Tuesday, 11 Feb, 12.25 am ਨਵਾਂ ਜ਼ਮਾਨਾ

ਰਾਸ਼ਟਰੀ
ਪ੍ਰੋਟੈੱਸਟ ਲਈ ਰਾਹ ਨਹੀਂ ਰੋਕ ਸਕਦੇ : ਸੁਪਰੀਮ ਕੋਰਟ

ਨਵੀਂ ਦਿੱਲੀ : ਦੱਖਣੀ ਦਿੱਲੀ ਨੂੰ ਨੋਇਡਾ ਨਾਲ ਜੋੜਦੀ ਕਾਲਿੰਦੀ ਕੁੰਜ ਰੋਡ ਦੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰੋਟੈੱਸਟ ਕਰ ਰਹੇ ਲੋਕਾਂ ਕਾਰਨ ਬੰਦ ਰਹਿਣ ਦਰਮਿਆਨ ਸੁਪਰੀਮ ਕੋਰਟ ਨੇ ਸੋਮਵਾਰ ਕਿਹਾ ਕਿ ਲੋਕ ਪਬਲਿਕ ਰੋਡ ਨੂੰ ਰੋਕ ਨਹੀਂ ਸਕਦੇ। ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ, 'ਜੇ ਤੁਸੀਂ ਪ੍ਰੋਟੈੱਸਟ ਕਰਨਾ ਚਾਹੁੰਦੇ ਹੋ ਤਾਂ ਕੋਈ ਅਜਿਹਾ ਇਲਾਕਾ ਹੋਣਾ ਚਾਹੀਦਾ ਹੈ, ਜਿਥੇ ਤੁਸੀਂ ਪ੍ਰੋਟੈੱਸਟ ਕਰ ਸਕੋ। ਪਰ ਤੁਸੀਂ ਪਬਲਿਕ ਰੋਡ ਨਹੀਂ ਰੋਕ ਸਕਦੇ। ਕੀ ਤੁਸੀਂ ਪਬਲਿਕ ਏਰੀਆ ਰੋਕ ਸਕਦੇ ਹੋ? ਪ੍ਰੋਟੈੱਸਟ ਕਰਨ ਲਈ ਨਿਸਚਿਤ ਇਲਾਕੇ ਹੋਣੇ ਚਾਹੀਦੇ ਹਨ।' ਤਾਂ ਵੀ ਬੈਂਚ ਨੇ ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨੂੰ ਹਟਾਉਣ ਦਾ ਹੁਕਮ ਪਾਸ ਕਰਨ ਤੋਂ ਨਾਂਹ ਕਰ ਦਿੱਤੀ। ਬੈਂਚ ਨੇ ਸੁਣਵਾਈ 17 ਫਰਵਰੀ ਤੱਕ ਲਈ ਅੱਗੇ ਪਾਉਂਦਿਆਂ ਕਿਹਾ ਕਿ ਪ੍ਰੋਟੈੱਸਟ 58 ਦਿਨਾਂ ਤੋਂ ਚੱਲ ਰਿਹਾ ਹੈ, ਹਫਤਾ ਹੋਰ ਉਡੀਕ ਕਰ ਲਓ। ਪਟੀਸ਼ਨਰ ਐਡਵੋਕੇਟ ਅਮਿਤ ਸਾਹਨੀ ਵੱਲੋਂ ਇਹ ਕਹਿਣ ਕਿ ਪ੍ਰੋਟੈੱਸਟ ਦੇ ਹੱਕ ਦੀ ਵੀ ਇਕ ਹੱਦ ਹੁੰਦੀ ਹੈ, ਬੈਂਚ ਨੇ ਪੁਲਸ ਤੇ ਸਰਕਾਰ ਨੂੰ ਆਪਣਾ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top