Dailyhunt
ਨਾ ਦੇਖ ਸਕਦੀ ਤੇ ਨਾ ਸੁਣ, ਨੰਬਰ 98.75 ਫੀਸਦੀ

ਨਾ ਦੇਖ ਸਕਦੀ ਤੇ ਨਾ ਸੁਣ, ਨੰਬਰ 98.75 ਫੀਸਦੀ

ਖਨਊ : ਇੱਥੋਂ ਦੀ 19 ਸਾਲਾ ਸਾਰਾ ਮੋਈਨ ਨੇ ਆਈ ਐੱਸ ਸੀ 12ਵੀਂ ਦੀ ਪ੍ਰੀਖਿਆ ਵਿੱਚ 98.75 ਫੀਸਦੀ (ਬੈਸਟ ਆਫ ਫੋਰ) ਅੰਕ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਾਰਾ ਨਾ ਤਾਂ ਦੇਖ ਸਕਦੀ ਹੈ ਅਤੇ ਨਾ ਹੀ ਸੁਣ ਸਕਦੀ ਹੈ ਅਤੇ ਉਹ ਸਾਰਕੋਇਡੋਸਿਸ ਨਾਮਕ ਇੱਕ ਦੁਰਲੱਭ ਬਿਮਾਰੀ ਨਾਲ ਵੀ ਲੜ ਰਹੀ ਹੈ।ਸਾਰਾ ਦੇ ਨਤੀਜੇ ਉਸ ਦੀ ਮਿਹਨਤ ਦੀ ਗਵਾਹੀ ਭਰਦੇ ਹਨ ।

ਉਸਨੇ ਭੂਗੋਲ 'ਚ 100 ਚੋਂ 100, ਮਾਸ ਮੀਡੀਆ 'ਚ 100 'ਚੋਂ 100, ਅੰਗਰੇਜ਼ੀ 'ਚ 100 'ਚੋਂ 98, ਇਤਿਹਾਸ 'ਚ 100 'ਚੋਂ 97 ਤੇ ਮਨੋਵਿਗਿਆਨ 'ਚ 100 'ਚੋਂ 96 ਅੰਕ ਹਾਸਲ ਕੀਤੇ।
ਸਾਰਾ ਆਪਣੀ ਪੜ੍ਹਾਈ ਲਈ ਬਰੇਲ ਡਿਸਪਲੇਅ ਅਤੇ ਔਰਬਿਟ ਰੀਡਰ ਵਰਗੀਆਂ ਸਹਾਇਕ ਮਸ਼ੀਨਾਂ ਦੀ ਵਰਤੋਂ ਕਰਦੀ ਹੈ। ਇਹ ਯੰਤਰ ਕੰਪਿਊਟਰ ਜਾਂ ਡਿਜੀਟਲ ਲਿਖਤ ਨੂੰ ਪੜ੍ਹਨਯੋਗ ਉਭਰਵੀਂ ਲਿਪੀ ਵਿੱਚ ਬਦਲ ਦਿੰਦੇ ਹਨ, ਜਿਸ ਨਾਲ ਉਹ ਸੁਤੰਤਰ ਤੌਰ 'ਤੇ ਪੜ੍ਹ ਅਤੇ ਲਿਖ ਸਕਦੀ ਹੈ। ਸਾਰਾ ਦੇ ਪਿਤਾ ਮੋਈਨ ਅਹਿਮਦ ਇਦਰੀਸੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਆਈ ਏ ਐੱਸ ਅਫਸਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ, ਖਾਸ ਕਰਕੇ ਅਪਾਹਜ ਬੱਚਿਆਂ ਲਈ ਕੰਮ ਕਰਨਾ ਚਾਹੁੰਦੀ ਹੈ। ਸਾਰਾ ਨੇ 10ਵੀਂ ਜਮਾਤ ਵਿੱਚ ਵੀ 94 ਫੀਸਦੀ ਅੰਕ ਹਾਸਲ ਕੀਤੇ ਸਨ।ਸਾਰਾ ਦੇ ਪਿਤਾ ਨੇ ਪ੍ਰੀਖਿਆ ਲੈਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਸਾਰਾ ਵਰਗੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਲੈਪਟਾਪ ਅਤੇ ਬਰੇਲ ਯੰਤਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾ ਕਿਹਾ ਕਿ ਲਿਖਣ ਵਾਲਾ ਮਦਦਗਾਰ ਸਾਰਾ ਦੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਨਹੀਂ ਲਿਖ ਸਕਦਾ, ਇਸ ਲਈ ਉਸ ਨੂੰ ਆਪਣੇ ਜਵਾਬ ਖੁਦ ਦੇਣ ਲਈ ਤਕਨੀਕੀ ਸਹੂਲਤਾਂ ਦੀ ਲੋੜ ਹੈ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana