Saturday, 16 Nov, 12.25 am ਨਵਾਂ ਜ਼ਮਾਨਾ

ਰਾਸ਼ਟਰੀ
ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਵਾਈ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਭਰਾਵਾਂ ਮਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੂੰ ਜਾਪਾਨੀ ਕੰਪਨੀ ਦਾਈਚੀ ਸਾਂਕਿਓ ਨੂੰ 3500 ਕਰੋੜ ਰੁਪਏ ਨਾ ਦੇਣ ਦੇ ਕੇਸ ਵਿਚ ਹੱਤਕ ਅਦਾਲਤ ਦਾ ਦੋਸ਼ੀ ਪਾਇਆ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਕਿਹਾ ਕਿ ਉਨ੍ਹਾਂ ਫੋਰਟਿਸ ਹੈੱਲਥ ਕੇਅਰ ਵਿਚਲੇ ਆਪਣੇ ਸ਼ੇਅਰ ਵੇਚ ਕੇ ਉਸ ਦੇ ਹੁਕਮ ਦੀ ਉਲੰਘਣਾ ਕੀਤੀ।
ਦਰਅਸਲ ਸਿੰਘਾਪੁਰ ਦੇ ਟ੍ਰਿਬਿਊਨਲ ਨੇ 2016 ਵਿਚ ਸਿੰਘ ਭਰਾਵਾਂ ਨੂੰ ਕਿਹਾ ਸੀ ਕਿ ਉਹ ਦਾਈਚੀ ਨੂੰ 3500 ਕਰੋੜ ਰੁਪਏ ਦੇਣ। ਦਾਈਚੀ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਉਹ ਸਿੰਘ ਭਰਾਵਾਂ ਤੋਂ ਟ੍ਰਿਬਿਊਨਲ ਦੇ ਹੁਕਮ ਦੀ ਪਾਲਣਾ ਕਰਾਵੇ। ਚੀਫ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਿੰਘ ਭਰਾਵਾਂ ਨੇ ਕੋਰਟ ਦੇ ਉਸ ਹੁਕਮ ਦੀ ਉਲੰਘਣਾ ਕੀਤੀ, ਜਿਸ ਵਿਚ ਉਨ੍ਹਾਂ ਨੂੰ ਫੋਰਟਿਸ ਗਰੁੱਪ ਵਿਚਲੇ ਆਪਣੇ ਸ਼ੇਅਰਾਂ ਦੀ ਵਿਕਰੀ ਮਲੇਸ਼ੀਆਈ ਕੰਪਨੀ ਆਈ ਐੱਚ ਐੱਚ ਹੈੱਲਥ ਕੇਅਰ ਨੂੰ ਨਾ ਕਰਨ ਲਈ ਕਿਹਾ ਗਿਆ ਸੀ। ਕੋਰਟ ਨੇ ਕਿਹਾ ਕਿ ਸਜ਼ਾ ਦੇ ਸਵਾਲ 'ਤੇ ਉਹ ਸਿੰਘ ਭਰਾਵਾਂ ਨੂੰ ਬਾਅਦ ਵਿਚ ਸੁਣਨਗੇ। ਦਾਈਚੀ ਨੇ ਸਿੰਘ ਭਰਾਵਾਂ ਵਿਰੁੱਧ ਹੱਤਕ ਅਦਾਲਤ ਦੀ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ਦੇ ਹੱਕ ਵਿਚ ਟ੍ਰਿਬਿਊਨਲ ਦਾ ਫੈਸਲਾ ਸੰਕਟ ਵਿਚ ਪੈ ਗਿਆ ਹੈ, ਕਿਉਂਕਿ ਸਿੰਘ ਭਰਾਵਾਂ ਨੇ ਉਸ ਨੂੰ ਪੈਸੇ ਦੇਣ ਦੀ ਥਾਂ ਫੋਰਟਿਸ ਗਰੁੱਪ ਵਿਚਲੇ ਸ਼ੇਅਰ ਮਲੇਸ਼ੀਆ ਦੀ ਕੰਪਨੀ ਨੂੰ ਵੇਚ ਦਿੱਤੇ ਹਨ। ਸਿੰਘ ਭਰਾਵਾਂ ਨੇ 2008 ਵਿਚ ਰੈਨਬੈਕਸੀ ਦਾਈਚੀ ਨੂੰ ਵੇਚ ਦਿੱਤੀ ਸੀ। ਬਾਅਦ ਵਿਚ ਸਨ ਫਾਰਮਾਸਿਊਟੀਕਲਜ਼ ਨੇ ਦਾਈਚੀ ਤੋਂ 3.2 ਅਰਬ ਡਾਲਰ ਵਿਚ ਰੈਨਬੈਕਸੀ ਖਰੀਦ ਲਈ। ਦਾਈਚੀ ਦਾ ਦੋਸ਼ ਹੈ ਕਿ ਸਿੰਘ ਭਰਾਵਾਂ ਨੇ ਉਸ ਨੂੰ ਰੈਨਬੈਕਸੀ ਵੇਚਣ ਵੇਲੇ ਕਈ ਤੱਥ ਲੁਕੋਏ, ਜਿਸ ਨਾਲ ਉਸ ਦਾ ਨੁਕਸਾਨ ਹੋਇਆ।
Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top
// // // // $find_pos = strpos(SERVER_PROTOCOL, "https"); $comUrlSeg = ($find_pos !== false ? "s" : ""); ?>