ਇਟਾਵਾ : ਯੂ ਪੀ ਦੇ ਮੁਸਲਿਮ ਬਹੁਗਿਣਤੀ ਵਾਲੇ ਇਟਾਵਾ ਸ਼ਹਿਰ ਵਿਚ ਮੰਗਲਵਾਰ ਰਾਤ ਸੀ ਏ ਏ ਦਾ ਵਿਰੋਧ ਕਰ ਰਹੇ ਲੋਕਾਂ ਦਾ ਪੁਲਸ ਵੱਲੋਂ ਗਲੀਆਂ ਵਿਚ ਪਿੱਛਾ ਕਰਨ ਅਤੇ ਉਨ੍ਹਾਂ 'ਤੇ ਲਾਠੀਚਾਰਜ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਦੱਸਿਆ ਜਾਂਦਾ ਹੈ ਕਿ ਲੋਕ, ਜਿਨ੍ਹਾਂ ਵਿਚ ਬਹੁਤੀਆਂ ਬੀਬੀਆਂ ਸਨ, ਮਨਾਹੀ ਦੇ ਹੁਕਮਾਂ ਦੇ ਬਾਵਜੂਦ ਸਵੇਰ ਤੋਂ ਪਚਰਾਹਾ ਇਲਾਕੇ ਵਿਚ ਪ੍ਰੋਟੈੱਸਟ ਕਰ ਰਹੇ ਸਨ। ਪੁਲਸ ਨੇ ਉਨ੍ਹਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਤਾਂ ਟਕਰਾਅ ਹੋ ਗਿਆ। ਇਕ ਮਹਿਲਾ ਨੇ ਕਿਹਾ, 'ਪੁਲਸ ਨੇ ਪੁਰਅਮਨ ਪ੍ਰੋਟੈੱਸਰਾਂ ਵਿਰੁੱਧ ਤਾਕਤ ਦੀ ਵਰਤੋਂ ਕੀਤੀ। ਮੇਰੇ ਭਰਾਵਾਂ ਤੇ ਚਚੇਰੇ ਭਰਾਵਾਂ ਨੂੰ ਕੁੱਟਿਆ ਤੇ ਗਾਲ੍ਹਾਂ ਕੱਢੀਆਂ। ਸਾਡੇ 'ਤੇ ਜਿਸਮਾਨੀ ਅੱਤਿਆਚਾਰ ਕੀਤਾ ਗਿਆ।' ਪੁਲਸ ਨੇ ਕਿਹਾ ਕਿ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਪ੍ਰੋਟੈੱਸਟ ਕਰਨ ਵਾਲਿਆਂ ਵੱਲੋਂ ਪਥਰਾਅ ਕਰਨ ਤੋਂ ਬਾਅਦ ਤਾਕਤ ਦੀ ਹਲਕੀ ਵਰਤੋਂ ਕੀਤੀ ਗਈ।