Dailyhunt
ਜਾਲ੍ਹੀ ਤਸਵੀਰਾਂ ਵਾਇਰਲ ਹੋਣ ਮਗਰੋਂ ਇਟਲੀ ਦੀ ਪ੍ਰਧਾਨ ਮੰਤਰੀ ਵੱਲੋਂ ਚੇਤਾਵਨੀ

ਜਾਲ੍ਹੀ ਤਸਵੀਰਾਂ ਵਾਇਰਲ ਹੋਣ ਮਗਰੋਂ ਇਟਲੀ ਦੀ ਪ੍ਰਧਾਨ ਮੰਤਰੀ ਵੱਲੋਂ ਚੇਤਾਵਨੀ

ਰੋਮ : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਸੋਸ਼ਲ ਮੀਡੀਆ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੀਆਂ ਆਪਣੀਆਂ ਅਸ਼ਲੀਲ ਅਤੇ ਜਾਲ੍ਹੀ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਮੇਲੋਨੀ ਨੇ ਮੰਗਲਵਾਰ ਇੱਕ ਬਿਆਨ ਜਾਰੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਇੰਟਰਨੈੱਟ 'ਤੇ ਫੈਲਾਈ ਜਾ ਰਹੀ ਗੁੰਮਰਾਹਕੁੰਨ ਜਾਣਕਾਰੀ ਅਤੇ ਤਸਵੀਰਾਂ ਬਾਰੇ ਸੁਚੇਤ ਰਹਿਣ।

ਉਨ੍ਹਾ ਕਿਹਾ ਕਿ ਤਕਨਾਲੋਜੀ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਨੇ ਖ਼ੁਦ ਇੱਕ ਅਜਿਹੀ ਤਸਵੀਰ ਸਾਂਝੀ ਕਰਕੇ ਸੱਚਾਈ ਸਾਹਮਣੇ ਲਿਆਂਦੀ ਅਤੇ ਵਿਅੰਗ ਕਰਦਿਆਂ ਕਿਹਾ ਕਿ ਏ ਆਈ ਬਣਾਉਣ ਵਾਲੇ ਨੇ ਉਨ੍ਹਾ ਦੀ ਦਿੱਖ ਨੂੰ 'ਕਾਫ਼ੀ ਸੁਧਾਰ' ਦਿੱਤਾ ਹੈ, ਪਰ ਇਹ ਮਾਮਲਾ ਨਿੱਜੀ ਹਮਲਿਆਂ ਤੋਂ ਕਿਤੇ ਵੱਧ ਗੰਭੀਰ ਹੈ। ਮੇਲੋਨੀ ਨੇ ਕਿਹਾ, 'ਡੀਪਫੇਕ ਇੱਕ ਖ਼ਤਰਨਾਕ ਹਥਿਆਰ ਹੈ, ਕਿਉਂਕਿ ਇਹ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ ਅਤੇ ਨੁਕਸਾਨ ਪਹੁੰਚਾ ਸਕਦਾ ਹੈ।' ਉਨ੍ਹਾ ਕਿਹਾ ਕਿ ਉਹ ਆਪਣਾ ਬਚਾਅ ਕਰਨ ਦੇ ਸਮਰੱਥ ਹਨ, ਪਰ ਆਮ ਨਾਗਰਿਕਾਂ ਲਈ ਅਜਿਹੇ ਹਮਲੇ ਘਾਤਕ ਹੋ ਸਕਦੇ ਹਨ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana