ਨਵੀਂ ਦਿੱਲੀ : ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਜ਼ਾਰਤ ਵਿਚ ਫੇਰਬਦਲ ਕਰ ਸਕਦੇ ਹਨ। ਨਿਊ ਡਿਵੈੱਲਪਮੈਂਟ ਬੈਂਕ ਦੇ ਪ੍ਰਧਾਨ ਕੇ ਵੀ ਕਾਮਤ ਨੂੰ ਵਿੱਤ ਮੰਤਰਾਲੇ ਵਿਚ ਰਾਜ ਮੰਤਰੀ ਅਤੇ ਰਾਜ ਸਭਾ ਸਾਂਸਦ ਤੇ ਪੱਤਰਕਾਰ ਸਵਪਨ ਦਾਸ ਗੁਪਤਾ ਨੂੰ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਵਿਚ ਰਾਜ ਮੰਤਰੀ ਬਣਾ ਸਕਦੇ ਹਨ। ਨੀਤੀ ਆਯੋਗ ਦੇ ਸੀ ਈ ਓ ਅਮਿਤਾਭ ਕਾਂਤ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ। ਰੇਲ, ਵਣਜ ਤੇ ਸਨਅਤ ਮੰਤਰਾਲੇ ਸੰਭਾਲ ਚੁੱਕੇ ਸੁਰੇਸ਼ ਪ੍ਰਭੂ ਦੀ ਵੀ ਵਾਪਸੀ ਹੋ ਸਕਦੀ ਹੈ। ਅਰਥ-ਵਿਵਸਥਾ ਦੀ ਹਾਲਤ ਮਾੜੀ ਹੋਣ ਕਾਰਨ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ।