Saturday, 16 Nov, 12.25 am ਨਵਾਂ ਜ਼ਮਾਨਾ

ਰਾਸ਼ਟਰੀ
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ

ਨਵੀਂ ਦਿੱਲੀ : ਰਾਫੇਲ ਕੇਸ ਵਿਚ ਨਜ਼ਰਸਾਨੀ ਪਟੀਸ਼ਨਾਂ ਰੱਦ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਇਕ ਦਿਨ ਬਾਅਦ ਪਟੀਸ਼ਨ ਕਰਨ ਵਾਲੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਸਾਬਕਾ ਕੇਂਦਰੀ ਮੰਤਰੀ ਤੇ ਉੱਘੇ ਪੱਤਰਕਾਰ ਅਰੁਣ ਸ਼ੋਰੀ ਨੇ ਸ਼ੁੱਕਰਵਾਰ ਮੀਡੀਆ ਨਾਲ ਗੱਲਬਾਤ ਕੀਤੀ। ਭੂਸ਼ਣ ਨੇ ਕਿਹਾ ਕਿ ਉਨ੍ਹਾਂ ਦੀ ਪਟੀਸ਼ਨ ਦਾ ਕੋਰਟ ਨੇ ਨੋਟਿਸ ਲਿਆ।
ਕੋਰਟ ਨੇ ਸਿਰਫ ਸਰਕਾਰ ਵੱਲੋਂ ਦਿੱਤੇ ਗਏ ਸੀਲਬੰਦ ਲਿਫਾਫੇ ਦੇ ਦਸਤਾਵੇਜ਼ਾਂ ਦੇ ਅਧਾਰ 'ਤੇ ਪਟੀਸ਼ਨ ਖਾਰਜ ਕਰ ਦਿੱਤੀ, ਉਨ੍ਹਾਂ ਨੂੰ ਲਿਫਾਫਾ ਨਹੀਂ ਦਿਖਾਇਆ ਗਿਆ। ਅਖਬਾਰ 'ਦੀ ਹਿੰਦੂ' ਦੀ ਖਬਰ ਤੋਂ ਸਾਫ ਹੋ ਗਿਆ ਸੀ ਕਿ ਰੱਖਿਆ ਮੰਤਰਾਲੇ ਦੇ ਨਾਲ ਹੀ ਪ੍ਰਧਾਨ ਮੰਤਰੀ ਦਫਤਰ ਵੀ ਡੀਲ ਕਰ ਰਿਹਾ ਸੀ। ਇਹ ਡੀਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕਰ ਰਹੇ ਸਨ। ਅਸੀਂ ਮੰਗ ਕੀਤੀ ਸੀ ਕਿ ਪੂਰੇ ਮਾਮਲੇ ਦੀ ਸੀ ਬੀ ਆਈ ਜਾਂਚ ਕਰਾਈ ਜਾਵੇ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਜਾਂਚ ਕਰਨ ਦੇ ਸਮਰੱਥ ਹੀ ਨਹੀਂ। ਅਸੀਂ ਤਾਂ ਇਹ ਕਹਿ ਹੀ ਨਹੀਂ ਰਹੇ ਸੀ। ਸੁਪਰੀਮ ਕੋਰਟ ਨੇ ਸਾਡੀ ਬੇਨਤੀ ਨੂੰ ਸਮਝਿਆ ਹੀ ਨਹੀਂ। ਜੇ ਸਰਕਾਰ ਏਨੀ ਹੀ ਪਾਕ-ਸਾਫ ਹੈ ਤਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਖੁਦ ਪੂਰੇ ਮਾਮਲੇ ਦੀ ਸੀ ਬੀ ਆਈ ਜਾਂਚ ਕਰਾਵੇ। ਸੀ ਬੀ ਆਈ ਡਾਇਰੈਕਟਰ ਤੋਂ ਵੀ ਮੰਗ ਕਰਦੇ ਹਾਂ ਕਿ ਉਹ ਖੁਦ ਸਰਕਾਰ ਤੋਂ ਰਾਫੇਲ ਮਾਮਲੇ ਦੀ ਜਾਂਚ ਕਰਨ ਦੀ ਆਗਿਆ ਮੰਗਣ।
Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top