ਨਵੀਂ ਦਿੱਲੀ : ਪੁਲਸ ਨੇ ਨਾਗਰਿਕਤਾ ਕਾਨੂੰਨਾਂ ਖਿਲਾਫ 100 ਤੋਂ ਵੱਧ ਦਿਨਾਂ ਤੋਂ ਸ਼ਾਹੀਨ ਬਾਗ ਵਿਚ ਚੱਲ ਰਿਹਾ ਧਰਨਾ ਮੰਗਲਵਾਰ ਚੁਕਵਾ ਦਿੱਤਾ। ਡੀ ਸੀ ਪੀ ਸ੍ਰੀ ਆਰ ਪੀ ਮੀਣਾ ਨੇ ਕਿਹਾ, 'ਅਸੀਂ ਕੋਰੋਨਾ ਵਾਇਰਸ ਤੇ ਲਾਕਡਾਊਨ ਕਾਰਨ ਸਵੇਰੇ ਧਰਨਾਕਾਰੀਆਂ ਨੂੰ ਉੱਠ ਜਾਣ ਦੀ ਬੇਨਤੀ ਕੀਤੀ ਸੀ, ਉਹ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਉੱਥੋਂ ਉਠਾ ਦਿੱਤਾ ਗਿਆ। 6 ਬੀਬੀਆਂ ਸਣੇ 9 ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ।' ਇਸ ਤੋਂ ਪਹਿਲਾਂ ਜਾਮੀਆ ਦੇ ਬਾਹਰ ਚੱਲ ਰਿਹਾ ਪ੍ਰੋਟੈੱਸਟ ਵੀ ਪਿਛਲੇ ਹਫਤੇ ਬੰਦ ਹੋ ਗਿਆ ਸੀ। ਪਹਿਲੇ ਦਿਨ ਤੋਂ ਧਰਨੇ ਵਿਚ ਸ਼ਾਮਲ ਹੋਣ ਵਾਲੀ ਇਕ ਵਾਲੰਟੀਅਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਵੇਰੇ 7 ਵਜੇ ਮੌਕੇ 'ਤੇ 8-10 ਧਰਨਾਕਾਰੀ ਹੀ ਸਨ। ਭਾਰੀ ਪੁਲਸ ਫੋਰਸ ਨੇ ਉਨ੍ਹਾਂ ਨੂੰ ਉਥੋਂ ਹਟਾ ਦਿੱਤਾ ਅਤੇ ਸਟੇਜ ਤੋੜ ਦਿੱਤੀ।