Dailyhunt Logo
  • Light mode
    Follow system
    Dark mode
    • Play Story
    • App Story

ਪੇਪਰ ਲੀਕ ਵਿਸ਼ੇਸ਼ ਅਦਾਲਤ ਨੇ ਸ਼ੁਰੂ ਕੀਤਾ ਕੰਮ

ਵੀਂ ਦਿੱਲੀ : ਇੱਕ ਵਿਸ਼ੇਸ਼ ਜੱਜ ਨੇ ਸਨਿੱਚਰਵਾਰ ਨੂੰ ਪੇਪਰ ਲੀਕ ਹੋਣ ਦੇ ਨਾਲ-ਨਾਲ ਜਨਤਕ ਪ੍ਰੀਖਿਆਵਾਂ ਵਿੱਚ ਹੋਰ ਗਲਤ ਤਰੀਕਿਆਂ ਦੀ ਵਰਤੋਂ ਤੋਂ ਪੈਦਾ ਹੋਣ ਵਾਲੇ ਅਪਰਾਧਕ ਮਾਮਲਿਆਂ ਨਾਲ ਨਜਿੱਠਣ ਲਈ ਮਨੋਨੀਤ ਅਦਾਲਤ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜੱਜ ਅਨੂ ਗਰੋਵਰ ਬਾਲੀਆ ਨੇ ਰਾਊਜ਼ ਐਵੇਨਿਊ ਡਿਸਕ੍ਰਿਕਟ ਕੋਰਟ ਕੰਪਲੈਕਸ ਵਿੱਚ ਪਬਲਿਕ ਐਗਜ਼ਾਮੀਨੇਸ਼ਨਜ਼ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਐਕਟ, 2024 ਦੇ ਤਹਿਤ ਅਪਰਾਧਾਂ ਅਤੇ ਇਸ ਨਾਲ ਜੁੜੇ ਅਪਰਾਧਾਂ ਦੀ ਸੁਣਵਾਈ ਲਈ ਇੱਕ ਵਿਸ਼ੇਸ਼ ਤੌਰ 'ਤੇ ਮਨੋਨੀਤ ਫਾਸਟ ਟਰੈਕ ਕੋਰਟ ਦਾ ਚਾਰਜ ਸੰਭਾਲ ਲਿਆ ਹੈ।

ਇਹ ਸੰਭਾਵਨਾ ਹੈ ਕਿ ਨੀਟ-ਯੂ ਜੀ 2026 ਪ੍ਰੀਖਿਆ ਪੇਪਰ ਲੀਕ ਕੇਸ ਵਿੱਚ ਗ੍ਰਿਫ਼ਤਾਰ ਤੇ ਜੇਲ੍ਹ ਵਿੱਚ ਬੰਦ 13 ਦੋਸ਼ੀਆਂ ਨਾਲ ਸੰਬੰਧਤ ਮੁਕੱਦਮੇ ਨੂੰ ਮੌਜੂਦਾ ਅਦਾਲਤ ਵਿੱਚ ਤਬਦੀਲ ਕੀਤਾ ਜਾਵੇਗਾ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana