Dailyhunt Logo
  • Light mode
    Follow system
    Dark mode
    • Play Story
    • App Story

ਪੰਜਾਬ 'ਚ 26 ਮਈ ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ)- ਪੰਜਾਬ ਵਿਚ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ 26 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਛੁੱਟੀ ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ/ਬੋਰਡਾਂ/ ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ਲਈ ਵੀ ਘੋਸ਼ਿਤ ਕੀਤੀ ਗਈ ਹੈ।

ਇਹ ਛੁੱਟੀ ਨੈਗੋਸੀਏਸ਼ਨ ਇੰਸਟਰੂਮੈਂਟ ਐਕਟ 1881 ਅਧੀਨ ਘੋਸ਼ਿਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਇਸ ਸੰਬੰਧ ਵਿਚ ਇਕ ਅਧਿਕਾਰਤ ਹੁਕਮ ਜਾਰੀ ਕੀਤਾ।
ਸੀ ਜੇ ਪੀ ਦੇ 94 ਫੀਸਦੀ ਫਾਲੋਅਰਜ਼ ਭਾਰਤ ਤੋਂ : ਦੀਪਕੇ
ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਐਤਵਾਰ ਕਿਹਾ ਕਿ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੁੜ ਕੰਟਰੋਲ ਹਾਸਲ ਕਰ ਲਿਆ ਹੈ। ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕਰਕੇ ਉਸ ਨੇ ਲਿਖਿਆ, 'ਅਸੀਂ ਵਾਪਸ ਆ ਗਏ ਹਾਂ, ਤੁਸੀਂ ਭੁੱਲ ਗਏ ਕਿ ਅਸੀਂ ਬਚਣ ਦੇ ਸਮਰੱਥ ਹਾਂ।' ਇਸ ਦੌਰਾਨ ਦੀਪਕੇ ਨੇ ਐਤਵਾਰ ਐੱਕਸ 'ਤੇ ਫਾਲੋਅਰਜ਼ ਡਾਟਾ ਸਾਂਝਾ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਉਸ ਦੇ 94 ਫੀਸਦੀ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹਨ। ਉਸ ਨੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੂੰ ਸਵਾਲ ਕੀਤਾ ਕਿ ਭਾਰਤੀ ਨੌਜਵਾਨਾਂ ਨੂੰ ਪਾਕਿਸਤਾਨੀ ਕਿਉਂ ਕਿਹਾ ਜਾ ਰਿਹਾ ਹੈ। ਦਰਅਸਲ, ਰਿਜੀਜੂ ਨੇ ਕਿਸੇ ਦਾ ਨਾਂਅ ਲਏ ਬਿਨਾਂ ਪੋਸਟ ਕੀਤਾ ਸੀ ਕਿ ਸੋਸ਼ਲ ਮੀਡੀਆ 'ਤੇ ਕੁਝ ਲੋਕ ਪਾਕਿਸਤਾਨ ਅਤੇ ਜਾਰਜ ਸੋਰੋਸ ਗੈਂਗ ਤੋਂ ਫਾਲੋਅਰਜ਼ ਇਕੱਠੇ ਕਰਾ ਰਹੇ ਹਨ, ਜਦੋਂ ਕਿ ਭਾਰਤ ਵਿੱਚ ਖੁਦ ਕਾਫੀ ਨੌਜਵਾਨ ਹਨ। ਭਾਰਤ ਵਿਰੋਧੀ ਗੈਂਗਾਂ ਤੋਂ ਮਦਦ ਲੈਣ ਦੀ ਕੋਈ ਲੋੜ ਨਹੀਂ।
ਜਨਾਜ਼ੇ 'ਚ ਸ਼ਾਮਲ ਹੋਏ ਕਈ ਮੋਸਟ-ਵਾਂਟੇਡ ਅੱਤਵਾਦੀ
ਲਾਹੌਰ : ਪਾਕਿਸਤਾਨ ਵਿੱਚ ਮੌਜੂਦ ਕਈ ਹਾਈ ਪ੍ਰੋਫਾਈਲ ਅਤੇ ਲੋੜੀਂਦੇ ਅੱਤਵਾਦੀ ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਮਾਰੇ ਗਏ ਅਲ-ਬਦਰ ਕਮਾਂਡਰ ਹਮਜ਼ਾ ਬੁਰਹਾਨ ਦੇ ਜਨਾਜ਼ੇ ਵਿੱਚ ਸ਼ਾਮਲ ਹੋਏ, ਜਿਸ ਨੇ ਅੱਤਵਾਦੀ ਨੈੱਟਵਰਕਾਂ ਨਾਲ ਪਾਕਿਸਤਾਨ ਦੇ ਕਥਿਤ ਸੰਬੰਧਾਂ ਵੱਲ ਧਿਆਨ ਖਿੱਚਿਆ ਹੈ। ਜਨਾਜ਼ੇ ਦੇ ਦ੍ਰਿਸ਼ਾਂ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੁਦੀਨ ਅਤੇ ਅਲ-ਬਦਰ ਦੇ ਮੁਖੀ ਬਖਤ ਜ਼ਮੀਨ ਖਾਨ ਦੀ ਮੌਜੂਦਗੀ ਦਿਖਾਈ ਦਿੱਤੀ। ਏਕੇ-47 ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਹਥਿਆਰਬੰਦ ਵਿਅਕਤੀਆਂ ਨੇ ਅੱਤਵਾਦੀਆਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾਇਆ ਹੋਇਆ ਸੀ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana