Dailyhunt Logo
  • Light mode
    Follow system
    Dark mode
    • Play Story
    • App Story

ਕਮਰਸ਼ੀਅਲ ਸਿਲੰਡਰ 993 ਮਹਿੰਗਾ

ਵੀਂ ਦਿੱਲੀ : 19 ਕਿੱਲੋ ਦੇ ਕਮਰਸ਼ੀਅਲ ਐੱਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ ਸ਼ੁੱਕਰਵਾਰ 993 ਰੁਪਏ ਦਾ ਵਾਧਾ ਕਰ ਦਿੱਤਾ ਗਿਆ, ਜਿਸ ਨਾਲ ਦਿੱਲੀ ਵਿੱਚ ਇਸ ਦੀ ਕੀਮਤ 3,071.50 ਰੁਪਏ ਹੋ ਗਈ ਹੈ।5 ਕਿੱਲੋ ਦੇ ਐੱਫ ਟੀ ਐੱਲ (ਫ੍ਰੀ ਟਰੇਡ ਐੱਲ ਪੀ ਜੀ) ਸਿਲੰਡਰ ਦੀ ਕੀਮਤ ਵਿੱਚ ਵੀ ਤੁਰੰਤ ਪ੍ਰਭਾਵ ਨਾਲ 261 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ।14.2 ਕਿੱਲੋ ਦੇ ਘਰੇਲੂ ਐੱਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ।

ਗੁਰਪਤਵੰਤ ਪਨੂੰ ਦੇ ਚੁੱਕੇ ਸਾਢੇ ਪੰਜ ਸਾਲਾਂ ਲਈ ਅੰਦਰ
ਮੁਹਾਲੀ : ਸਥਾਨਕ ਐੱਨ ਆਈ ਏ ਵਿਸ਼ੇਸ਼ ਅਦਾਲਤ ਨੇ 14 ਅਗਸਤ 2020 ਨੂੰ ਮੋਗਾ ਦੇ ਡਿਪਟੀ ਕਮਿਸ਼ਨਰ ਦਫਤਰ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਅਤੇ ਤਿਰੰਗੇ ਦਾ ਅਪਮਾਨ ਕਰਨ ਦੇ ਮਾਮਲੇ ਵਿੱਚ ਇੰਦਰਜੀਤ ਸਿੰਘ ਤੇ ਜਸਪਾਲ ਸਿੰਘ (ਵਾਸੀ ਮੋਗਾ) ਨੂੰ ਪੰਜ ਸਾਲ ਛੇ ਮਹੀਨੇ ਦੀ ਕੈਦ ਅਤੇ 16-16 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਂਚ ਮੁਤਾਬਕ ਇਹ ਸਾਰੀ ਸਾਜ਼ਿਸ਼ 'ਸਿੱਖਸ ਫਾਰ ਜਸਟਿਸ' ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਦੇ ਇਸ਼ਾਰੇ 'ਤੇ ਘੜੀ ਗਈ ਸੀ। ਦੋਸ਼ੀਆਂ ਨੇ ਤਿਰੰਗੇ ਝੰਡੇ ਦੀ ਰੱਸੀ ਕੱਟ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ ਸੀ ਅਤੇ ਉਸ ਦੀ ਬੇਅਦਬੀ ਕੀਤੀ ਸੀ।
'ਸੁਪਰ ਖਾਲਸਾ' ਆਪ 'ਚ
ਚੰਡੀਗੜ੍ਹ : 'ਇੰਡੀਆਜ਼ ਸਟ੍ਰੌਂਗੇਸਟ ਮੈਨ' ਦਾ ਖਿਤਾਬ ਜਿੱਤਣ ਵਾਲੇ ਇੰਦਰਪ੍ਰੀਤ ਸਿੰਘ (ਸੁਪਰ ਖਾਲਸਾ) ਸ਼ੁੱਕਰਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਇੰਦਰਪ੍ਰੀਤ ਸਿੰਘ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ।ਇੰਦਰਪ੍ਰੀਤ ਸਿੰਘ ਪ੍ਰੋ-ਰੇਸਲਿੰਗ ਦੇ ਹੈਵੀਵੇਟ ਚੈਂਪੀਅਨ ਹਨ ਅਤੇ ਪੰਜਾਬ ਸਟੇਟ ਪਾਵਰਲਿਫਟਿੰਗ ਵਿੱਚ ਚਾਰ ਵਾਰ ਸੋਨ ਤਗਮਾ ਜਿੱਤ ਚੁੱਕੇ ਹਨ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana