ ਗਾਂਧੀ ਦੀ ਉਦਾਹਰਣ ਦਿੰਦੇ ਹੋਏ ਕਿਹਾ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਪਤੀ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਮੁਆਫ਼ ਕੀਤਾ ਸੀ, ਉਸੇ ਤਰ੍ਹਾਂ ਨਿਰਭੈਆ ਦੀ ਮਾਂ ਨੂੰ ਵੀ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਆਸ਼ਾ ਦੇਵੀ ਨੇ ਕਿਹਾ, 'ਵਿਸ਼ਵਾਸ ਨਹੀਂ ਹੁੰਦਾ ਕਿ ਆਖਿਰ ਇੰਦਰਾ ਜੈਸਿੰਘ ਮੈਨੂੰ ਇਸ ਤਰ੍ਹਾਂ ਦੀ ਸਲਾਹ ਦੇਣ ਦੀ ਹਿੰਮਤ ਕਿਸ ਤਰ੍ਹਾਂ ਕਰ ਸਕਦੀ ਹੈ। ਬੀਤੇ ਸਾਲਾਂ 'ਚ ਸੁਪਰੀਮ ਕੋਰਟ 'ਚ ਉਨ੍ਹਾਂ ਨਾਲ ਕਈ ਵਾਰ ਮੁਲਾਕਾਤ ਹੋਈ।
ਉਨ੍ਹਾਂ ਨੇ ਇੱਕ ਵਾਰ ਵੀ ਹਾਲਚਾਲ ਨਹੀਂ ਪੁੱਛਿਆ ਅਤੇ ਅੱਜ ਉਹ ਦੋਸ਼ੀਆਂ ਲਈ ਬੋਲ ਰਹੀ ਹੈ।' ਆਸ਼ਾ ਦੇਵੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਦੋਸ਼ੀਆਂ ਦਾ ਸਮਰੱਥਨ ਕਰਕੇ ਆਪਣੀ ਜੀਵਕਾ ਕਮਾਉਂਦੇ ਹਨ। ਇਸ ਦੇ ਚਲਦੇ ਬਲਾਤਕਾਰ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ।
Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top