Dailyhunt Logo
  • Light mode
    Follow system
    Dark mode
    • Play Story
    • App Story
ਸੁਨੇਤਰਾ ਨੇ ਰਿਕਾਰਡ ਤੋੜਿਆ

ਸੁਨੇਤਰਾ ਨੇ ਰਿਕਾਰਡ ਤੋੜਿਆ

ਮੁੰਬਈ : ਦੇਸ਼ ਵਿੱਚ 7 ਅਸੈਂਬਲੀ ਸੀਟਾਂ ਦੀਆਂ ਉਪ ਚੋਣਾਂ ਵਿੱਚ ਮਹਾਰਾਸ਼ਟਰ ਦੀ ਬਾਰਾਮਤੀ ਅਸੈਂਬਲੀ ਸੀਟ ਐੱਨ ਸੀ ਪੀ ਦੀ ਉਮੀਦਵਾਰ ਸੁਨੇਤਰਾ ਪਵਾਰ ਨੇ 2,18,930 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ। ਇਹ ਜਿੱਤ ਦਾ ਅੰਤਰ ਭਾਰਤੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਯੂ ਪੀ ਦੇ ਸਾਹਿਬਾਬਾਦ ਤੋਂ ਭਾਜਪਾ ਵਿਧਾਇਕ ਸੁਨੀਲ ਕੁਮਾਰ ਸ਼ਰਮਾ ਦੇ ਨਾਂਅ ਸੀ, ਜਿਸ ਨੇ 2022 ਵਿੱਚ 2,14,835 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।

ਸੁਨੇਤਰਾ ਪਵਾਰ ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਹੈ, ਜਿਨ੍ਹਾ ਦੇ 28 ਜਨਵਰੀ ਨੂੰ ਜਹਾਜ਼ ਹਾਦਸੇ ਵਿੱਚ ਦੇਹਾਂਤ ਤੋਂ ਬਾਅਦ ਸੀਟ ਖਾਲੀ ਹੋਈ ਸੀ। ਮਹਾਰਾਸ਼ਟਰ ਦੀ ਦੂਜੀ ਸੀਟ ਰਾਹੂਰੀ ਤੋਂ ਭਾਜਪਾ ਦੇ ਅਕਸ਼ੈ ਕਾਰਡਿਲੇ ਨੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਗੁਜਰਾਤ ਦੀ ਲਿਮਖੇੜਾ ਸੀਟ ਵੀ ਜਿੱਤ ਲਈ ਹੈ। ਨਾਗਾਲੈਂਡ ਤੇ ਤ੍ਰਿਪੁਰਾ ਦੀ 1-1 ਸੀਟ 'ਤੇ ਭਾਜਪਾ ਉਮੀਦਵਾਰ ਜੇਤੂ ਰਹੇ। ਕਰਨਾਟਕ ਦੀ ਬਾਗਲਕੋਟ ਸੀਟ ਕਾਂਗਰਸ ਉਮੀਦਵਾਰ ਨੇ ਜਿੱਤੀ ਹੈ। ਦਾਵਣਗੇਰੇ ਸਾਊਥ ਤੋਂ ਵੀ ਕਾਂਗਰਸ ਜਿੱਤ ਵੱਲ ਵਧ ਰਹੀ ਸੀ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana