Dailyhunt Logo
  • Light mode
    Follow system
    Dark mode
    • Play Story
    • App Story

ਕੇਂਦਰ ਸਰਕਾਰ ਕਰੇਗੀ 'ਸਤਲੁਜ' ਦੀ ਸਮੀਖਿਆ

ਵੀਂ ਦਿੱਲੀ : ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੀ ਇੱਕ ਉੱਚ-ਪੱਧਰੀ ਅੰਤਰ-ਵਿਭਾਗੀ ਕਮੇਟੀ ਦਿਲਜੀਤ ਦੁਸਾਂਝ ਦੀ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਅਧਾਰਿਤ ਬਣੀ ਫ਼ਿਲਮ 'ਸਤਲੁਜ' ਦੀ ਸਮੀਖਿਆ ਕਰੇਗੀ। ਇਸ ਫ਼ਿਲਮ 'ਤੇ ਪਾਬੰਦੀ ਨੂੰ ਲੈ ਕੇ ਉਠੇ ਰੋਹ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਆਪਣੇ ਫ਼ੈਸਲੇ 'ਤੇ ਮੁੜ ਗ਼ੌਰ ਕਰਨ ਲਈ ਕਦਮ ਉਠਾਏ ਹਨ।

ਅੰਤਰ ਵਿਭਾਗੀ ਕਮੇਟੀ ਹੁਣ ਇਨਫਰਮੇਸ਼ਨ ਟੈਕਨਾਲੋਜੀ ਐਕਟ ਦੀ ਧਾਰਾ 69-ਏ ਤਹਿਤ ਸਮੀਖਿਆ ਕਰੇਗੀ।
ਯਾਦ ਰਹੇ ਕਿ ਫ਼ਿਲਮ 'ਸਤਲੁਜ' ਨੂੰ ਓ ਟੀ ਟੀ ਪਲੇਟਫ਼ਾਰਮ ਤੋਂ ਐਤਵਾਰ ਦੀ ਰਾਤ ਨੂੰ ਹਟਾ ਦਿੱਤਾ ਗਿਆ ਸੀ। ਕੇਂਦਰ ਸਰਕਾਰ ਦੀ ਸਮੀਖਿਆ ਮਗਰੋਂ ਹੁਣ ਫ਼ਿਲਮ ਤੋਂ ਪਾਬੰਦੀ ਹਟਣ ਦੀ ਸੰਭਾਵਨਾ ਬਣ ਸਕਦੀ ਹੈ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana